Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਸ਼ਾਇਰੀ - ਸੁਖਚੈਨ ਸਿੰਘ

July 24, 2021 11:55 PM
ਕੀਹਦੇ ਨਾਲ ਕਰੀਏ ਗੱਲਾਂ ਬਹਿ  ਇਸ਼ਕ ਦੀਆਂ
ਸਮੁੰਦਰੋਂ ਡੂੰਘੀਆਂ ਯਾਰੀਆਂ ਲੱਗਣ ਖਿਸਕ ਦੀਆ
ਕੀ ਕਰੀਏ ਭਰੋਸਾ ਲੋਕੀ ਉੱਤੋਂ ਚਿੱਟੇ ਵਿੱਚੋਂ ਕਾਲੇ ਆ
ਹੁਣ ਨਾ ਯਾਰੋ ਟੁੱਟੇ ਦਿਲ ਜਾਦੇਂ ਸੰਭਾਲੇ ਆ।
 
ਹਰ ਕੋਈ ਆਖੇ ਇਸ਼ਕ ਵਿੱਚ ਪੈਂਦੇ ਘਾਟੇ ਆ
ਅਕਸ਼ਰ ਕੱਚੇ ਰਿਸ਼ਤੇ ਟੁੱਟ ਜਾਂਦੇ ਅੱਧ ਵਾਟੇ ਆ
ਛੱਡ ਕੇ ਜਾਣ ਨੂੰ ਸੱਜਣ ਰੰਗਲੇ ਕਾਹਲੇ ਆ
ਹੁਣ ਨਾ ਯਾਰੋ ਟੁੱਟੇ ਦਿਲ ਜਾਦੇਂ ਸੰਭਾਲੇ ਆ।
 
ਕੀ ਕਿਸੇ ਨਾ ਲੜਕੇ ਹੁਣ ਰੁੱਸ ਮਨਾਉਣਾ ਹੈ
ਫੇਰ ਨਾ ਜਿਸ ਭੜੂ ਏ  ਜ਼ਿੰਦਗੀ ਚ ,ਆਉਣਾ ਏ
ਕੀ ਕਿਸੇ ਨੂੰ ਕਹਿਣਾ ਆਪਣੇ ਮਾਰਦੇ ਪਾਲੇ ਆ
ਹੁਣ ਨਾ ਯਾਰੋ ਟੁੱਟੇ ਦਿਲ ਜਾਦੇਂ ਸੰਭਾਲੇ ਆ।
 
ਇੱਜ਼ਤ ਪੱਖੋਂ ਜਾਂਦੀਆਂ ਮਰਦੀਆਂ ਜ਼ਮੀਰਾਂ ਨੇ
ਜੋ ਅੱਜ ਕੱਲ ਦੇ ਬਣੇ ਫਿਰਦੇ ਰਾਂਝੇ ਹੀਰਾਂ ਨੇ
ਸੁਖਚੈਨ , ਟੁੱਟੇ ਰਿਸ਼ਤੇ ਨਾ ਜੋੜਨੇ ਸੁਖਾਲੇ ਆ
ਹੁਣ ਨਾ ਯਾਰੋ ਟੁੱਟੇ ਦਿਲ ਜਾਦੇਂ ਸੰਭਾਲੇ ਆ।
ਸੁਖਚੈਨ ਸਿੰਘ, ਠੱਠੀ ਭਾਈ,

Have something to say? Post your comment