Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬੌਲੀਵੁੱਡ ਦੀਆਂ ਹੀਰੋਇਨਾਂ ਵਾਂਗ ਚਾਰੇ ਪਾਸੇ ਛਾਈ ਹੋਈ ਹੈ .ਕਵਿੱਤਰੀ ਪਰਮਜੀਤ ਕੌਰ ਭੁਲਾਣਾ

January 22, 2022 11:43 PM
ਬੌਲੀਵੁੱਡ ਦੀਆਂ ਹੀਰੋਇਨਾਂ ਵਾਂਗ ਚਾਰੇ ਪਾਸੇ ਛਾਈ ਹੋਈ ਹੈ .ਕਵਿੱਤਰੀ  ਪਰਮਜੀਤ ਕੌਰ ਭੁਲਾਣਾ  
 
 
ਕੋਇਲ ਵਰਗੀ ਸੁਰੀਲੀ ਆਵਾਜ਼ ਦੀ ਮਲਿਕਾ ਕਵਿੱਤਰੀ ਪਰਮਜੀਤ ਕੌਰ ਭੁਲਾਣਾ  
 
ਪਰਮਜੀਤ ਨੇ ਪੰਜਾਬੀ ਸਾਹਿਤ ਦੀ ਹਰੇਕ ਵਿਧਾ  ਤੇ ਆਪਣੀ ਕਲਮ ਖ਼ੂਬ ਚਲਾਈ ਹੈ  ਉਸ ਨੇ ਖੁੱਲ੍ਹੀਆਂ ਕਵਿਤਾਵਾਂ. ਫੰਦਾ ਬੰਦ. ਕਵਿਤਾਵਾਂ. ਲੋਕ ਤੱਥ .ਨਿੱਠ ਕੇ ਲਿਖੇ ਹਨ  
 
ਪਹਿਲਾ ਪਹਿਰ ਜਦੋਂ ਸਾਹਿਤਕਾਰ ਸਾਹਿਤ ਦੀ ਸਿਰਜਣਾ ਕਰਦਾ ਹੈ  ਤਾਂ ਉਸ ਦਾ ਸਿਹਤ ਪਿਆਰ ਦੀ ਗੱਲ ਕਰਦਾ ਹੈ  ਹੌਲੀ ਹੌਲੀ ਉਹ ਜਦੋਂ ਆਲੇ ਦੁਆਲੇ  ਜਾਂਦਾ ਹੈ ਦੇਖਦਾ ਹੈ  ਆਲੇ ਦੁਆਲੇ ਤੋਂ ਉਹ ਪ੍ਰਭਾਵਿਤ ਹੁੰਦਾ ਹੈ  ਤੇ ਉਸ ਦਾ ਸਾਹਿਤ ਲੋਕਤਾ  ਦੀ ਗੱਲ ਕਰਨ ਲੱਗ ਪੈਂਦਾ ਹੈ   ਉਹ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ  ਸਾਹਿਤ  ਹਰੇਕ ਥਾਂ  ਉਹੀ ਪ੍ਰਚੰਡ ਹੁੰਦਾ ਹੈ ਜੋ ਲੋਕਾਂ ਦੀਆ ਉਮੰਗਾਂ  .ਆਸ਼ਾਵਾਂ ਪੂਰਤੀਆਂ  .ਅਪੂਰਤੀਆਂ  ਨੂੰਹ ਪ੍ਰਤੀ ਮੰਥਨ ਕਰਦਾ ਹੈ  ਸਾਡਾ ਕਹਿਣ ਦਾ ਭਾਵ ਇਹ ਹੈ    ਅਜਿਹਾ ਸਾਹਿਤ  ਸਹਿਜੀਵੀ ਹੁੰਦਾ ਹੈ  ਤੇ ਲੋਕ ਚੇਤਨਾ   ਦੀ ਗੱਲ ਕਰਦਾ ਹੈ  ਪੰਜਾਬੀ ਸਾਹਿਤ ਦੀ ਇਹ ਵਿਲੱਖਣਤਾ ਹੈ
 ਸਾਹਿਤ ਦੀ ਮੁੱਖ ਧਾਰਾ ਵਿਚ  ਕਵਿੱਤਰੀ  ਪਰਮਜੀਤ ਕੌਰ ਭੁਲਾਣਾ  ਦਾ ਨਾਂ ਅਸੀਂ ਬੜੇ ਮਾਣ ਨਾਲ ਲੈ ਸਕਦੇ ਹਾਂ l  ਪੰਜਾਬੀ ਸਾਹਿਤ ਮੁੱਢ ਕਦੀਮ  ਤੋਂ ਲੈ ਕੇ ਅੱਜ ਤਕ ਵਗਦੇ ਝਰਨੇ ਦੀ ਤਰ੍ਹਾਂ ਨਿਰੰਤਰ ਤੌਰ ਤੇ ਚਲਦਾ ਆ ਰਿਹਾ ਹੈ   ਬੜੇ ਡੂੰਘੇ ਅਰਥਾਂ ਵਾਲੀਆਂ ਕਵਿਤਾ.  ਕਹਾਣੀਆਂ ਰਚਣ ਵਾਲੀ  ਪਰਮਜੀਤ ਨੇ ਪੰਜਾਬੀ ਸਾਹਿਤ ਦੀ ਹਰੇਕ ਵਿਧਾ  ਤੇ ਆਪਣੀ ਕਲਮ ਖ਼ੂਬ ਚਲਾਈ ਹੈ  ਉਸ ਨੇ ਖੁੱਲ੍ਹੀਆਂ ਕਵਿਤਾਵਾਂ. ਫੰਦਾ ਬੰਦ. ਕਵਿਤਾਵਾਂ. ਲੋਕ ਤੱਥ .ਨਿੱਠ ਕੇ ਲਿਖੇ ਹਨ  
ਚੰਗਾ ਸਾਹਿਤ ਲੋਕ ਮਨਾਂ ਨੂੰ ਟੁੰਬਦਾ ਹੈ। ਚੰਗਾ ਸਾਹਿਤ ਦੱਬੇ - ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਵਧੀਆ ਸਮਾਜ ਦੀ ਸਿਰਜਣਾ ਲਈ ਲੋਕਾਂ ਵਿੱਚ ਚੇਤੰਨ ਤੌਰ ਤੇ ਨਰੋਈਆਂ ਕਦਰਾਂ-ਕੀਮਤਾਂ ਪੈਦਾ ਕਰਦਾ ਹੈ। ਪਰਮਜੀਤ ਭੁਲਾਣਾ  ਦੇ ਸਿਰਜਤ ਸਾਹਿਤ ਵਿੱਚ ਲੋਕਾਈ  ਨੂੰ ਪ੍ਰਥਮ ਦਰਜੇ ਤੇ ਰੱਖਿਆ ਗਿਆ ਹੈ।ਪਰਮਜੀਤ ਕੌਰ ਭੁਲਾਣਾ ਦਾ ਜਨਮ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਸਰਦਾਰ ਸੋਹਣ ਸਿੰਘ ਭੁਲਾਣਾ   ਫੋਰੈਸਟ ਰੇਂਜਰ ਅਫਸਰ ਦੇ ਘਰ ਗੌਰਮਿੰਟ ਹੈੱਡ ਟੀਚਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ 
 ਪਰਮਜੀਤ ਕੌਰ ਭੁਲਾਣਾ ਜਿੱਥੇ  ਅੱਵਲ ਦਰਜੇ ਦੀ ਕਵਿੱਤਰੀ ਹੈ  ਉੱਥੇ ਹੀ ਉਸ ਨੇ ਉੱਚ ਵਿੱਦਿਆ ਵਿੱਚ ਮੱਲਾਂ ਮਾਰੀਆਂ ਹਨ ਜਿਨ੍ਹਾਂ ਨੇ  MA ਹਿਸਟਰੀ  ਗੌਰਮਿੰਟ ਕਾਲਜ  ਹੁਸ਼ਿਆਰਪੁਰ ਤੋਂ ਕੀਤੀ ਹੈ  B.Ed ਗੁਰੂ ਨਾਨਕ ਕਾਲਜ ਫਾਰ ਵੋਮੈਨ ਕਪੂਰਥਲਾ   ਤੋਂ   ਹਾਸਿਲ ਕੀਤੀ ਹੋਈ ਹੈ।ਛੇਵੀਂ ਕਲਾਸ ਵਿੱਚ ਪੜ੍ਹਦਿਆਂ ਜਦੋਂ ਪਹਿਲੀ ਵਾਰ ਪਰਮਜੀਤ ਭੁਲਾਣਾ ਨੇ   ਗੁਲਾਬ ਦਾ ਫੁੱਲ ਕਵਿਤਾ ਲਿਖੀ ਅਤੇ ਪੜ੍ਹੀ   ਤਾਂ ਅਧਿਆਪਕਾਂ ਨੇ ਜਿੱਥੇ ਉਸ ਨੂੰ ਇਨਾਮ ਅਤੇ ਹੱਲਾਸ਼ੇਰੀ ਦਿੱਤੀ ਉੱਥੇ ਉੱਥੇ ਹੀ ਉਹ ਕਵਿਤਾ ਉਸ ਨੇ ਜਦੋਂ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਸੁਣਾਈ ਤਾਂ ਉਸ   ਦੇ ਮਾਪਿਆਂ ਨੇ ਵੀ ਭੁਲਾਣਾ ਨੂੰ   ਅੱਗੇ ਵਧਣ ਲਈ ਪ੍ਰੇਰਿਤ ਕੀਤਾ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿੱਚ  ਬਾਰ੍ਹਵੀਂ ਕਲਾਸ ਵਿੱਚ ਪੜ੍ਹਦਿਆਂ  ਭਾਸ਼ਾ ਵਿਭਾਗ ਵੱਲੋਂ ਕਰਵਾਏ ਕਹਾਣੀ ਮੁਕਾਬਲੇ ਵਿੱਚ ਉਸ ਦੀ ਕਹਾਣੀ ਦਾਜ ਦੇ ਲਾਲਚੀਆਂ ਦੇ ਮੂੰਹ ਤੇ ਕਰਾਰੀ ਚਪੇੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ  ਬੀਐਡ ਦੌਰਾਨ ਪਰਮਜੀਤ ਨੇ ਕਾਲਜ ਦੇ ਪ੍ਰੋਗਰਾਮਾਂ ਵਿੱਚਆਪਣੀ ਕੋਇਲ ਵਰਗੀ ਸੁਰੀਲੀ ਆਵਾਜ਼ ਨਾਲ ਗਾ ਕੇ  ਗਾਉਣ ਦਾ ਸ਼ੌਕ ਵੀ ਪੂਰਾ ਕੀਤਾ ਅਤੇ ਲੇਖ ਮੁਕਾਬਲੇ ਬਲੈਕ ਬੋਰਡ ਮੁਕਾਬਲੇ ਵਿੱਚ ਵੀ ਅੱਵਲ ਦਰਜੇ ਤੇ ਰਹਿ ਕੇ  ਕਾਫ਼ੀ ਵਾਹ ਵਾਹ ਖੱਟੀ  ਕਵਿਤਾ ਲਿਖਣ ਦੇ ਸ਼ੌਕ ਨੂੰ ਉਸ ਦੇ ਮਾਪਿਆਂ ਨੇ ਪੂਰਾ ਸਾਥ ਦੇ ਕੇ ਅੱਗੇ ਵਧਾਇਆ   ਪਰਮਜੀਤ ਕੌਰ ਵੱਲੋਂ ਲਿਖੀਆਂ ਕੁਝ ਕਵਿਤਾ ਦੀਆਂ ਵੰਨਗੀਆਂ ਪੇਸ਼ ਕਰਕੇ ਮਾਣ ਮਹਿਸੂਸ ਕਰ ਰਿਹਾ ਇਸ ਕਵਿੱਤਰੀ ਦੀ ਸੋਚ ਤੇ  
      "  ਫਿਕਰ ਨੀਂ ਹੁੰਦਾ "
ਪੰਛੀ ਨੂੰ ਕੱਲ ਲਈ ਬਚਾਉਣ ਦਾ ਫਿਕਰ ਨੀਂ ਹੁੰਦਾ
ਚੰਗੇ ਇਨਸਾਨ ਦੀ ਗੱਲਬਾਤ 'ਚ ਮੈਂ ਦਾ ਜਿਕਰ ਨੀਂ ਹੁੰਦਾ
ਜਿੰਨੀਆਂ ਮਰਜ਼ੀ ਬੁਲੰਦੀਆਂ ਨੂੰ ਸਰ ਕਰ ਲਓ
ਇਹਨਾਂ ਬੁਲੰਦੀਆਂ ਦਾ ਕਦੇ ਵੀ ਸਿਖਰ ਨੀਂ ਹੁੰਦਾ
ਜਿੰਦਗੀ ਅਜਿਹੀ ਜਮਾਂ ਘਟਾਓ ਵਿੱਚ ਫਸ ਗਈ ਏ ਯਾਰੋ
ਫਿਰ ਵੀ ਇਸ ਵਿੱਚ ਮਨਫੀ ਦਾ ਮਤਲਬ ਸਿਫਰ ਨੀਂ ਹੁੰਦਾ
.....
                      
              ਦਿਲਾਂ ਵਿੱਚ ਮਿਠਾਸ
ਦਰਿਆਵਾਂ ਦੇ ਵਹਿਣ ਕਦੇ ਮੋੜੇ ਨਹੀਂ ਜਾ ਸਕਦੇ
ਕਦੇ ਵੀ ਖੁਸ਼ਬੋਈ ਦਿੰਦੇ ਨਹੀਂ ਫੁੱਲ ਹੋਵਣ ਜੋ ਅੱਕ ਦੇ
ਰੱਬ ਨੇ ਵੇਖੋ ਕਿਵੇਂ ਸਾਜੀ ਹੋਈ ਏ ਕਾਇਨਾਤ ਸਾਰੀ
ਪੰਛੀ, ਫੁੱਲ, ਬੂਟੇ ਸਭ ਬੰਦੇ ਤੋਂ ਤਾਂ ਚੰਗੇ ਹੀ ਨੇ
ਬੰਦੇ ਵਾਂਗ ਇਹ ਮਨ ਵਿੱਚ ਕੁੜੱਤਣ ਤੇ ਨੀਂ ਰੱਖਦੇ
ਦੂਸਰੇ ਦੀ ਖੁਸ਼ੀ ਵਿੱਚ ਖੁਸ਼ ਹੋਣਾ ਬਹੁਤ ਹੈ ਅੌਖਾ
..
           ਦਿਲ ਖੋਲ ਕੇ ਕਹਿ
   ਕੁਝ ਸਾਡੀ ਸੁਣ ਕੁਝ ਆਪਣੀ ਕਹਿ
    ਅੈਵੇਂ ਨਾ ਝੱਲਿਆ ਰੁੱਸ ਰੁੱਸ ਬਹਿ
    ਕੋਈ ਚੀਜ ਨਾ ਜਾਣੀ ਨਾਲ ਤੇਰੇ
     ਨਾ ਹਰ ਸ਼ੈਅ ਨੂੰ ਤੂੰ ਆਪਣੀ ਕਹਿ
 
         `ਦਿਲ ਵਾਲੀ ਗੰਢ'
  ਗੰਢ ਦਿਲ ਵਾਲੀ ਖੋਲ ਕੇ ਦਿਖਾਈਏ ਕਿਸਨੂੰ
  ਦੁੱਖ ਜਿੰਦਗੀ ਦੇ ਆਪਣੇ ਸੁਣਾਈਏ ਕਿਸਨੂੰ
ਇੱਥੇ ਹਰ ਕੋਈ ਆਪਣਾ ਹੀ ਮਤਲਬ ਕੱਢੇ
ਅਸੀਂ ਰਾਜ਼ਦਾਰ ਆਪਣਾ ਬਣਾਈਏ ਕਿਸਨੂੰ
ਹਰ ਕੋਈ ਇੱਥੇ ਖੁਦ ਨੂੰ ਹੀ ਸਮਝੇ ਸਿਆਣਾ
ਅਸੀਂ ਦਿਲ ਵਾਲੀ ਹਾਲਤ ਸਮਝਾਈਏ ਕਿਸਨੂੰ
ਕੋਈ ਸੁਣਦਾ ਨਾ ਬਾਤ ਦਿਲ ਡਾਹਡਾ ਏ ਉਦਾਸ
 
           ......
       ਤਖਤਾ ਪਲਟਣ ਦੀ ਤਿਆਰੀ
  ਉਹਨਾਂ ਭਲਾ ਕੀ ਕਰਨਾ ਜਨਤਾ ਦਾ
  ਜਿਹਨਾਂ ਦੇ ਦਿਲਾਂ ਵਿੱਚ ਮੱਕਾਰੀਆਂ ਨੇ
  ਧਰਮ ਦੇ ਨਾਂ ਤੇ ਲੋਕਾਂ ਵਿੱਚ ਪਾਉਣ ਵੰਡੀਆਂ
  ਜਿਹਨਾਂ ਨੂੰ ਕੁਰਸੀਆਂ ਵੱਧ ਪਿਆਰੀਆਂ ਨੇ
  ਲੋਕਾਂ ਸਾਹਮਣੇ ਇਕ ਦੂਜੇ ਨੂੰ ਕਹਿਣ ਮਾੜਾ
  ਉਂਜ ਆਪਸ ਵਿੱਚ ਗੂੜੀਆਂ ਰਿਸ਼ਤੇਦਾਰੀਆਂ ਨੇ
  ...
ਧੰਨਵਾਦ
ਕਰਦੀ ਹਾਂ ਧੰਨਵਾਦ ਮੈਂ ਸਭ ਅਖਬਾਰਾਂ ਦਾ
ਜਿਹਨਾਂ ਇੰਨੀ ਮੈਨੂੰ ਇੱਜਤ ਮਾਣ ਦਿੱਤੀ
ਸਦਾ ਰਹਾਂਗੀ ਮੈਂ ਸ਼ੁਕਰਗੁਜਾਰ ਤੁਹਾਡੀ ਸਭ ਦੀ
ਜੋ ਦੁਨੀਆਂ ਦੇ ਕੋਨੇ ਕੋਨੇ 'ਚ ਤੁਸਾਂ ਮੈਨੂੰ ਪਹਿਚਾਣ ਦਿੱਤੀ
ਤੁਹਾਡਾ ਕਰਦੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ
ਜੋ ਮੇਰੀ ਲਿਖੀ ਹਰ ਰਚਨਾ ਤੁਸਾਂ ਪ੍ਰਵਾਨ ਕੀਤੀ
ਅੱਜ ਤੱਕ ਵਾਕਿਫ ਨਹੀਂ ਸੀ ਕੋਈ ਮੇਰੇ ਜਿਹੀ ਨਾਚੀਜ਼ ਦੀ ਲੇਖਣੀ ਤੋਂ
ਤੁਸੀਂ ਸਭ ਪ੍ਰਸ਼ੰਸਕਾਂ ਦੀ ਮੈਂ ਹਾਂ ਕਰਜ਼ਦਾਰ ਬਣਾ ਦਿੱਤੀ
ਰਹਿਣ ਪ੍ਰਸ਼ੰਸਕ ਮੇਰੇ ਸਦਾ ਹੀ ਜਿਊਂਦੇ ਵਸਦੇ ਸਾਰੇ
ਅਤੇ ਰਹੇ ਤੁਹਾਡੀ ਵੀ ਸਦਾ ਹੀ ਚੜਦੀ ਕਲਾ
`ਪਰਮ` ਨੇ ਰੱਬ ਦੇ ਸਿਰਨਾਵੇਂ ਤੇ ਇਹ ਅਰਜ਼ੋਈ ਪਾ ਦਿੱਤੀ
         
  ਵਾਹਿਗੁਰੂ ਦੀ ਰਹਿਮਤ ਸਦਕਾ  ਪੰਜਾਬੀ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਲਿਖਣ ਦਾ ਥੋ ਸ਼ੌਕ ਰੱਖਦੀ ਭੁਲਾਣਾ ਨੇ ਅੱਜ ਤਕ ਕੋਈ ਵੀ ਗੁਰੂ ਧਾਰਨ ਨਹੀਂ ਕੀਤਾ ਬਿਨਾਂ ਗੁਰੂ ਤੋਂ ਹੀ ਉਹ ਗੁਰੂਆਂ ਵਾਲੇ ਗੁਰ ਰੱਬੀ ਬਖਸ਼ਿਸ਼ ਨਾਲ ਪ੍ਰਾਪਤ ਕਰ ਗਈ   ਕਲਮ ਵਿੱਚ ਐਸਾ ਨਿਖਾਰ ਆਇਆ  ਕਿ ਅੱਜਕੱਲ੍ਹ ਉਹ ਚਾਰੇ ਪਾਸੇ ਛਾਈ ਹੋਈ ਹੈ  ਉਸ ਨੇ ਹੁਣ ਤਕ  ਦੋ ਸੌ  ਦੇ ਕਰੀਬ ਕਵਿਤਾ ਲਿਖ ਦਿੱਤੀਆਂ ਹਨ ਜੋ ਵੱਖ ਵੱਖ ਪੰਜਾਬੀ ਅਖ਼ਬਾਰਾਂ ਵਿੱਚ ਅਕਸਰ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ  ਭੁਲਾਣਾ ਨੂੰ  ਵੱਖ ਵੱਖ ਸਾਹਿਤਕ ਸਮਾਗਮਾਂ ਅਤੇ ਮੇਲਿਆਂ ਵਿੱਚ ਸਨਮਾਨ ਮਿਲ ਚੁੱਕੇ ਹਨ  ਅੱਜਕੱਲ੍ਹ ਭੁਲਾਣਾ ਆਪਣੇ ਘਰ ਵਿੱਚ ਰਹਿ ਕੇ ਜਿੱਥੇ ਕਵਿਤਾ ਕਹਾਣੀਆਂ ਲਿਖਦੀ ਏ ਉੱਥੇ ਆਪਣੀ ਸੁੰਦਰ ਕੋਇਲ ਵਰਗੀ ਆਵਾਜ਼ ਨਾਲ  ਗਾ ਕੇ ਵੀ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ਭੁਲਾਣਾ ਦਾ ਇੱਕ ਹੋਰ ਵੀ ਸ਼ੌਕ ਹੈ ਉਹ ਹੈ ਕੁਕਿੰਗ ਕਰਨਾ ਉਹ ਕੁਕਿੰਗ ਵਿਚ ਇਕ ਪਰਫੈਕਟ ਕੁੱਕ ਹੈ ਜਿਸ ਵੱਲੋਂ ਬਣਾਏ ਲਾਜਵਾਬ ਖਾਣੇ ਜੋ ਵੀ ਕੋਈ ਖਾਂਦਾ ਹੈ  ਉਹ ਉਸ ਦੇ ਹੀ ਗੁਣ ਗਾਉਂਦਾ ਰਹਿੰਦਾ ਹੈ  ਮੇਰੀ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਇਸ ਸੋਹਣੀ ਸੁਨੱਖੀ ਉੱਚੀ ਲੰਮੀ  ਮੁਟਿਆਰ   ਸੁੱਘੜ ਸਿਆਣੀ ਅਤੇ ਸਾਊ  ਮਿਲਾਪੜੇ ਸੁਭਾਅ ਦੀ ਮਲਿਕਾ  ਨੂੰ ਪ੍ਰਮਾਤਮਾ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੇ ਤਾਂ ਕਿ 
ਇਸ ਨਿਮਾਣੀ ਨੂੰ   ਪੰਜਾਬੀ ਮਾਂ ਬੋਲੀ ਰਾਹੀਂ ਆਪਣੇ ਦਿਲ ਦੇ ਵਲਵਲੇ ਕਵਿਤਾ ਕਹਾਣੀਆਂ ਰਾਹੀਂ  ਦੁਨੀਆਂ ਸਾਹਮਣੇ ਰੱਖ ਰੱਖ ਸਕੇ 
ਆਮੀਨ  
ਗੁਰਭਿੰਦਰ ਗੁਰੀ  

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ