Thursday, April 18, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਬਿਹਾਰ ਚ ਸਿਖਾਂ ਨਾਲ ਹੋਈ ਕੁੱਟ ਮਾਰ ਦਾ ਮਸਲਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚਿਆ

January 20, 2022 12:22 AM
ਬਿਹਾਰ ਚ ਸਿਖਾਂ ਨਾਲ ਹੋਈ  ਕੁੱਟ ਮਾਰ ਦਾ ਮਸਲਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚਿਆ
 
ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਬਿਹਾਰ ਦੇ ਭੋਜਪੁਰ ਚ ਪੰਜਾਬ ਦੇ ਸਿਖਾਂ ਨਾਲ ਹੋਈ ਕੁੱਟ ਮਾਰ ਦਾ ਮੁੱਦਾ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਗਿਆ ਹੈ । ਦਿੱਲੀ ਕਮੇਟੀ ਦੇ ਘੱਟ ਗਿਣਤੀ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਅੱਜ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਇਸ ਮੁੱਦੇ ਤੇ ਕਮੇਟੀ ਬਣਾਉਣ ਦੀ ਮੰਗ ਕਰਕੇ ਤੇਜ਼ ਰਫ਼ਤਾਰੀ ਤਫਤੀਸ਼ ਦੀ ਮੰਗ ਕੀਤੀ ਹੈ ।
ਸ. ਜੋਲੀ ਦੇ ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਕੇ ਪਟਨਾ ਸਾਹਿਬ ਤੋਂ ਮੋਹਾਲੀ ਵੱਲ ਮੁੜਦੇ ਸਿੱਖ ਸ਼ਰਧਾਲ਼ੂਆਂ ਉਪਰ ਚੰਦਾ ਇਕੱਠਾ ਕਰਨ ਨੂੰ ਲੈ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਕਈ ਸਿੱਖ ਸ਼ਰਧਾਲ਼ੂਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਅਤੇ ਸਰਕਾਰ ਦਾ ਰਵਈਆ ਬੜਾ ਢਿੱਲ ਮੱਠਾ ਰਿਹਾ ਹੈ । ਜਿਸ ਉੱਤੇ ਕਾਰਵਾਹੀ ਕਰਨ ਲਈ ਕਮਿਸ਼ਨ ਨੂੰ ਕਿਹਾ ਗਿਆ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਇਸ ਤੇ ਢੰਗ ਨਾਲ ਕਾਰਵਾਈ ਨਹੀਂ ਕਰਦੀ ਤਾਂ ਅਦਾਲਤ ਦਾ ਰਸਤਾ ਲਿਆ ਜਾਵੇਗਾ ।

Have something to say? Post your comment