Thursday, April 18, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਕਵਿਤਾ - ਦਲਿਤ ਅਤੇ ਚੋਣਾਂ

January 25, 2022 12:25 AM
ਹਿੰਦੀ ਕਵਿਤਾ  
 
 
ਦਲਿਤ ਅਤੇ ਚੋਣਾਂ
°°°°°°°°°°°°°°                
* ਮੂਲ : ਬੱਚਾ ਲਾਲ ਉਨਮੇਸ਼
* ਅਨੁ : ਪ੍ਰੋ. ਨਵ ਸੰਗੀਤ ਸਿੰਘ  
 
ਕਿਹੜੀ ਜ਼ਾਤ ਦਾ ਹੈਂ ਬਈ? 
ਦਲਿਤ ਹਾਂ ਸਾਬ੍ਹ! 
ਨਹੀਂ, ਮਤਲਬ ਕਿਸ ਵਿੱਚ ਆਉਂਦਾ ਹੈਂ? 
ਤੁਹਾਡੀ ਗਲ਼ੀ ਵਿੱਚ ਆਉਂਦਾ ਹਾਂ। 
ਗੰਦੀ ਨਾਲ਼ੀ ਵਿੱਚ ਆਉਂਦਾ ਹਾਂ। 
ਅਤੇ ਅੱਡ ਕੀਤੀ ਹੋਈ ਥਾਲ਼ੀ ਵਿੱਚ ਆਉਂਦਾ ਹਾਂ ਸਾਬ੍ਹ! 
ਮੈਨੂੰ ਲੱਗਿਆ, ਹਿੰਦੂ ਵਿੱਚ ਆਉਂਦਾ ਹੈਂ
ਆਉਂਦਾ ਹਾਂ ਨਾ ਸਾਬ੍ਹ! 
ਪਰ ਤੁਹਾਡੀ ਚੋਣ ਵਿੱਚ। 
 
ਕੀ ਖਾਂਦਾ ਹੈਂ ਬਈ? 
ਜੋ ਇੱਕ ਦਲਿਤ ਖਾਂਦਾ ਹੈ ਸਾਬ੍ਹ! 
ਨਹੀਂ, ਮਤਲਬ ਕੀ-ਕੀ ਖਾਂਦਾ ਹੈਂ? 
ਤੁਹਾਥੋਂ ਮਾਰ ਖਾਂਦਾ ਹਾਂ। 
ਕਰਜ਼ ਦਾ ਭਾਰ ਖਾਂਦਾ ਹਾਂ। 
ਅਤੇ ਤੰਗੀ ਵਿੱਚ ਲੂਣ ਤੇ ਕਦੇ ਆਚਾਰ ਖਾਂਦਾ ਹਾਂ ਸਾਬ੍ਹ! 
ਮੈਨੂੰ ਲੱਗਿਆ, ਮੁਰਗਾ ਖਾਂਦਾ ਹੈਂ 
ਖਾਂਦਾ ਹਾਂ ਨਾ ਸਾਬ੍ਹ! 
ਪਰ ਤੁਹਾਡੀ ਚੋਣ ਵਿੱਚ। 
 
ਕੀ ਪੀਂਦਾ ਹੈਂ ਬਈ? 
ਜੋ ਇੱਕ ਦਲਿਤ ਪੀਂਦਾ ਹੈ ਸਾਬ੍ਹ 
ਨਹੀਂ, ਮਤਲਬ ਕੀ-ਕੀ ਪੀਂਦਾ ਹੈਂ? 
ਛੂਤ-ਛਾਤ ਦਾ ਗ਼ਮ। 
ਟੁੱਟੇ ਅਰਮਾਨਾਂ ਦਾ ਦਮ। 
ਅਤੇ ਨੰਗੀਆਂ ਅੱਖਾਂ ਨਾਲ ਵੇਖਿਆ ਗਿਆ ਸਾਰਾ ਭਰਮ ਸਾਬ੍ਹ! 
ਮੈਨੂੰ ਲੱਗਿਆ, ਸ਼ਰਾਬ ਪੀਂਦਾ ਹੈਂ 
ਪੀਂਦਾ ਹਾਂ ਨਾ ਸਾਬ੍ਹ! 
ਪਰ ਤੁਹਾਡੀ ਚੋਣ ਵਿੱਚ। 
 
ਕੀ ਮਿਲਿਆ ਹੈ ਬਈ? 
ਜੋ ਦਲਿਤਾਂ ਨੂੰ ਮਿਲਦਾ ਹੈ ਸਾਬ੍ਹ! 
ਨਹੀਂ, ਮਤਲਬ ਕੀ-ਕੀ ਮਿਲਿਆ ਹੈ? 
ਜ਼ਿੱਲਤ ਭਰੀ ਜ਼ਿੰਦਗੀ। 
ਤੁਹਾਡੀ ਸੁੱਟੀ ਹੋਈ ਗੰਦਗੀ। 
ਅਤੇ ਉਸ ਤੇ ਤੁਹਾਡੇ ਜਿਹੇ ਪਰਜੀਵੀਆਂ ਦੀ ਬੰਦਗੀ ਸਾਬ੍ਹ! 
ਮੈਨੂੰ ਲੱਗਿਆ, ਵਾਅਦੇ ਮਿਲੇ ਹਨ 
ਮਿਲਦੇ ਨੇ ਸਾਬ੍ਹ! 
ਪਰ ਤੁਹਾਡੀ ਚੋਣ ਵਿੱਚ। 
 
ਕੀ ਕੀਤਾ ਹੈ ਬਈ? 
ਜੋ ਦਲਿਤ ਕਰਦਾ ਹੈ ਸਾਬ੍ਹ! 
ਨਹੀਂ, ਮਤਲਬ ਕੀ-ਕੀ ਕੀਤਾ ਹੈ? 
ਸੌ ਦਿਨ ਸੂਏ ਵਿੱਚ ਕੰਮ ਕੀਤਾ ਹੈ। 
ਮੁੜ੍ਹਕੇ ਨਾਲ ਲੱਥਪੱਥ ਸਵੇਰ ਨੂੰ ਸ਼ਾਮ ਕੀਤਾ ਹੈ। 
ਅਤੇ ਆਉਂਦੇ-ਜਾਂਦੇ ਠਾਕੁਰਾਂ ਨੂੰ ਸਲਾਮ ਕੀਤਾ ਸਾਬ੍ਹ! 
ਮੈਨੂੰ ਲੱਗਿਆ, ਕੋਈ ਵੱਡਾ ਕੰਮ ਕੀਤਾ ਹੈ 
ਕੀਤਾ ਹੈ ਨਾ ਸਾਬ੍ਹ! 
ਤੁਹਾਡੀ ਚੋਣ ਦਾ ਪ੍ਰਚਾਰ...। 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ