ਹਾਈਕੋਰਟ ਤੋ ਸਾਬਕਾ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜਮਾਨਤ
ਭੁਲੱਥ, 27 ਜਨਵਰੀ (ਅਜੈ ਗੋਗਨਾ ) —ਮਨੀ ਲਾਂਡਰਿੰਗ ਦੇ ਦੋਸ਼ 'ਚ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਬਹਿਸ ਪੂਰੀ ਹੋਣ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜੋ ਕਿ ਅੱਜ ਸੁਣਾਇਆ ਗਿਆ ਹੈ। ਜਮਾਨਤ ਤੋ ਪਹਿਲਾਂ ਜੇਲ੍ਹ 'ਚ ਬੰਦ ਦੌਰਾਨ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਖਹਿਰਾ ਨੂੰ 31 ਜਨਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਇਜਾਜ਼ਤ ਦਿੱਤੀ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਕਾਂਗਰਸ ਵੱਲੋਂ ਸੁਖਪਾਲ ਖਹਿਰਾ ਨੂੰ ਭੁਲੱਥ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਤੇ ਜੇਲ ਚ' ਬੰਦ ਦੋਰਾਨ ਉਨ੍ਹਾਂ ਦਾ ਪੁੱਤਰ ਮਹਿਤਾਬ ਸਿੰਘ ਖਹਿਰਾ ਚੋਣ ਪ੍ਰਚਾਰ ਦੀ ਜੁੰਮੇਵਾਰੀ ਨਿਭਾ ਰਿਹਾ ਹੈ ਤੇ ਹਰ ਪ੍ਰਚਾਰ ਸਥਾਨ ਤੇ ਆਪਣੇ ਪਿਤਾ ਨਾਲ ਹੋਈ ਧੱਕੇਸਾਹੀ ਦੇ ਜਨਤਾ ਵਿੱਚ ਖੁਲਾਸੇ ਕਰਦੇ ਨਜਰ ਆਏ ਹਨ। ਦੱਸਦੀਏ ਕਿ ਈ. ਡੀ. ਵਿਭਾਗ ਵੱਲੋਂ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ 11 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋ ਬਾਅਦ ਉਨ੍ਹਾਂ ਵੱਲੋਂ ਮੋਹਾਲੀ ਅਦਾਲਤ ਵਿਚ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ ਸੀ ਤੇ ਫਿਰ ਹਾਈਕੋਰਟ ਦਾ ਦਰਵਾਜਾ ਖੜਕਾਇਆ ਤੇ ਲੰਮੀ ਉਡੀਕ ਤੇ ਸੰਘਰਸ਼ ਤੋ ਬਾਅਦ ਅੱਜ ਜਮਾਨਤ ਮਿਲ ਚੁੱਕੀ ਹੈ, ਇਸ ਗੱਲ ਦਾ ਪ੍ਰਗਟਾਵਾ ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਕੀਤਾ। ਖਹਿਰਾ ਦੇ ਭੁਲੱਥ ਦੇ ਲਾਗਲੇ ਜੱਦੀ ਪਿੰਡ ਰਾਮਗੜ੍ਹ ਵਿਖੇ ਭਾਰੀ ਗਿਣਤੀ ਚ’ ਉਹਨਾਂ ਦੇ ਹਿਮਾਇਤੀ ਉਹਨਾਂ ਦੀ ਕੋਠੀ ਪਹੁਝੇ ਤੇ ਖੁਸ਼ੀ ਦਾ ਇਜ਼ਹਾਰ ਕੀਤਾ।