Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਅੱਲ੍ਹਾ ਜਖਮ - ਮਨਜਿੰਦਰ ਕਾਲਾ

March 13, 2022 09:23 PM

ਇਸ਼ਕ ਦੇ ਜਖਮ ਦੀ ਦਵਾ ਮਿਲੀ ਨਾ,
ਢੂੰਡੇਆ ਬਹੁਤ ਮੈਂ ਸ਼ਹਿਰ ਬਜਾਰੇ।
ਜੁਆਨੀ ਮੇਰਾ ਦਾ ਸੂਟਾ ਮਾਰ ਗਏ,
ਸੱਜਣਾ ਤੇਰੇ ਲਾਏ ਲਾਰੇ।
ਬਾਲਣ ਕੀਤੀ ਦੇਹ ਚੰਦਨ ਜਹੀ,
ਨਸ਼ਾ ਕੀਤਾ ਲੈ ਸਾਹ ਉਧਾਰੇ।
ਪਹਿਲੋਂ ਪਹਿਲ ਤਾਂ ਬਾਗ ਦਿਖਾਏ,
ਸੁੱਟਿਆ ਲਿਆਕੇ  ਮੈਨੂੰ ਵਿੱਚ  ਗਾਰੇ।
ਹਰ ਕੋਈ ਤੇਰਾ ਹਮਦਰਦ ਹੈ,
ਨਿਆਂ ਲਈ ਜਾਵਾਂ ਕੀਹਦੇ ਦਰਬਾਰੇ।
ਅੱਧੀ ਰਾਤੀਂ ਅੱਖ ਖੁਲਦੀ ਜਦ,
ਪੀਂਦਾ ਸ਼ਰਾਬ ਚ ਪਾ ਹੰਝੂ ਖਾਰੇ।
ਕਿਆਮਤ ਦੇ ਦਿਨ ਕੀ ਕਰੇਂਗੀ,
ਗਿਣ ਕਿੰਨੇ ਤੂੰ ਦਰਵੇਸ਼ ਨੇ ਚਾਰੇ।
ਮੇਰੀ ਖਿੰਡ ਗਈ ਜਿੰਦਗੀ ਸਾਰੀ,
ਮਹਿੰਗੇ ਪਏ ਤੇਰੇ ਕੇਸ ਸੁਆਰੇ।
ਗਮ ਨੇ ਖਾਧੇ ਲੋਥ ਹੋ ਗਏ,
ਐਸੇ ਤੂੰ ਆਂ ਸੱਜਣਾ ਮਾਰੇ।

ਮਨਜਿੰਦਰ ਕਾਲਾ

Have something to say? Post your comment