Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਪ੍ਰਧਾਨ ਮੰਤਰੀ ਨੇ ਦੇਸ਼ ’ਚ ਅੱਜ ਰਾਤ 12 ਵਜੇ ਤੋਂ ਕੋਵਿਡ ਟ੍ਰੈਫਿਕ ਲਾਈਟ ਸੈਟਿੰਗ ‘ਲਾਲ’ ਕੀਤੀ

January 24, 2022 01:32 AM

ਓਮੀਕਰੋਨ ‘ਗਰੀਨ’ ’ਚ...ਲੋਕ ‘ਰੈਡ’ ਵਿਚ
ਪ੍ਰਧਾਨ ਮੰਤਰੀ ਨੇ ਦੇਸ਼ ’ਚ ਅੱਜ ਰਾਤ 12 ਵਜੇ ਤੋਂ ਕੋਵਿਡ ਟ੍ਰੈਫਿਕ ਲਾਈਟ ਸੈਟਿੰਗ ‘ਲਾਲ’ ਕੀਤੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 23 ਜਨਵਰੀ, 2022:ਨਿਊਜ਼ੀਲੈਂਡ ਦੇਸ਼ ਜਿਹੜਾ ਕਿ ਓਮੀਕਰੋਨ ਕਰੋਨਾ ਵਾਇਰਸ ਤੋਂ ਹੁਣ ਤੱਕ ਕਾਫੀ ਬਚਿਆ ਹੋਇਆ ਸੀ ਅਤੇ ਆਰਥਿਕ ਪੱਖੋਂ ਹੇਠਾਂ ਡਿਗ ਰਿਹਾ ਦੇਸ਼ ਸੰਤਰੀ ਰੰਗ ਦੀ ਕੋਵਿਡ ਸੈਟਿੰਗ ਦੇ ਵਿਚ ਮੁੜ ਕਾਰੋਬਾਰੀ ਅਦਾਰਿਆਂ ਨਾਲ ਖੜ੍ਹਾ ਹੋ ਰਿਹਾ ਸੀ, ਨੂੰ ਮੁੜ ਕੇ ਓਮੀਕਰੋਨ ਵਾਇਰਸ ਦੇ ਕਮਿਊਨਿਟੀ ਦੇ ਵਿਚ ਫੈਲੇ ਕੇਸਾਂ ਨੇ ਮੁੜ ਲਾਲ ਰੰਗ ਦੀ ਸੈਟਿੰਗ ਦੇ ਵਿਚ ਧਕੇਲ ਦਿੱਤਾ ਹੈ। ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਕਿ ਪੂਰਾ ਨਿਊਜ਼ੀਲੈਂਡ ਅੱਜ ਰਾਤ 12 ਵਜੇ ਤੋਂ ਲਾਲ ਰੰਗ ਦੀ ਕੋਵਿਡ ਸੈਟਿੰਗ ਦੇ ਵਿਚ ਆ ਜਾਵੇਗਾ। ਇਸ ਲਾਲ ਰੰਗ ਦੀ ਸੈਟਿੰਗ ਦੇ ਵਿਚ ਬਹੁਤ ਸਾਰੀਆਂ ਕਰੋਨਾ ਬਚਾਅ ਸ਼ਰਤਾਂ ਲਾਗੂ ਹੋ ਜਾਂਦੀਆਂ ਹਨ। ਸਕੂਲ ਅਤੇ ਬਿਜ਼ਨਸ ਅਦਾਰੇ ਤਾਂ ਖੁੱਲ੍ਹਣਗੇ ਪਰ ਬਚਾਅ ਲਈ ਨਿਰਧਾਰਤ ਸ਼ਰਤਾਂ ਲਾਗੂ ਰਹਿਣਗੀਆਂ। 100 ਲੋਕਾਂ ਦੀ ਗਿਣਤੀ ਦੇ ਵਿਚ ਸਮਾਗਮ ਕਰਨ ਦੀ ਆਗਿਆ ਹੋਵੇਗੀ। ਲੋਕ ਵੈਕਸੀਨੇਸ਼ਨ ਪਾਸ ਸਕੈਨ ਕਰਨਗੇ। ਬਿਨਾਂ ਪਾਸ ਤੋਂ 25 ਲੋਕ ਹੀ ਇਕੱਠੇ ਹੋ ਸਕਣਗੇ। ਬੈਠਣ ਦੇ ਲਈ ਇਕ ਦੂਜੇ ਤੋਂ ਫਾਸਲਾ ਬਣਾ ਕੇ ਰੱਖਣਾ ਹੋਵੇਗਾ। ਪਬਲਕਿ ਟ੍ਰਾਂਸਪੋਰਟ ਦੇ ਵਿਚ ਮਾਸਕ ਜਰੂਰੀ ਹੋਣਗੇ।
ਲਗਦਾ ਹੈ ਕਿ ਸੰਤਰੀ ਜ਼ੋਨ ਦੇ ਵਿਚੋਂ ਲੰਘਦਾ ਹੋਇਆ ‘ਓਮੀਕਰੋਨ’ ਵਾਇਰਸ ਹਰੇ (ਗਰੀਨ) ਰੰਗ ਦੇ ਵਿਚ ਖੁੱਲ੍ਹਾ ਘੁੰਮਣ ਲੱਗਿਆ ਹੈ, ਪਰ ਲੋਕਾਂ ਨੂੰ ਉਹ ਲਾਲ ਲੰਗ ਦੀਆਂ ਸ਼ਰਤਾਂ ਵਿਚ ਧਕੇਲ ਗਿਆ ਹੈ। ਘਰੇਲੂ ਉਡਾਣਾ ਸ਼ਰਤਾਂ ਤਹਿਤ ਜਾਰੀ ਰਹਿਣਗੀਆਂ। ਖੇਤਰੀ ਸਰਹੱਦਾਂ ਦੁਬਾਰਾ ਨਹੀਂ ਲਗਾਈਆਂ ਜਾਣਗੀਆਂ। ਮਾਸਕ ਪਾਉਣੇ ਲਾਜ਼ਮੀ ਹੋਣਗੇ। ਸਕੂਲਾਂ ਦੇ ਵਿਚ ਸਾਲ-4 ਦੇ ਉਪਰ ਬੱਚਿਆਂ ਲਈ ਮਾਸਕ ਲਾਉਣਾ ਹੋਵੇਗਾ। ਹੋਟਲ, ਰੈਸਟੋਰੈਂਟ ਅਤੇ ਕੈਫੇ ਦੇ ਵਿਚ ਬਿਨਾਂ ਪਾਸ ਵਾਲੇ ਸਪਰਸ਼ ਰਹਿਤ ਸੇਵਾਵਾ ਲੈ ਸਕਣਗੇ, ਵਿਆਹ ਆਦਿ ਮੌਕੇ 25 ਤੱਕ ਦੀ ਗਿਣਤੀ ਰਹੇਗੀ। ਇਕ ਮੀਟਰ ਦਾ ਫਾਸਲਾ ਰਹੇਗਾ। ਜੇਕਰ ਪਾਸ ਹੋਣਗੇ ਤਾਂ ਲੋਕ 100 ਤੱਕ ਦਾ ਇਕੱਠ ਕਰ ਸਕਣਗੇ ਤੇ ਫਾਸਲਾ ਰੱਖਣਾ ਹੋਵੇਗਾ। ਹੇਅਰ ਡ੍ਰੈਸਰ ਵੀ ਸ਼ਰਤਾਂ ਤਹਿਤ ਖੁੱਲ੍ਹਣਗੇ ਤੇ ਪਰ ਬੁਕਿੰਗ ਕਰਨੀ ਹੋਵੇਗੀ। ਟਰਸ਼ਰੀ (ਉਚ ਸਿਖਿਆ) ਵਿਦਿਆਰਥੀ ਜੇਕਰ ਬਿਨਾਂ ਵੈਕਸੀਨੇਸ਼ਨ ਪਾਸ ਤੋਂ ਹਨ ਤਾਂ ਉਹ ਵਰਚੂਅਲ (ਆਨ ਲਾਈਨ) ਪੜ੍ਹਾਈ ਕਰ ਸਕਣਗੇ।
10 ਓਮੀਕਰੋਨ ਕੇਸ ਨੈਲਸਨ ਦੇ ਵਿਚ ਪਾਏ ਜਾ ਚੁੱਕੇ ਹਨ। ਅੱਜ ਦੇ ਓਮੀਕਰੋਨ ਕੇਸਾਂ ਦੀ ਕੜੀ ਅਜੇ ਸਪਸ਼ਟ ਨਹੀਂ ਹੈ।

Have something to say? Post your comment