Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ: ਨਰਸਰੀ 'ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਨਰਸਰੀ ਨੂੰ 8 ਲੱਖ ਪੌਂਡ ਜ਼ੁਰਮਾਨਾ

January 20, 2022 12:36 AM
ਸਕਾਟਲੈਂਡ: ਨਰਸਰੀ 'ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਨਰਸਰੀ ਨੂੰ 8 ਲੱਖ ਪੌਂਡ ਜ਼ੁਰਮਾਨਾ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਦੀ ਇੱਕ ਨਰਸਰੀ ਵਿੱਚ ਸਟਾਫ ਦੀ ਲਾਪਰਵਾਹੀ ਕਾਰਨ 10 ਮਹੀਨਿਆਂ ਦੇ ਬੱਚੇ ਦੇ ਗਲ ਵਿੱਚ ਅੰਬ ਦਾ ਇੱਕ ਟੁਕੜਾ ਫਸਣ ਨਾਲ ਸਾਹ ਨਾ ਆਉਣ ਕਰਕੇ ਮੌਤ ਹੋਣ ਦੀ ਘਟਨਾ ਵਾਪਰੀ ਹੈ। ਇਹ ਘਟਨਾ ਫੌਕਸ ਗੋਲਡਿੰਗ ਨਾਮ ਦੇ ਬੱਚੇ ਨਾਲ ਐਡਿਨਬਰਾ ਵਿੱਚ ਬ੍ਰਾਈਟ ਹੋਰਾਈਜ਼ਨਜ਼ ਕੋਰਸਟੋਰਫਾਈਨ ਨਰਸਰੀ ਵਿੱਚ ਰਾਤ ਦੇ ਖਾਣੇ ਦੌਰਾਨ ਵਾਪਰੀ। ਇਸ ਕਾਰਨ ਨਰਸਰੀ ਚੇਨ ਨੂੰ 800,000 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ । ਸ਼ੈਰਿਫ ਅਦਾਲਤ ਅਨੁਸਾਰ ਖਾਣੇ ਦੇ ਸਮੇਂ ਫੌਕਸ ਦੇ ਕੋਲ ਬੈਠੀ ਨਰਸਰੀ ਨਰਸ ਟਾਇਲਟ ਜਾਣ ਲਈ ਕਮਰੇ ਤੋਂ ਬਾਹਰ ਚਲੀ ਗਈ ਸੀ। ਜਿਸ ਦੌਰਾਨ ਬੱਚੇ ਨੇ ਅੰਬ ਦਾ ਟੁਕੜਾ ਨਿਗਲ ਲਿਆ ਅਤੇ ਉਸਨੂੰ ਸਾਹ ਲੈਣ 'ਚ ਸਮੱਸਿਆ ਹੋਈ।
ਫੌਕਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਦਿਨ ਉਸਦੀ ਮੌਤ ਹੋ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਸਨੇ 3 ਸੈਂਟੀਮੀਟਰ x 2.2 ਸੈਂਟੀਮੀਟਰ x 1.5 ਸੈਂਟੀਮੀਟਰ ਦਾ ਅੰਬ ਦਾ ਟੁਕੜਾ ਅੰਦਰ ਲੰਘਾ ਲਿਆ ਸੀ। ਇਸ ਨਰਸਰੀ ਵਿੱਚ ਕਰਮਚਾਰੀਆਂ ਨੂੰ ਭੋਜਨ ਦੇ ਸਮੇਂ ਦੌਰਾਨ ਢੁਕਵੀਂਆਂ ਹਦਾਇਤਾਂ ਅਤੇ ਨਿਗਰਾਨੀ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਲਈ ਦੋਸ਼ੀ ਮੰਨਿਆ।

Have something to say? Post your comment