Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਕਾਟਲੈਂਡ: ਜੇਲ੍ਹਾਂ 'ਚ ਫੋਨਾਂ ਦੀ ਤਸਕਰੀ ਲਈ ਜੇਲ੍ਹ ਸਟਾਫ ਨੂੰ ਹੋ ਰਹੀ ਹੈ ਰਿਸ਼ਵਤ ਦੀ ਪੇਸ਼ਕਸ਼

January 26, 2022 12:25 AM
ਸਕਾਟਲੈਂਡ: ਜੇਲ੍ਹਾਂ 'ਚ ਫੋਨਾਂ ਦੀ ਤਸਕਰੀ ਲਈ ਜੇਲ੍ਹ ਸਟਾਫ ਨੂੰ ਹੋ ਰਹੀ ਹੈ ਰਿਸ਼ਵਤ ਦੀ ਪੇਸ਼ਕਸ਼
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਅਪਰਾਧਿਕ ਗਰੋਹਾਂ ਦੇ ਮੈਂਬਰ ਜੇਲ੍ਹ ਵਿੱਚ ਆਈਫੋਨ ਦੀ ਤਸਕਰੀ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ 3,000 ਪੌਂਡ ਤੱਕ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਰਕਮ ਸਟਾਫ ਦੀ ਲਗਭਗ ਦੋ ਮਹੀਨਿਆਂ ਦੀ ਤਨਖਾਹ ਦੇ ਬਰਾਬਰ ਹੈ ਅਤੇ ਕੁੱਝ ਸੈਕਿੰਡ-ਹੈਂਡ ਡਿਵਾਈਸਾਂ ਦੀ ਕੀਮਤ ਦਾ 30 ਗੁਣਾ ਹੈ। ਸਕਾਟਿਸ਼ ਜੇਲ੍ਹ ਸੇਵਾ ਦੇ ਅੰਦਰ ਇੱਕ ਅਧਿਕਾਰੀ ਦੀ ਮੁੱਢਲੀ ਤਨਖਾਹ ਪ੍ਰਤੀ ਸਾਲ ਲਗਭਗ 22,000 ਪੌਂਡ ਹੈ। ਇਸ ਸਬੰਧੀ ਗੈਂਗਸਟਰਾਂ ਦਾ ਸੋਚਣਾ ਹੈ ਕਿ ਇਹ ਕੀਮਤ ਜੇਲ੍ਹ ਸਟਾਫ ਨੂੰ ਜੋਖਮ ਲੈਣ ਲਈ ਵਧੇਰੇ ਕਮਜ਼ੋਰ ਬਣਾ ਦੇਵੇਗੀ। ਇਹ ਖੁਲਾਸਾ ਜੇਲ੍ਹਾਂ ਵਿੱਚੋਂ ਦਰਜਨਾਂ ਆਈਫੋਨ ਬਰਾਮਦ ਕੀਤੇ ਜਾਣ ਤੋਂ ਬਾਅਦ ਹੋਇਆ ਹੈ। ਜਿਸ ਵਿੱਚ ਬਹੁਤ ਸਾਰੇ ਕੈਦੀ ਸ਼ਾਮਲ ਹਨ। ਜੇਲ੍ਹ ਸਟਾਫ ਅਨੁਸਾਰ ਮੌਜੂਦਾ ਸਮੇਂ ਵਧ ਰਹੀਆਂ ਕੀਮਤਾਂ ਕੁੱਝ ਸਟਾਫ ਮੈਂਬਰਾਂ ਨੂੰ ਇਸ ਜੋਖਮ ਨੂੰ ਲੈਣ ਲਈ ਮਜ਼ਬੂਰ ਕਰਨਗੀਆਂ। ਕੋਵਿਡ ਮਹਾਂਮਾਰੀ ਦੌਰਾਨ ਸਕਾਟਲੈਂਡ ਵਿੱਚ ਕੈਦੀਆਂ ਤੋਂ ਲਗਭਗ 2000 ਮੋਬਾਈਲ ਫੋਨ ਜ਼ਬਤ ਕੀਤੇ ਗਏ ਸਨ ਅਤੇ ਲਗਭਗ 7600 ਟੈਂਪਰ-ਪਰੂਫ ਫੋਨ ਕੈਦੀਆਂ ਨੂੰ ਮੁਲਾਕਾਤਾਂ ਦੀ ਥਾਂ ਲੈਣ ਲਈ ਦਿੱਤੇ ਗਏ ਸਨ। ਸਕਾਟਿਸ਼ ਜੇਲ੍ਹ ਸੇਵਾ ਦੇ ਅੰਕੜੇ ਦੱਸਦੇ ਹਨ ਕਿ ਮਈ 2020 ਤੋਂ ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ 1899 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਜਿਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਬਿਨਾਂ ਫੋਨ ਜੇਲ੍ਹਾਂ ਅੰਦਰ ਹਰਗਿਜ ਨਹੀਂ ਜਾ ਸਕਦੇ। ਇਹ ਵੀ ਸਪੱਸ਼ਟ ਹੈ ਕਿ ਅਜਿਹੇ ਮੱਕੜਜਾਲ ਵਿੱਚ ਫਸੇ ਕਰਮਚਾਰੀ ਰਿਸ਼ਵਤ ਲੈ ਕੇ ਹੀ ਅਜਿਹੇ ਕਾਰੇ ਨੂੰ ਅੰਜਾਮ ਦਿੰਦੇ ਹੋਣਗੇ।

Have something to say? Post your comment

More From Punjab

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ

ਮਿਲਾਵਟਖੋਰੀ : ਕਣਕ ਦੀਆਂ ਬੋਰੀਆਂ ’ਚ ਨਿਕਲਿਆ ਝਾੜ-ਫੂਸ, ਦੂਜੇ ਸੂਬਿਆਂ ਨੂੰ ਭੇਜਣ ਲਈ ਟਰੱਕਾਂ ’ਚ ਲੱਦੀ ਜਾ ਰਹੀ ਸੀ ਕਣਕ

ਮਿਲਾਵਟਖੋਰੀ : ਕਣਕ ਦੀਆਂ ਬੋਰੀਆਂ ’ਚ ਨਿਕਲਿਆ ਝਾੜ-ਫੂਸ, ਦੂਜੇ ਸੂਬਿਆਂ ਨੂੰ ਭੇਜਣ ਲਈ ਟਰੱਕਾਂ ’ਚ ਲੱਦੀ ਜਾ ਰਹੀ ਸੀ ਕਣਕ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ’ਚ ਸਿੱਖ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਲਿਆ ਨੋਟਿਸ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ’ਚ ਸਿੱਖ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਲਿਆ ਨੋਟਿਸ

ਸ਼ੰਭੂ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਜਾਰੀ, 44 ਟਰੇਨਾਂ ਰੱਦ, 64 ਦੇ ਬਦਲੇ ਰੂਟ

ਸ਼ੰਭੂ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਜਾਰੀ, 44 ਟਰੇਨਾਂ ਰੱਦ, 64 ਦੇ ਬਦਲੇ ਰੂਟ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ