Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਰੁੱਤ ਦਲ ਬਦਲੀਆਂ ਦੀ ਆਈ

January 23, 2022 12:08 AM
 
ਰੁੱਤ ਦਲ ਬਦਲੀਆਂ ਦੀ ਆਈ
 
ਇੱਕ ਛੱਡ ਦੂਜੀ ਇਹੇ ਪਾਰਟੀ ਚ ਵੜ ਜਾਂਦੇ,
ਕਿਹਾ ਇਹ ਕਾਨੂੰਨ ਤੇ, ਅਸੂਲ ਮੇਰੇ ਦੋਸਤੋ।
ਪਹਿਲੀਆਂ ਜੋ ਗੱਲਾਂ ਓਹੋ, ਛਿੱਕੇ ਸੱਭ ਟੰਗ ਦਿੰਦੇ,
ਦੂਜੀ ਵਿੱਚ ਕਹਿਣ ਜਾ, ਊਲ ਤੇ ਜਲੂਲ ਮੇਰੇ ਦੋਸਤੋ।
ਖਾਧੀਆਂ ਜੋ ਸਹੁੰਆਂ ਹੋਣ, ਭੁੱਲ ਜਾਣ ਓਹੋ ਸੱਭੇ,
ਗੱਲਾਂ ਨਵੇਂ ਥਾਂ ਤੇ ਕਰਨ, ਫਜ਼ੂਲ ਮੇਰੇ ਦੋਸਤੋ।
ਸੰਵਿਧਾਨ ਪਹਿਲੀ ਪਾਰਟੀ ਦਾ, ਪੈਰਾਂ ਵਿੱਚ ਰੋਲ ਦਿੰਦੇ,
ਨਵੀਂ ਨੂੰ ਨੇ ਵੇਖੇ ਦਿੰਦੇ, ਤੂਲ ਮੇਰੇ ਦੋਸਤੋ।
ਸਿਰ ਵਿੱਚ ਖੇਹ ਨੇ, ਪੁਆ ਲੈਂਦੇ ਕੲੀ ਵੀਰ।
ਜਦੋਂ ਪੱਲੇ ਰਹਿਜੇ ਵਿਆਜ, ਗਵਾਚੇ ਮੂਲ ਮੇਰੇ ਦੋਸਤੋ।
ਪਹਿਲੀ ਨੂੰ ਤਿਆਗ ਦੇਣ, ਦੂਜੀ ਚ ਨਾ ਪੁੱਛੇ ਕੋਈ,
ਫਿਰ ਤਾਣਾ ਬਾਣਾ ਹਿੱਲੇ ਨਾਲੇ, ਚੂਲ ਮੇਰੇ ਦੋਸਤੋ।
ਸਰਕਾਰ ਚਾਹੇ ਪਾਬੰਦੀ, ਲੱਗ ਵੀਰੋ ਸਕਦੀ ਹੈ,
ਚੁਭੂਗੀ ਵੀ ਚੁਭੇ ਜਿਵੇਂ, ਸੂਲ ਮੇਰੇ ਦੋਸਤੋ।
ਦਲ ਬਦਲੀਆਂ ਤੋਂ ਮਿਲਜੇ, ਨਿਜਾਤ ਦੱਦਾਹੂਰੀਆ ਕਹੇ,
ਜੇ ਕੋਈ ਬਦਲਜੇ ਸੰਵਿਧਾਨ ਵਿੱਚੋਂ, ਰੂਲ ਮੇਰੇ ਦੋਸਤੋ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment