Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਹਾਲੈਂਡ ਦੇ ਸਿੱਖਾਂ ਵਾਸਤੇ ਮਾਣ ਵਾਲੀ ਗੱਲ ਪਹਿਲੇ ਗੁਰਸਿੱਖ ਅੰਮ੍ਰਿਤਧਾਰੀ

January 20, 2022 12:43 AM

ਹਾਲੈਂਡ ਦੇ ਸਿੱਖਾਂ ਵਾਸਤੇ ਮਾਣ ਵਾਲੀ ਗੱਲ ਪਹਿਲੇ ਗੁਰਸਿੱਖ ਅੰਮ੍ਰਿਤਧਾਰੀ
ਵਰਲਡ ਸਿੱਖ ਪਾਰਲੀਮੈਂਟ ਦੇ ਯੋਰਪ ਦੇ ਕੋਆਰਡੀਨੇਟਰ ਭਾਈ ਜਸਵਿੰਦਰ ਸਿੰਘ ਉਤਰਖਤ ਨੂੰ ਸ਼ੋਸ਼ਲਿਸਟ ਪਾਰਟੀ ਨੇ ਸਹਿਰ ਦਾ ਚੇਅਰਮੈਨ ਬਣਾ ਦਿੱਤਾ- ਪਾਰਟੀ ਵਲੋ ਮਾਰਚ ਵਿੱਚ ਹੋਣ ਵਾਲੀਆਂ ਲੋਕਲ ਕੌਂਸਲ ਦੀਆ ਚੋਣਾਂ ਵਿੱਚ ਨੰਬਰ 3 ਉਪਰ ਪਾਰਟੀ ਵਲੋ ਸਥਾਨ ਦਿੱਤਾ ਗਿਆ:
ਡੈਨਹਾਗ ਹਾਲੈਂਡ: ਭਾਈ ਹਰਜੀਤ ਸਿੰਘ ਗਿੱਲ ਨੇ ਦਸਿਆ ਕਿ ਸੋਮਵਾਰ ਸ਼ਾਮ ਨੂੰ ਉਤਰਖਤ Utrecht ਸ਼ਹਿਰ ਵਿੱਚ ਸ਼ੋਸ਼ਲਿਸਟ ਪਾਰਟੀ ਦੀ ਮੀਟਿੰਗ ਹੋਈ ਜਿਸ ਭਾਈ ਜਸਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸ਼ਹਿਰ ਦੇ ਯੂਨਿਟ ਦਾ ਚੇਅਰਮੈਨ ਚੁਣਿਆ ਗਿਆ ਹੈ । ਅਤੇ ਆਉਣ ਵਾਲੇ ਮਾਰਚ ਮਹੀਨੇ ਦੇਸ਼ ਵਿੱਚ ਲੋਕਲ ਕੌਂਸਲ ਦੀਆ ਚੋਣਾਂ ਹੋ ਰਹੀਆਂ ਹਨ ਜਿਸ ਵਿੱਚ ਭਾਈ ਜਸਵਿੰਦਰ ਸਿੰਘ ਨੂੰ ਪਾਰਟੀ ਵਲੋ ਟਿਕਟ ਦਿੱਤੀ ਗਈ ਹੈ । ਇਸ ਵਕਤ ਨੰਬਰ ਤਿੰਨ ਉਪਰ ਹਨ।
ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ ਹੈ ਕੇ ਕੋਈ ਗੁਰਸਿੱਖ ਕਿਸੇ ਯੋਰਪੀਅਨ ਦੇਸ਼ ਦੀ ਜਮੀਨੀ ਪਾਰਟੀ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਜਗ੍ਹਾ ਗੋਰਿਆਂ ਬਣਾਈ ਹੈ। ਵਰਲਡ ਸਿੱਖ ਪਾਰਲੀਮੈਂਟ ਯੋਰਪ ਦੇ ਕੋਆਰਡੀਨੇਟਰ ਭਾਈ ਜਸਵਿੰਦਰ ਸਿੰਘ ਹਨ। ਆਉਣ ਵਾਲੇ ਸਮੇ ਵਿੱਚ ਪਰਚਾਰ ਕੀਤਾ ਜਾਵੇਗਾ ਕਿ ਜਸਵਿੰਦਰ ਸਿੰਘ ਚੋਣਾਂ ਵਿੱਚ ਸਲੈਕਟ ਹੋ ਕੇ ਸ਼ਹਿਰ ਦੀ ਕੌਂਸਲ ਵਿੱਚ ਬੈਠਣ ਅਤੇ ਯੋਰਪ ਦੀ ਸਮੁੱਚੀ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵਲੋ ਜਸਵਿੰਦਰ ਸਿੰਘ ਨੂੰ ਵਧਾਈ ਦਿੰਦੇ ਹਾਂ । ਸਿੱਖ ਕੌਮ ਅਤੇ ਧਰਮ ਨਾਲ ਹੋ ਰਹੀਆਂ ਜਿਆਦਤੀਆ ਅਤੇ ਬੇਇਨਸਾਫੀਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਸਾਨੂੰ ਯੋਰਪੀਅਨ ਦੇਸ਼ਾ ਵਿੱਚ ਸਿਆਸਤ ਵਿੱਚ ਹਿੱਸਾ ਲੈਣ ਪਵੇਗਾ । ਯਾਦ ਰਹੇ ਕੇ ਭਾਈ ਜਸਵਿੰਦਰ ਸਿੰਘ ਜਥੇਦਾਰ ਕਰਮ ਸਿੰਘ ਹਾਲੈਂਡ ਦੇ ਸਪੁੱਤਰ ਹਨ। ਜਥੇਦਾਰ ਕਰਮ ਸਿੰਘ ਜੀ ਇਕ ਬਹੁਤ ਕੌਮੀ ਸੇਵਾ ਵਾਲੇ ਗੁਰਸਿੱਖ ਹਨ।

Have something to say? Post your comment