Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਿਆਸਤ ਦਾ ਨਿਘਾਰ ਪੰਜਾਬ ਲਈ ਘਾਤਕ

January 22, 2022 02:13 AM

ਸਿਆਸਤ ਦਾ ਨਿਘਾਰ ਪੰਜਾਬ ਲਈ ਘਾਤਕ                           

     ਦੇਸ਼ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਫੰਦੇ ਗਲਾਂ ਵਿੱਚ ਪਵਾਉਣ ਵਾਲਿਆਂ ਦੇ ਸੁਪਨਿਆਂ ਦਾ ਵੀ ਗਲਾ ਘੁੱਟ ਦਿੱਤਾ। ਜਿਸ ਹਾਲਤ ਵਿੱਚ ਦੇਸ਼ ਹੈ ਅਤੇ ਦੇਸ਼ ਦੇ ਲੋਕ ਹਨ,ਉਨ੍ਹਾਂ ਨੇ ਕਦੇ ਇਵੇਂ ਦੇ ਦੇਸ਼ ਦੀ ਕਲਪਨਾ ਕਰਕੇ ਦੇਸ਼ ਆਜ਼ਾਦ ਨਹੀਂ ਕਰਵਾਇਆ ਹੋਏਗਾ।ਸਿਆਸਤ ਵਿੱਚ ਆਏ ਨਿਘਾਰ ਨੇ ਬਹੁਤ ਕੁੱਝ ਤਹਿਸ ਨਹਿਸ ਕਰ ਦਿੱਤਾ।ਸਿਆਣੇ ਕਹਿੰਦੇ ਨੇ "ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਦਾ ਬਚਣਾ ਔਖਾ ਹੋ ਜਾਂਦਾ ਹੈ।"ਸਿਆਸਤਦਾਨਾਂ ਦੀ ਮਤਲਬ ਸਰਕਾਰਾਂ ਦੀ ਅਤੇ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਦੇਸ਼ ਅਤੇ ਲੋਕਾਂ ਲਈ ਕੰਮ ਕਰਨ ਅਤੇ ਤਰੱਕੀ ਦੀਆਂ ਰਾਹਾਂ ਹਕੀਕਤ  ਵਿੱਚ ਜ਼ਮੀਨ ਤੇ ਵਿਖਾਈ ਦੇਣ।                                    ਰਿਸ਼ਵਤ ਅਤੇ ਭ੍ਰਿਸ਼ਟਾਚਾਰ ਹਰ ਬੁਰਾਈ ਦੀ ਜੜ੍ਹ ਹੈ।ਸਾਡੇ ਸਿਸਟਮ ਨੂੰ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨੇ ਬਹੁਤ ਬੁਰੀ ਤਰ੍ਹਾਂ ਖੋਖਲਾ ਕਰ ਦਿੱਤਾ ਹੈ।ਪਰ ਕਿਸੇ ਦੇ ਸਿਰ ਤੇ ਜੂੰ ਤਾਂ ਕੀ ਸਰਕਣੀ,ਇਸਨੂੰ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ।ਸਿਆਸਤਦਾਨਾਂ ਨੇ ਚੋਣਾਂ ਵੇਲੇ ਵੋਟਾਂ ਖਰੀਦਣ ਦਾ ਕੰਮ ਧੜੱਲੇ ਨਾਲ ਸ਼ੁਰੂ ਕੀਤਾ ਹੋਇਆ ਹੈ।ਗਰੀਬ ਤਬਕੇ ਅਤੇ ਮਜ਼ਬੂਰ ਲੋਕਾਂ ਦੀਆਂ ਮਜ਼ਬੂਰੀਆ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ।ਇਹ ਕੋਈ ਇਕ ਪਾਰਟੀ ਨਹੀਂ ਕਰ ਰਹੀ,ਸਾਰੀਆਂ ਪਾਰਟੀਆਂ ਕਰਦੀਆਂ ਹਨ। ਲੋਕਾਂ ਨੂੰ ਮੁਫਤ ਦੀਆਂ ਚੀਜ਼ਾਂ ਦਾ ਝਾਂਸਾ ਦਿੱਤਾ ਜਾਂਦਾ ਹੈ।ਸਰਕਾਰਾਂ ਵਿੱਚ ਬੈਠਕੇ ਪੂਰਾ ਸਮਾਂ ਕੁਰਸੀਆਂ ਬਚਾਉਣ ਅਤੇ ਦੂਸਰਿਆਂ ਨੂੰ ਡੋਬਣ ਵਿੱਚ ਲਗਾ ਦਿੰਦੇ ਹਨ।ਲੋਕਾਂ ਦੀ ਦਫਤਰਾਂ ਵਿੱਚ,ਹਰ ਵਿਭਾਗ ਵਿੱਚ ਸ਼ਰੇਆਮ ਲੁੱਟ ਹੋ ਰਹੀ ਹੈ।ਕੋਈ ਕੰਮ ਕਿਸੇ ਵੀ ਵਿਭਾਗ ਨੇ ਕੀਤਾ ਹੋਵੇ,ਉਸਦੇ ਨਤੀਜੇ ਜਿਵੇਂ ਦੇ ਸਾਹਮਣੇ ਆਉਂਦੇ ਹਨ,ਉਹ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦੀ ਹੈ।ਜੇਕਰ ਸਰਕਾਰਾਂ ਢੰਗ ਦੀਆਂ ਹੋਣ ਤਾਂ ਪ੍ਰਸ਼ਾਸ਼ਨ ਬਿਹਤਰ ਕੰਮ ਕਰੇਗਾ।ਕਿੱਧਰੇ ਵੀ ਨਜ਼ਰ ਮਾਰੋ ਗੜਬੜੀ ਹੀ ਸਾਹਮਣੇ ਆਉਂਦੀ ਹੈ।ਪੂਰੇ ਦੇਸ਼ ਦੀ ਹਾਲਤ ਇਹ ਹੀ ਹੈ।ਪਰ ਅਸੀਂ ਪੰਜਾਬ ਤੇ ਗੱਲ ਕਰਦੇ ਹਾਂ।ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਪ੍ਰਭਾਵ ਅਤੇ ਸਿਆਸਤਦਾਨਾਂ ਦੀ ਨਲਾਇਕੀਆਂ ਦੀ ਗੱਲ ਕਰਦੇ ਹਾਂ। 

ਕੁਦਰਤ ਨੇ ਪੀਣ ਲਈ ਸਾਫ ਸੁਥਰਾ ਪਾਣੀ ਦਿੱਤਾ।ਕੋਈ ਪੈਸਾ ਨਹੀਂ ਅਤੇ ਕੋਈ ਮਿਲਾਵਟ ਨਹੀਂ। ਅੱਜ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ।ਬਰਸਾਤੀ ਨਾਲੇ ਗੰਦੇ ਨਾਲਿਆਂ ਵਿੱਚ ਬਦਲ ਦਿੱਤੇ।ਦਰਿਆਵਾਂ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ।ਵਿਕਾਸ ਲਈ ਉਦਯੋਗ ਲੱਗਣੇ ਬੇਹੱਦ ਜ਼ਰੂਰੀ ਹਨ।ਪਰ ਉਨ੍ਹਾਂ ਦੇ ਨਾਲ ਜੋ ਸ਼ਰਤਾਂ ਕਾਗਜ਼ਾਂ ਵਿੱਚ ਲਿਖੀਆਂ ਹਨ,ਉਨ੍ਹਾਂ ਨੂੰ ਪੂਰਾ ਕਰਨਾ ਉਸਤੋਂ ਵਧੇਰੇ ਜ਼ਰੂਰੀ ਹੈ।ਸਰਕਾਰਾਂ, ਪ੍ਰਸ਼ਾਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਰੇ ਚੁੱਪ ਹਨ।ਇਸ ਚੁੱਪੀ ਦਾ ਕਾਰਨ ਲੋਕਾਂ ਦੀ ਸਮਝ ਵਿੱਚ ਆ ਚੁੱਕਾ ਹੈ।ਇਹ ਨਾਲੇ ਲੋਕਾਂ ਦੀ ਮੌਤ ਦਾ ਪੈਗਾਮ ਲੈਕੇ ਅੱਗੇ ਜਾਂਦੇ ਹਨ।ਪਰ ਸਿਆਸਤਦਾਨਾਂ ਨੂੰ ਨਾ ਗੰਦਾ ਹੋਇਆ ਪਾਣੀ ਵਿਖਾਈ ਦੇ ਰਿਹਾ ਹੈ ਅਤੇ ਨਾ ਕੈਂਸਰ ਨਾਲ ਬਰਬਾਦ ਹੁੰਦੇ ਘਰ ਵਿਖਾਈ ਦਿੰਦੇ ਹਨ।ਲੋਕਾਂ ਦੀਆਂ ਦਿਲ ਚੀਰਵੀਆਂ ਚੀਕਾਂ ਵੀ ਸੁਣਾਈ ਨਹੀਂ ਦਿੰਦੀਆਂ। ਇਹ ਸਿਆਸਤ ਦੇ ਨਿਘਾਰ ਦਾ ਬਹੁਤ ਹੇਠਲਾ ਪੱਧਰ ਹੈ। 
ਉਪਰ ਅਸੀਂ ਕੈਂਸਰ ਨਾਲ ਤਬਾਹ ਹੁੰਦੇ ਘਰਾਂ ਦੀ ਗੱਲ ਕੀਤੀ ਹੈ।ਸਿਆਸਤਦਾਨਾਂ ਨੂੰ ਕਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਵਿਖਾਈ ਹੀ ਨਹੀਂ ਦਿੰਦੀ।ਪਤਾ ਨਹੀਂ ਕਿਵੇਂ ਦੀ ਮਿੱਟੀ ਦੇ ਕੁਦਰਤ ਨੇ ਇੰਨਾਂ ਨੂੰ ਬਣਾਇਆ ਹੈ।ਜਿਸ ਪੰਜਾਬ ਦੀ ਸਰਕਾਰ ਨੂੰ ਆਪਣੇ ਹਸਪਤਾਲਾਂ ਦੀ ਹਾਲਤ ਦਾ ਪਤਾ ਨਹੀਂ,ਉਸਤੋਂ ਨਿਕੰਮੀ ਅਤੇ ਘਟੀਆ ਸਰਕਾਰ ਹੋਰ ਕੀ ਹੋ ਸਕਦੀ ਹੈ।ਇਨਸਾਨੀਅਤ ਤੋਂ ਕੋਹਾਂ ਦੂਰ ਨੇ ਸਾਡੇ ਸਿਆਸਤਦਾਨ ਅਤੇ ਹਰ ਰੋਜ ਤੇਜੀ ਨਾਲ ਨਿਘਾਰ ਵੱਲ ਜਾ ਰਹੀ ਹੈ ਸਾਡੀ ਸਿਆਸਤ।ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਹੂਲਤਾਂ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।ਇਸ ਵਿੱਚ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਹਨ।ਅਸਲ ਵਿੱਚ ਸਿਆਸਤਦਾਨਾਂ ਨੂੰ ਸਰਕਾਰੀ ਖਜ਼ਾਨੇ ਚੋਂ ਇਲਾਜ ਕਰਵਾਉਣ ਲਈ ਪੈਸੇ ਮਿਲ ਜਾਂਦੇ ਹਨ।ਅਸਲ ਵਿੱਚ ਲੋਕ ਟੈਕਸ ਦੇਕੇ ਇੰਨਾਂ ਦੇ ਇਲਾਜ ਦੇ ਪੈਸੇ ਵੀ ਮਹਿੰਗੇ ਹਸਪਤਾਲਾਂ ਦੇ ਦਿੰਦੇ ਹਨ ਅਤੇ ਆਪਣੇ ਲਈ ਵੀ ਪੈਸੇ ਇਕੱਠੇ ਕਰਦੇ ਹਨ ਪ੍ਰਾਈਵੇਟ ਹਸਪਤਾਲ ਚੋਂ ਇਲਾਜ ਕਰਵਾਉਣ ਲਈ।
 ਪੰਜਾਬ ਵਿੱਚ ਅੱਜ ਕੋਈ ਨੌਜਵਾਨ ਰਹਿਣਾ ਨਹੀਂ ਚਾਹੁੰਦਾ ਅਤੇ ਮਾਪੇ ਰੱਖਣਾ ਨਹੀਂ ਚਾਹੁੰਦੇ। ਇਕ ਵਾਰ ਵਿਦੇਸ਼ ਗਿਆ ਧੀ ਪੁੱਤ ਵਾਪਸ ਆਉਣਾ ਹੀ ਨਹੀਂ ਚਾਹੁੰਦਾ।ਹਕੀਕਤ ਇਹ ਹੈ ਕਿ ਸਾਡੇ ਗੰਦੇ ਸਿਸਟਮ ਅਤੇ ਵਿਗੜੇ ਹਾਲਾਤਾਂ ਨੇ ਲੋਕਾਂ ਨੂੰ ਇੱਥੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ ਹੈ।ਸਿਆਸਤਦਾਨਾਂ ਅਤੇ ਸਿਆਸਤ ਦੀ ਨਿਘਾਰ ਦੀ ਗੱਲ ਕਰੀਏ ਤਾਂ ਆਪਣੇ ਆਪਨੂੰ ਸ਼ਰਮ ਆਉਂਦੀ ਹੈ।ਸਿਆਸਤਦਾਨਾਂ ਵੱਲੋਂ ਇਹ ਕਹਿਣਾ ਕਿ ਅਸੀਂ ਆਈਲੈਟਸ ਮੁਫਤ ਕਰਵਾਉਂਦੇ ਹਾਂ, ਤੁਸੀਂ ਵਿਦੇਸ਼ਾਂ ਵਿੱਚ ਚਲੇ ਜਾਉ।ਜੇਕਰ ਸਿਆਸਤਦਾਨਾਂ/ਸਰਕਾਰਾਂ ਨੇ ਸਿਹਤ ਸਹੂਲਤਾਂ ਨਹੀਂ ਦੇਣੀਆਂ, ਰੁਜ਼ਗਾਰ ਨਹੀਂ ਦੇਣਾ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਤਾਂ ਲੋਕਾਂ ਤੇ ਇੰਨਾਂ ਦਾ ਬੋਝ ਕਿਉਂ ਪਾਇਆ ਜਾ ਰਿਹਾ ਹੈ।ਪੰਜਾਬ ਕਰਜ਼ਾਈ ਹੁੰਦਾ ਜਾ ਰਿਹਾ ਹੈ।ਸਿਆਸਤਦਾਨਾਂ ਨੂੰ ਆਪਣੀਆਂ ਵੱਡੀਆਂ ਕਾਰਾਂ ਖਰੀਦਣ ਲੱਗਿਆਂ ਇਕ ਵਾਰ ਵੀ ਸੋਚ ਨਹੀਂ ਆਉਂਦੀ।ਹੁਣ ਨਵੀਂ ਸਰਕਾਰ ਬਣੇਗੀ ਤਾਂ ਦਫਤਰਾਂ ਤੇ ਮੋਟੀਆਂ ਰਕਮਾਂ ਖਰਚੀਆਂ ਜਾਣਗੀਆਂ।ਲੋਕਾਂ ਦੇ ਟੈਕਸਾਂ ਦਾ ਪੈਸਾ ਦੋਹਾਂ ਦੋਨਾਂ ਹੱਥਾਂ ਨਾਲ ਉਡਾਇਆ ਜਾਂਦਾ ਹੈ।
ਪੰਜਾਬ ਨਾਮੀ ਸੋਨ ਚਿੜੀ ਦਾ ਖੰਭ ਖੰਭ ਪੁੱਟ ਦਿੱਤਾ ਹੈ।ਹੁਣ ਤਾਂ ਵਿਚਲਾ ਬੋਟ ਜਿਹਾ ਵੀ ਸੋਚਿਆ ਜਾ ਰਿਹਾ ਹੈ।ਜੇਕਰ ਪੰਜਾਬ ਨੂੰ ਆਪਣਾ ਸਮਝਦੇ ਹੋਣ ਤਾਂ ਇਵੇਂ ਨੋਚਦਿਆਂ ਨੂੰ ਦਰਦ ਜ਼ਰੂਰ ਹੋਵੇ।ਪੰਜਾਬ ਲਈ ਅਤੇ ਪੰਜਾਬ ਦੇ ਲੋਕਾਂ ਲਈ ਕੋਈ ਵੀ ਸਿਆਸਤ ਵਿੱਚ ਨਹੀਂ ਆ ਰਿਹਾ। ਜਦੋਂ ਇੰਨੇ ਹਲਕੇ ਸਤਰ ਦੀ ਸੋਚ ਹੋ ਜਾਵੇ ਤਾਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ। ਸਿਆਸਤ ਵਿੱਚ ਆਏ ਨਿਘਾਰ ਨੇ ਪੰਜਾਬ ਨੂੰ ਲੰਗੜਾ ਲੂਲਾ ਕਰ ਦਿੱਤਾ ਹੈ।ਜੇਕਰ ਅਜੇ ਵੀ ਇਵੇਂ ਦੇ ਸਿਆਸਤਦਾਨਾਂ ਨੂੰ ਅਸੀਂ ਵੋਟਾਂ ਪਾਉਂਦੇ ਰਹੇ ਤਾਂ ਪੰਜਾਬ ਅਤੇ ਸਾਡੇ ਹਾਲਾਤ ਬੇਹੱਦ ਤਰਸਯੋਗ ਹੋ ਜਾਣਗੇ।ਆਪਣੀ ਬਰਬਾਦੀ ਅਤੇ ਤਬਾਹੀ ਨੂੰ ਅਸੀਂ ਹੀ ਰੋਕ ਸਕਦੇ ਹਾਂ। ਸਿਆਸਤ ਵਿੱਚ ਆਏ ਨਿਘਾਰ ਨੂੰ ਅਸੀਂ ਹੀ ਠੱਲ ਪਾ ਸਕਦੇ ਹਾਂ।ਅਸੀਂ ਗੁਲਾਮੀ ਵਾਲੇ ਪਾਸੇ ਫੇਰ ਜਾ ਰਹੇ ਹਾਂ।ਸਿਆਸਤ ਵਿਉਪਾਰ ਬਣ ਗਿਆ ਹੈ ਅਤੇ ਸਿਆਸਤਦਾਨ ਵਿਉਪਾਰੀ।ਵਿਉਪਾਰੀ ਹਰ ਕੰਮ ਆਪਣੇ ਫਾਇਦੇ ਲਈ ਕਰਦਾ ਹੈ।
ਅੱਜ ਸਿਆਸਤ ਖਰੀਦੋ ਫਰੋਖਤ ਦਾ ਅੱਡਾ ਬਣ ਗਿਆ ਹੈ।ਕਿਸੇ ਵੀ ਕੀਮਤ ਤੇ ਦੂਸਰਿਆਂ ਨੂੰ ਖਰੀਦਣ ਅਤੇ ਕਿਸੇ ਵੀ ਕੀਮਤ ਤੇ ਆਪ ਵਿਕਣ ਵਿੱਚ ਸ਼ਰਮ ਮਹਿਸੂਸ ਨਹੀਂ ਕੀਤੀ ਜਾਂਦੀ।ਜਦੋਂ ਸਭ ਕੁੱਝ ਵਿਕਾਊ ਹੋਵੇ ਤਾਂ ਇਸਤੋਂ ਅੱਗੇ ਨਿਘਾਰ ਦੀ ਗੁੰਜਾਇਸ਼ ਨਹੀਂ ਰਹਿੰਦੀ।ਜਦੋਂ ਨਿਘਾਰ ਇਸ ਹੱਦ ਤੱਕ ਵਿਖਾਈ ਦੇ ਰਿਹਾ ਹੈ ਤਾਂ ਇਹ ਪੰਜਾਬ ਲਈ ਬੇਹੱਦ ਘਾਤਕ ਹੈ ਅਤੇ ਨਤੀਜੇ ਵੀ ਘਾਤਕ ਹੀ ਨਿਕਲਣਗੇ।          ਪ੍ਰਭਜੋਤ ਕੌਰ ਢਿੱਲੋਂ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ