Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੂਬੇ ਦੀ ਸੱਤਾ ਆਗੂਆ ਦੇ ਨਹੀ ਸਗੋਂ ਮਾਫੀਆ ਦੇ ਹੱਥ ‘ਚ ਰਹੀ: ਵਿਧਾਇਕ ਬੈਂਸ

January 28, 2022 12:13 AM

 ਸੂਬੇ ਦੀ ਸੱਤਾ ਆਗੂਆ ਦੇ ਨਹੀ ਸਗੋਂ ਮਾਫੀਆ ਦੇ ਹੱਥ ‘ਚ ਰਹੀ: ਵਿਧਾਇਕ ਬੈਂਸ
-ਇਲਾਕਾ ਨਿਵਾਸੀਆ ਨੇ ਕੀਤਾ ਵਿਧਾਇਕ ਬੈਂਸ ਦਾ ਸਨਮਾਨ
ਲੁਧਿਆਣਾ 27 ਜਨਵਰੀ ():- ਪਿਛਲੇ ਪੰਜ ਸਾਲ ‘ਚ ਸੂਬੇ ਦੀ ਸੱਤਾ ਆਗੂਆ ਦੇ ਹੱਥ ‘ਚ ਨਹੀ ਸਗੋਂ ਮਾਫੀਆਂ ਦੇ ਹੱਥ ਵਿਚ ਰਹੀ ਹੈ। ਕੋਈ ਰੇਤ ਮਾਫੀਆ ਚਲਾ ਰਿਹਾ ਸੀ ਤਾਂ ਕੋਈ ਭੂਮੀ ਮਾਫੀਆਂ ਮੰਤਰੀ ਬਣੇ ਬੈਠੇ ਸਨ ਅਤੇ ਜਨਤਾ ਦੀ ਸੁਣਨ ਵਾਲਾ ਕੋਈ ਨਹੀ ਸੀ, ਸਗੋਂ ਜਨਤਾ ਨੂੰ ਲੁੱਟਣ ਵਾਲਿਆ ਦੇ ਹੱਥ ਵਿਚ ਸਰਕਾਰ ਸੀ।ਇਸ ਲਈ ਹੁਣ ਜਨਤਾ ਨੇ ਕਾਂਗਰਸ ਦੇ ਭ੍ਰਿਸ਼ਟ ਸ਼ਾਸ਼ਨ ਨੂੰ ਉਖਾੜ ਸੁੱਟਣ ਦਾ ਮਨ ਬਣਾ ਲਿਆ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 41 ਸਾਹਿਬਜਾਦਾ ਅਜੀਤ ਸਿੰਘ ਨਗਰ ‘ਚ ਇਲਾਕਾ ਕੌਸਲਰ ਸਿਕੰਦਰ ਸਿੰਘ ਪੰਨੂ ਦੀ ਅਗਵਾਈ ‘ਚ ਵਾਰਡ ਵਾਸੀਆਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਜੇ ਵੀ ਨਹੀ ਦੱਸ ਸਕਦੇ ਕਿ ਉਹਨਾਂ ਦੇ ਰਿਸ਼ਤੇਦਾਰਾ ਦੇ ਘਰੋਂ ਮਿਲ ਰਹੇ ਕਰੌੜਾ ਰੁਪਏ ਕਿਥੋਂ ਆਏ ਸਨ।ਇਸ ਸਭ ਜਨਤਾ ਦੀ ਲੁੱਟ ਦਾ ਪੈਸਾ ਹੈ ਅਤੇ ਸਿਰਫ 10 ਕਰੌੜ ਹੀ ਨਹੀ ਜੇਕਰ ਸਾਰੇ ਆਗੂਆ ਦੀ ਜਾਂਚ ਕੀਤੀ ਜਾਵੇ ਤਾਂ ਕਈ ਸੋ ਕਰੌੜ ਰੁਪਏ ਨਿਕਲਣਗੇ।ਮੀਟਿੰਗ ਦੌਰਾਨ ਇਲਾਕਾ ਨਿਵਾਸੀਆ ਨੇ ਵਿਧਾਇਕ ਬੈਂਸ ਦਾ ਹਲਕੇ ‘ਚ ਵਿਕਾਸ ਕਰਵਾਉਣ ਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜਿੰਦਰ ਸ਼ਰਮਾ, ਮੋਤੀ ਲਾਲ, ਰਾਕੇਸ਼ ਕੁਮਾਰ, ਹਨੀ ਮੇਹਤਾ, ਅਸ਼ੋਕ ਜੈਨ, ਸੇਵਕ ਸਿੰਘ, ਅਕਸ਼ੇਅ ਕੁਮਾਰ, ਅਮਰੀਕ ਸਿੰਘ, ਤਰੁਣ ਅਰੌੜਾ, ਹਰਦੀਪ ਸਿੰਘ ਸਮੇਤ ਵਾਰਡ ਵਾਸੀ ਹਾਜ਼ਰ ਸਨ।

Have something to say? Post your comment