Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 26 ਜਨਵਰੀ ਨੂੰ ਕੁਦਰਤ ਮੁਖੀ ਤੇ ਲੋਕ ਪੱਖੀ ਬਦਲ ਉਸਾਰੋ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰਕੇ 1 ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਕੀਤਾ ਐਲਾਨ।

January 26, 2022 12:03 AM

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 26 ਜਨਵਰੀ ਨੂੰ ਕੁਦਰਤ ਮੁਖੀ ਤੇ ਲੋਕ ਪੱਖੀ ਬਦਲ ਉਸਾਰੋ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰਕੇ 1 ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਕੀਤਾ ਐਲਾਨ।
ਜੰਡਿਆਲਾ ਗੁਰੂ ਕੁਲਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਂਹੀ ਦੱਸਿਆ ਕਿ ਦੇਸ਼ ਵਿੱਚ ਚੱਲ ਰਹੇ ਕਾਰਪੋਰੇਟ ਪੱਖੀ ਸਾਮਰਾਜੀ ਰਾਜ ਪ੍ਰਬੰਧ ਦੇ ਵਿਰੋਧ ਵਿੱਚ 26 ਜਨਵਰੀ ਨੂੰ ਜੰਡਿਆਲਾ ਗੁਰੂ ਅੰਮ੍ਰਿਤਸਰ ਦੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਕੁਦਰਤ ਮੁਖੀ ਤੇ ਲੋਕ ਪੱਖੀ ਮਹਾਂ ਰੈਲੀ ਦੀਆਂ ਸਭ ਤਿਆਰੀਆਂ ਪੰਜਾਬ ਭਰ ਦੇ ਹਜ਼ਾਰਾਂ ਪਿੰਡਾਂ ਵਿੱਚ ਕਿਸਾਨਾਂ,ਮਜਦੂਰਾਂ, ਬੀਬੀਆਂ,ਨੌਜਵਾਨਾਂ ਦੀਆਂ ਵਿਸ਼ਾਲ ਮੀਟਿੰਗਾਂ ਲਗਾ ਕੇ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਕੱਲ ਇਸ ਰੈਲੀ ਵਿੱਚ 1 ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਦਾਅਵਾ ਕਿਸਾਨ ਆਗੂਆਂ ਵੱਲੋਂ ਕਰਦਿਆਂ ਕਿਹਾ ਗਿਆ ਕਿ ਯੂਪੀ ਤੇ ਹਰਿਆਣਾ ਆਦਿ ਰਾਜਾਂ ਤੋਂ ਵੀ ਕਿਸਾਨ ਮਜ਼ਦੂਰ ਪਹੁੰਚ ਰਹੇ ਹਨ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਸ ਰੈਲੀ ਲਈ 1100 ਫੁੱਟ ਲੰਮਾ ਅਤੇ 350 ਫੁੱਟ ਚੌੜਾ ਪੰਡਾਲ ਲਗਾਇਆ ਗਿਆ ਹੈ।ਹਜਾਰਾਂ ਸਾਧਨਾਂ ਦੇ ਖੜਨ ਲਈ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ ਤੇ ਲੰਗਰ ਦਾ ਖਾਸ ਪ੍ਰਬੰਧ ਕਰਨ ਲਈ ਵੀ ਸੈਕੜੇ ਵਲੰਟੀਅਰ ਲੱਗੇ ਹੋਏ ਹਨ।ਇਹ ਵਲੰਟੀਅਰ ਟਰੈਫਿਕ ਨੂੰ ਕੰਟਰੋਲ ਕਰਨ,ਅਤੇ ਲੋਕਾਂ ਦੀ ਸੁਵਿਧਾ ਦਾ ਖਿਆਲ ਰੱਖਣ ਲਈ ਵੀ ਆਪਣੀ ਡਿਊਟੀ ਉੱਤੇ ਤਾਇਨਾਤ ਰਹਿਣਗੇ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਦੇ ਲੋਕਾਂ ਨੂੰ "ਵੋਟਾਂ ਦਾ ਰਾਹ ਛੱਡ ਕੇ ਲੋਕੋ ਪੈ ਜਾਓ ਰਾਹ ਸੰਘਰਸ਼ਾਂ ਦੇ" ਦਾ ਨਾਹਰਾ ਦਿੰਦੇ ਹੋਏ ਲੋਕ ਪੱਖੀ ਰਾਜ ਪ੍ਰਬੰਧ ਉਸਾਰਨ ਦਾ ਹੋਕਾ ਦਿੱਤਾ ਜਾਵੇਗਾ ਤੇ ਕਾਰਪੋਰੇਟ ਪੱਖੀ ਪ੍ਰਬੰਧ ਵੱਲੋ ਦਿੱਤੇ ਜਾ ਰਹੇ ਵੋਟਾਂ ਨਾਲ ਚੰਗਾ ਉਮੀਦਵਾਰ ਚੁਣ ਲਓ ਦੇ ਭਰਮ ਜਾਲ ਨੂੰ ਛੱਡਣ ਤੇ ਲੋਕ ਲਹਿਰ ਨੂੰ ਵੱਡੀ ਕਰਨ ਲਈ ਆਖਿਆ ਜਾਵੇਗਾ।

Have something to say? Post your comment

More From Punjab

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ