Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੈਰ ਭ੍ਰਿਸ਼ਟਾਚਾਰ ਮੁਲਕਾਂ ਦੀ ਸੂਚੀ ਵਿਚ ਨਿਊਜ਼ੀਲੈਂਡ, ਡੈਨਮਾਰਕ ਤੇ ਫਿਨਲੈਂਡ 88 ਅੰਕ ਲੈ ਕੇ ਪਹਿਲੇ ਨੰਬਰ ’ਤੇ

January 26, 2022 12:25 AM

ਕੁਰੱਪਸ਼ਨ’: ਕਿਸ ਦੇਸ਼ ਨੂੰ ਕਿੰਨੇ ਨੰਬਰ?
ਗੈਰ ਭ੍ਰਿਸ਼ਟਾਚਾਰ ਮੁਲਕਾਂ ਦੀ ਸੂਚੀ ਵਿਚ ਨਿਊਜ਼ੀਲੈਂਡ, ਡੈਨਮਾਰਕ ਤੇ ਫਿਨਲੈਂਡ 88 ਅੰਕ ਲੈ ਕੇ ਪਹਿਲੇ ਨੰਬਰ ’ਤੇ
-ਭਾਰਤ 40 ਅੰਕ ਲੈ ਕੇ ਆਇਆ 85ਵੇਂ ਨੰਬਰ ’ਤੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 25 ਜਨਵਰੀ, 2022: ‘ਟਰਾਂਸਪਰੇਂਸੀ ਇੰਟਰਨੈਸ਼ਨਲ’ ਵੱਲੋਂ 180 ਵੱਖ-ਵੱਖ ਦੇਸ਼ਾਂ ਦੇ ਰਿਸ਼ਵਤਖੋਰੀ ਅਥਵਾ ਭ੍ਰਿਸ਼ਟਾਚਾਰ ਪ੍ਰਤੀ ਕੀਤੇ ਗਏ ਸਰਵੇਅ ਅਤੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਨਿਊਜ਼ੀਲੈਂਡ, ਡੈਨਮਾਰਕ ਅਤੇ ਫਿਨਲੈਂਡ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿਚ 88 ਨੰਬਰ ਲੈ ਕੇ ਪਹਿਲੇ ਨੰਬਰ (ਅੱਵਲ) ’ਤੇ ਆਏ ਹਨ। ਦੇਸ਼ ਦੇ ਨਿਆਂ ਤੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਕ੍ਰਿਸ ਫਾਫੋਇ ਨੇ ਇਸ ਖਬਰ ਉਤੇ ਖੁਸ਼ੀ ਪ੍ਰਗਟ ਕਰਦਿਆਂ ਨਿਊਜ਼ੀਲੈਂਡ ਉਤੇ ਮਾਣ ਮਹਿਸੂਸ ਕੀਤਾ ਹੈ। 2013,2014 ਅਤੇ 2015 ਦੇ ਵਿਚ ਨਿਊਜ਼ੀਲੈਂਡ 91 ਅੰਕ ਪ੍ਰਾਪਤ ਕਰ ਗਿਆ ਸੀ ਅਤੇ ਹੁਣ 2020 ਅਤੇ 2021 ਦੇ ਵਿਚ 88 ਅੰਕ ਹੀ ਲੈ ਸਕਿਆ ਹੈ, ਜੋ ਕਿ ਪਹਿਲੇ ਨੰਬਰ ਉਤੇ ਆਉਣ ਵਾਸਤੇ ਦੂਜੇ ਮੁਲਕਾਂ ਦੇ ਬਰਾਬਰ ਰਹੇ ਹਨ। 2018 ਦੇ ਵਿਚ ਨਿਊਜ਼ੀਲੈਂਡ ਦੂਜੇ ਨੰਬਰ ਉਤੇ ਆਇਆ ਸੀ ਅਤੇ ਫਿਰ ਲਗਾਤਾਰ ਪਹਿਲੇ ਨੰਬਰ ਉਤੇ ਆ ਰਿਹਾ ਹੈ। ਨਿਊਜ਼ੀਲੈਂਡ ਦੇ ਵਿਚ ਗੈਰ ਭ੍ਰਿਸ਼ਟਾਚਾਰ ਨੂੰ ਲੈ ਕੇ ਬਹੁਤ ਵਾਰੀ ਇਸ ਦੀ ਪ੍ਰਸੰਸ਼ਾ ਹੁੰਦੀ ਰਹਿੰਦੀ ਹੈ। ਇਥੇ ਰਹਿਣ ਵਾਲੇ ਇਸ ਗੱਲ ਉਤੇ ਅਕਸਰ ਮਾਣ ਮਹਿਸੂਸ ਕਰਦੇ ਹਨ।
ਕਿੰਝ ਮਿਲਦੇ ਨੇ ਨੰਬਰ: ਅੰਕਾਂ ਦੀ ਵੰਡ ਵੇਲੇ ਰਿਸ਼ਵਤਖੋਰੀ, ਜਨਤਕ ਫੰਡਾਂ (ਪੈਸੇ) ਦੀ ਵੰਡ ਕਿਸ ਤਰ੍ਹਾਂ ਹੋਈ?, ਦਫਤਰੀ ਲੋਕ ਜਨਤਕ ਦਫਤਰ ਨੂੰ ਆਪਣੇ ਨਿੱਜੀ ਫਾਇਦੇ ਲਈ ਕਿੰਨਾ ਕੁ ਵਰਤਦੇ ਹਨ?, ਜਨਤਕ ਖੇਤਰ ਵਿਚ ਭ੍ਰਿਸ਼ਟਾਚਾਰ ਰੋਕਣ ਲਈ ਸਰਕਾਰ ਦੀ ਕੀ ਸਮਰੱਥਾ ਹੈ?, ਜਨਤਕ ਖੇਤਰ ਵਿੱਚ ਬਹੁਤ ਜ਼ਿਆਦਾ ਲਾਲ ਫੀਤਾਸ਼ਾਹੀ (ਬਾਬੂ ਸ਼ਾਹੀ) ਜੋ ਭਿ੍ਰਸ਼ਟਾਚਾਰ ਦੇ ਮੌਕੇ ਵਧਾ ਸਕਦੀ ਹੈ ਕਿੰਨੀ ਹੈ?, ਸਿਵਲ ਸੇਵਾ ਵਿੱਚ ਭਾਈ-ਭਤੀਜਾਵਾਦ ਨਿਯੁਕਤੀਆਂ ਕਿੰਨੀਆ ਹਨ?, ਕਾਨੂੰਨ ਇਹ ਯਕੀਨੀ ਬਣਾਏ ਕਿ ਜਨਤਕ ਅਧਿਕਾਰੀਆਂ ਨੂੰ ਆਪਣੇ ਵਿੱਤ ਅਤੇ ਸੰਭਾਵੀ ਹਿੱਤਾਂ ਦੇ ਟਕਰਾਅ ਦਾ ਖੁਲਾਸਾ ਕਰਨ, ਰਿਸ਼ਵਤਖੋਰੀ ਅਤੇ ਭਿ੍ਰਸ਼ਟਾਚਾਰ ਦੇ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਲੋਕਾਂ ਲਈ ਕਾਨੂੰਨੀ ਸੁਰੱਖਿਆ, ਸੌੜੇ ਸਵਾਰਥਾਂ ਦੁਆਰਾ ਰਾਜ ’ਤੇ ਕਬਜ਼ਾ ਤੇ ਜਨਤਕ ਮਾਮਲਿਆਂ/ਸਰਕਾਰੀ ਗਤੀਵਿਧੀਆਂ ਬਾਰੇ ਜਾਣਕਾਰੀ ਤੱਕ ਪਹੁੰਚ ਕਰਨਾ ਆਦਿ ਨੂੰ ਅਧਾਰ ਬਣਾ ਕੇ ਸਾਰੇ ਅੰਕ ਦਿੱਤੇ ਜਾਂਦੇ ਹਨ। ਇਸ ਵਾਰ ਦੂਜੇ ਅਤੇ ਤੀਜੇ ਨੰਬਰ ਉਤੇ ਕੋਈ ਨੀ ਰੱਖਿਆ ਗਿਆ, ਕਿਉਂਕਿ 87 ਅਤੇ 86 ਅੰਕ ਕਿਸੇ ਨੇ ਨਹੀਂ ਪ੍ਰਾਪਤ ਕੀਤੇ। 85 ਅੰਕ ਲੈ ਕੇ ਨਾਰਵੇ, ਸਿੰਗਾਪੋਰ ਅਤੇ ਸਵੀਡਨ ਚੌਥੇ ਨੰਬਰ ਉਤੇ ਆਏ ਹਨ। ਇੰਗਲੈਂਡ 11ਵੇਂ, ਕੈਨੇਡਾ 13ਵੇਂ, ਆਸਟਰੇਲੀਆ 18ਵੇਂ ਅਤੇ ਅਮਰੀਕਾ 27ਵੇਂ ਨੰਬਰ ਉਤੇ ਆਇਆ ਹੈ। ਪਾਕਿਸਤਾਨ ਦਾ ਨੰਬਰ 140 ਹੈ ਜਦ ਕਿ ਸਭ ਤੋਂ ਅਖੀਰ ਵਿਚ ਸਾਊਥ ਸੁਡਾਨ ਹੈ ਜੋ ਸਿਰਫ 11 ਅੰਕ ਲੈ ਸਕਿਆ ਅਤੇ 180ਵਾਂ ਨੰਬਰ ਹੈ। ਸਭ ਤੋਂ ਘੱਟ ਰਿਸ਼ਵਤਖੋਰੀ ਬਾਰੇ ਮੁਲਕਾਂ ਨੂੰ ਪੀਲੇ ਰੰਗ ਵਿਚ ਰੱਖਿਆ ਗਿਆ ਹੈ ਅਤੇ ਸਭ ਤੋਂ ਭ੍ਰਿਸ਼ਟ ਮੁਲਕਾਂ ਨੂੰ ਲਾਲ ਰੰਗ ਵੱਲ ਵਧਦੇ ਵਿਖਾਇਆ ਗਿਆ ਹੈ।
ਭਾਰਤ ’ਚ ਭ੍ਰਿਸ਼ਟਾਚਾਰ ਪ੍ਰਤੀ ਅੰਕ: ਭਾਰਤ ਨੇ ਸਾਲ 2020 ਦੇ ਵਿਚ 40 ਅੰਕ ਪ੍ਰਾਪਤ ਕੀਤੇ ਸਨ ਤੇ 86ਵੇਂ ਨੰਬਰ ਉਤੇ ਸੀ ਅਤੇ ਹੁਣ ਫਿਰ 2021 ’ਚ 40 ਅੰਕ ਪ੍ਰਾਪਤ ਕੀਤੇ ਹਨ ਪਰ ਨੰਬਰ 85ਵਾਂ ਹੋ ਗਿਆ ਹੈ। 2019 ਦੇ ਵਿਚ ਭਾਰਤ 41 ਅੰਕ ਲੈ ਕੇ 80ਵੇਂ ਨੰਬਰ ਉਤੇ ਸੀ, ਪਰ ਲਗਦਾ ਹੈ ਭ੍ਰਿਸ਼ਟਾਚਾਰ ਵਧਿਆ ਹੈ ਅਤੇ ਇਹ ਨੰਬਰ (ਰੈਂਕ) ਹੇਠਾਂ ਖਿਸਕ ਗਿਆ ਹੈ।

Have something to say? Post your comment

More From Punjab

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ "