Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

"ਪਾਰਟੀਆਂ ਬੇਸ਼ੱਕ ਖੁੰਬਾਂ ਵਾਂਗੂ ਨਵੀਆਂ ਬਣ ਰਹੀਆਂ ਨੇ,ਪਰ ਅਸਲੀ ਮੁੱਦਿਆਂ ਦੀ ਰਾਜਨੀਤੀ ਤੋਂ ਕੋਹਾਂ ਦੂਰ ਨੇ"

January 25, 2022 12:33 AM

"ਪਾਰਟੀਆਂ ਬੇਸ਼ੱਕ ਖੁੰਬਾਂ ਵਾਂਗੂ ਨਵੀਆਂ ਬਣ ਰਹੀਆਂ ਨੇ,ਪਰ ਅਸਲੀ ਮੁੱਦਿਆਂ ਦੀ ਰਾਜਨੀਤੀ ਤੋਂ ਕੋਹਾਂ ਦੂਰ ਨੇ"

ਬਹੁਤ ਸਾਰੇ ਬੁੱਧੀਜੀਵੀ ਅਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਵੀਰ,ਹਵਾ ਪਾਣੀ ਗੰਧਲੇ ਵਾਤਾਵਰਨ ਦੀ, ਭ੍ਰਿਸ਼ਟਾਚਾਰੀ ਦੀ, ਬੇਰੁਜ਼ਗਾਰੀ ਦੀ, ਨਸ਼ਿਆਂ ਦੀ, ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦੀ, ਮਾਫੀਏ ਦੀ ਰਾਜਨੀਤੀ ਕਰਨ ਅਤੇ ਹਰ ਰਾਜਨੀਤਕ ਪਾਰਟੀ ਨੂੰ ਇਨ੍ਹਾਂ ਉਪਰੋਕਤ ਮੁੱਦਿਆਂ ਤੇ ਆਪਣੇ ਚੋਣ ਮੈਨੀਫੈਸਟੋ ਜਾਰੀ ਕਰਨ ਤੇ ਜ਼ੋਰ ਦੇ ਰਹੀਆਂ ਹਨ।ਪਰ ਕੀ ਕਿਸੇ ਇੱਕ ਜਾਂ ਦੋ ਨਵੀਆਂ ਪਾਰਟੀਆਂ ਨੂੰ ਛੱਡ ਕੇ ਕਿਸੇ ਹੋਰ ਪੁਰਾਣੀ ਰਾਜਨੀਤਕ ਪਾਰਟੀ ਨੇ ਹਾਲੇ ਤੱਕ ਇਸ ਗੱਲ ਦੀ ਹਾਮੀ ਭਰੀ ਹੈ?ਇਸ ਦਾ ਜਵਾਬ ਸਹਿਜੇ ਹੀ ਹਰ ਇਨਸਾਨ ਦੇ ਜਿਹਨ ਵਿੱਚ ਆ ਜਾਂਦਾ ਹੈ ਕਿ ਬਿਲਕੁਲ ਨਹੀਂ।
            ਜਿਨ੍ਹਾਂ ਨੇ ਵੋਟਾਂ ਦੀ ਖ਼ਰੀਦੋ ਫਰੋਖਤ ਕਰਨੀ ਹੈ ਓਹ ਤਾਂ ਆਪੋ ਆਪਣੀ ਪਾਰਟੀ ਦੀ ਜਿੱਤ ਆਪਣੀ ਮੁੱਠੀ ਵਿੱਚ ਸਮਝਦੀਆਂ ਨੇ। ਤੇ ਇਹ ਹੈ ਵੀ ਕਿਸੇ ਹੱਦ ਤੱਕ ਸੱਚ, ਕਿਉਂਕਿ ਆਪਾਂ ਵੋਟਰ ਹੀ ਹਾਲੇ ਤੱਕ ਜਾਗਰੂਕ ਨਹੀਂ ਹੋਏ। ਸਿਆਸੀ ਇਸੇ ਗੱਲ ਦਾ ਫਾਇਦਾ ਉਠਾਉਂਦੇ ਹਨ ਅਤੇ ਸਮੇਂ ਤੇ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਆਪਾਂ ਚੋਂ ਬਹੁਤਿਆਂ ਨੂੰ ਖਰੀਦ ਲੈਂਦੇ ਹਨ। ਬਹੁਤ ਸਾਰੇ ਪਿੰਡ,ਸਹਿਰੀ ਮੁਹੱਲੇ ਬੇਸ਼ੱਕ ਸਮੇਂ ਤੋਂ ਪਹਿਲਾਂ ਚਿਤਾਵਨੀ ਵੀ ਦੇ ਰਹੇ ਹਨ, ਰੁਜ਼ਗਾਰ ਨਹੀਂ ਤਾਂ ਵੋਟ ਨਹੀਂ, ਵਿਕਾਸ ਨਹੀਂ ਤਾਂ ਵੋਟ ਨਹੀਂ,ਸਾਡੇ ਮਹੱਲੇ ਚ ਫਲਾਣੀ ਪਾਰਟੀ ਵੜਨ ਦੀ ਕੋਸ਼ਿਸ਼ ਨਾ ਕਰੇ ਆਦਿ ਆਦਿ।ਪਰ ਕੀ ਸੱਚਮੁੱਚ ਇਸ ਗੱਲ ਤੇ ਪਹਿਰਾ ਦਿੱਤਾ ਜਾਵੇਗਾ?ਇਸ ਦਾ ਵੀ ਸੂਝਵਾਨ ਬੁੱਧੀਜੀਵੀ ਵਰਗ ਕੋਲ ਬਾਖ਼ੂਬੀ ਜਵਾਬ ਹੈ। ਜਦੋਂ ਆਪਾਂ ਆਪ ਖੁਦ ਹੀ ਇਨ੍ਹਾਂ ਗੱਲਾਂ ਤੇ ਪਹਿਰਾ ਦੇਣ ਤੋਂ ਅਸਮਰਥ ਹਾਂ, ਫਿਰ ਸਿਆਸਦਾਨਾਂ ਤੋਂ ਕੀ ਭਾਲਦੇ ਹਾਂ?ਮੱਤ ਸੋਚੋ ਕਿ ਓਹ ਇਨ੍ਹਾਂ ਉਪਰੋਕਤ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣਾਂ ਲੜਨਗੇ ਤੇ ਜਿੱਤਣਗੇ। ਹਾਂ ਇੱਕ ਗੱਲ ਬਿਲਕੁਲ ਜੱਗ ਜ਼ਾਹਰ ਹੈ ਕਿ ਓਨਾਂ ਜਿੱਤ ਜ਼ਰੂਰ ਜਾਣੈ ਤੇ ਆਪਾਂ ਨੂੰ ਬੁੱਧੂ ਵੀ ਬਣਾਉਣਾ ਹੈ ਰਾਜਨੀਤੀ ਵੀ ਕਰਨੀ ਹੈ ਤੇ ਕਰਨੀ ਵੀ ਹੈਂਕੜਬਾਜ਼ੀ ਨਾਲ ਹੈ।
              ਜੇਕਰ ਇਸ ਵਾਰ ਵੀਹ ਸੌ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਤਾਜਾ ਸਰਵੇ ਇਸ ਗੱਲ ਦੀ ਹਾਮੀ ਭਰਦੇ ਨਜਰ ਜ਼ਰੂਰ ਆ ਰਹੇ ਹਨ ਕਿ ਇਸ ਵਾਰ ਕੁੱਝ ਨਿਵੇਕਲਾ ਹੋਣ ਵਾਲਾ ਹੈ,ਇਹ ਕੀ ਹੋਵੇਗਾ ਇਹ ਸਮੈਂ ਦੇ ਗਰਭ ਵਿੱਚ ਹੈ।ਜਿਸ ਢੰਗ ਤਰੀਕੇ ਨਾਲ ਹਰ ਇੱਕ ਪਾਰਟੀ ਇਸ ਚੋਣ ਦੰਗਲ ਵਿੱਚ ਕੁੱਦੀ ਹੈ ਅਤੇ ਧੂਆਂ ਧਾਰ ਪ੍ਰਚਾਰ ਵਿੱਚ ਜੁੱਟੀ ਹੋਈ ਹੈ ਓਸ ਤੋਂ ਤਲਖੀ ਵਾਲਾ ਮਹੌਲ ਇਸ ਵਾਰ ਚਰਮ ਸੀਮਾ ਤੇ ਜਰੂਰ ਲੱਗ ਰਿਹਾ ਹੈ। ਵਾਹਿਗੁਰੂ ਭਲੀ ਕਰੇ ਕਿਸੇ ਖ਼ੂਨ ਖ਼ਰਾਬੇ ਤੋਂ ਬਿਨਾਂ ਇਹ ਚੋਣਾਂ ਇਸ ਵਾਰ ਸਮਾਪਤ ਹੋ ਜਾਣ।ਨੱਬੇ ਫੀਸਦੀ ਲੋਕਾਂ ਦੇ ਦਿਲਾਂ ਵਿੱਚ ਇਹ ਧੁੜਕੂ ਲੱਗਾ ਹੋਇਆ ਹੈ। ਹਾਲੇ ਕਾਫੀ ਸਮਾਂ ਵੋਟਾਂ ਪੈਣ ਵਿੱਚ ਬਾਕੀ ਹੈ,ਪਰ ਇੱਕ ਦੋ ਥਾਵਾਂ ਤੇ ਤਲਖੀ ਭਰੇ ਮਾਹੌਲ ਦੀਆਂ ਖਬਰਾਂ ਵੀ ਆ ਰਹੀਆਂ ਹਨ। ਬਿਆਨ ਤਾਂ ਹਰ ਰੋਜ਼ ਹੀ ਤਲਖੀ ਭਰੇ ਆਪਾਂ ਪੜ ਸੁਣ ਰਹੇ ਹਾਂ, ਇਸੇ ਕਰਕੇ ਹੀ ਓਸ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਹੈ ਕਿ ਇਸ ਵਾਰ ਇਹ ਚੋਣਾਂ ਦੇ ਦਿਨ ਸੁੱਖ ਸ਼ਾਂਤੀ ਨਾਲ ਲੰਘ ਜਾਣ।
                ਵੋਟਰਾਂ ਨੂੰ ਭਰਮਾਉਣ ਦੇ ਤੌਰ ਤਰੀਕਿਆਂ ਵੱਲੋਂ ਵੀ ਨਾਬਰ ਨਹੀਂ ਹੋਇਆ ਜਾ ਸਕਦਾ ਜੋ ਆਪਾਂ ਅਕਸਰ ਹੀ ਹਰ ਵਾਰ ਵੇਖਦੇ ਹਾਂ। ਇਨ੍ਹਾਂ ਸਾਰੀਆਂ ਗੱਲਾਂ ਨੂੰ ਜੇ ਦਰਕਿਨਾਰ ਕਰਕੇ ਗੱਲ ਕਰੀਏ ਤਾਂ ਇਸ ਸਮੇਂ ਪੰਜਾਬ ਬਹੁਤ ਹੀ ਗੁੰਝਲਦਾਰ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ, ਨਸ਼ਿਆਂ ਨੇ ਹਰ ਘਰ ਵਿੱਚ ਸੱਥਰ ਵਿਛਾਏ ਹੋਏ ਨੇ ਵਾਕਿਆ ਹੀ ਸਿਵਿਆਂ ਦੀਆਂ ਲਾਟਾਂ ਉੱਪਰ ਉੱਠ ਰਹੀਆਂ ਨੇ ਤੇ ਚੁੱਲ੍ਹੇ ਬੁਝਦੇ ਜਾਂਦੇ ਨੇ। ਇਹੋ ਜਿਹੀ ਭਿਆਨਕ ਸਥਿਤੀ ਕਿਸੇ ਵੀ ਪੰਜਾਬੀ ਨੇ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਵੇਗੀ।ਘੁਗ ਵਸਦੇ ਪੰਜਾਬ ਨੂੰ ਕੀਹਦੀਆਂ ਨਜ਼ਰਾਂ ਲੱਗ ਗੲੀਆਂ ਹਨ। ਰੁਜ਼ਗਾਰ ਖਤਮ,ਪੈਸਾ ਖਤਮ, ਫਸਲਾਂ ਦੇ ਸਹੀ ਮੁੱਲ ਨਾ ਮਿਲਣਾ,ਕੈਂਸਰ ਵਰਗੀਆਂ ਬੀਮਾਰੀਆਂ,ਹਵਾ ਪਾਣੀ ਵਾਤਾਵਰਨ ਜ਼ਹਿਰੀਲਾ ਇਥੋਂ ਫਿਰ ਨੌਜਵਾਨ ਪੀੜ੍ਹੀ ਨੇ ਬਾਹਰ ਦਾ ਮੁਹਾਣ ਹੀ ਕਰਨਾ ਹੈ? ਹੋਰ ਕਰਨ ਤਾਂ ਕੀ ਕਰਨ। ਕੁੱਲੀ ਗੁੱਲੀ ਜੁੱਲੀ ਸਮੇਂ ਦੀਆਂ ਸਰਕਾਰਾਂ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਓਹ ਗੱਲ ਅਲੱਗ ਹੈ,ਪਰ ਇਸ ਪਾਸੇ ਕਿਸੇ ਵੀ ਸਰਕਾਰ ਨੇ ਤਵੱਜੋ ਨਹੀਂ ਦਿੱਤੀ। ਆਖਿਰ ਪੰਜਾਬ ਇਸ ਕਗਾਰ ਤੇ ਪਚਾਇਆ ਤਾਂ ਘਟੀਆ ਰਾਜਨੀਤੀ, ਘਟੀਆ ਸੋਚ, ਆਪਣੇ ਚਹੇਤਿਆਂ ਨੂੰ ਅੱਗੇ ਲਿਆਉਣ ਵਾਲੀਆਂ ਰਾਜਨੀਤਕ ਪਾਰਟੀਆਂ ਨੇ।
                  ਇਨ੍ਹਾਂ ਗੱਲਾਂ ਚੋਂ ਉਭਰਨਾ ਐਨੀ ਜਲਦੀ ਖਾਲਾ ਜੀ ਦਾ ਵਾੜਾ ਨਹੀਂ ਹੈ,ਪਰ ਅਸੰਭਵ ਕਦੇ ਵੀ ਕੁੱਝ ਨਹੀਂ ਹੁੰਦਾ। ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁੱਝ ਨਹੀਂ ਵਿਗੜਿਆ,ਚੰਗੇ ਰਾਜਨੀਤੀ ਵਾਨਾਂ ਦੇ ਹੱਥ ਵਾਗਡੋਰ ਦੇਣ ਵਿੱਚ ਸੱਭ ਤੋਂ ਪਹਿਲਾਂ ਪਹਿਲ ਆਪਾਂ ਭਾਵ ਵੋਟਰਾਂ ਨੂੰ ਹੀ ਕਰਨੀ ਪਵੇਗੀ। ਰਾਜਨੀਤਕ ਪਾਰਟੀਆਂ ਨੂੰ ਮਜਬੂਰ ਵੀ ਵੋਟਰ ਹੀ ਕਰ ਸਕਦਾ ਹੈ।ਔਰ ਇਸ ਲਈ ਸਾਨੂੰ ਆਪਣੇ ਏਕੇ ਦੀ ਅਤਿਅੰਤ ਜ਼ਰੂਰਤ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਕਦੇ ਵੀ ਲੋੜ ਨਹੀਂ ਪੈਂਦੀ,ਕਿਸਾਨੀ ਸੰਘਰਸ਼ ਤੋਂ ਸੇਧ ਲਈਏ। ਉਪਰੋਕਤ ਮੁੱਦਿਆਂ ਦੀ ਰਾਜਨੀਤੀ ਕਰਨ ਲਈ ਸਿਆਸਤਦਾਨਾਂ ਨੂੰ ਮਜਬੂਰ ਕਰੀਏ,ਇਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਪਹਿਲਾ ਕਦਮ ਹੋਵੇਗਾ। ਸਤਿਕਾਰਿਤ ਦੋਸਤੋ ਜੇ ਇਸ ਵਾਰ ਨਹੀਂ ਤਾਂ ਫਿਰ ਕਦੇ ਵੀ ਨਹੀਂ ਦੇ ਅਸੂਲਾਂ ਤੇ ਚੱਲਣ ਦੀ ਲੋੜ ਹੈ, ਤੁਹਾਡੇ ੲੇਕੇ ਅੱਗੇ ਸਾਰੀਆਂ ਸਿਆਸੀ ਪਾਰਟੀਆਂ ਗੋਡੇ ਟੇਕਣ ਲਈ ਮਜਬੂਰ ਹੋ ਸਕਦੀਆਂ ਨੇ, ਜੇਕਰ ਆਪਾਂ ਖੁਦ ਆਪਣੇ ਆਪ ਨੂੰ ਬਦਲੀਏ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਈਏ। ਤਾਂ ਹੀ ਓਸ ਪੁਰਾਤਨ ਪੰਜਾਬ ਦੇ ਸੁਪਨੇ ਜੋ ਆਪਾਂ ਆਪਣੇ ਚੇਤਿਆਂ ਵਿੱਚ ਵਸਾਈ ਬੈਠੇ ਹਾਂ, ਵਾਪਸ ਲਿਆ ਸਕਣ ਵਿੱਚ ਕਾਮਯਾਬ ਹੋ ਸਕਦੇ ਹਾਂ।

ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ