Wednesday, April 17, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਉਦਾਸ ਮਨ' - ਪਰਮਜੀਤ ਕੌਰ ਭੁਲਾਣਾ

January 20, 2022 12:03 AM
ਉਦਾਸ ਮਨ'
ਅੱਜ ਮਨ ਬੜਾ ਉਦਾਸ ਜਿਹਾ ਏ
ਆਮ ਨਹੀਂ ਕੁਝ ਖਾਸ ਜਿਹਾ ਏ
ਕੋਈ ਵੀ ਗੱਲ ਮਨ ਨਾ ਮੰਨੇ
ਮਨ ਵਿੱਚ ਜਿਵੇਂ ਤੂਫਾਨ ਜਿਹਾ ਏ
ਕਿਸੇ ਨਾਲ ਇਹ ਗੱਲ ਨੀਂ ਕਰਦਾ
ਇਹ ਨਾ ਹੀ ਕੋਈ ਸਾਅਦੀ ਭਰਦਾ
ਬਸ ਚੁੱਪ-ਚਾਪ ਤੇ ਸ਼ਾਂਤ ਜਿਹਾ ਏ
ਅੱਜ ਮਨ ਬੜਾ ਉਦਾਸ ਜਿਹਾ ਏ
ਆਮ ਨਹੀਂ ਕੁਝ ਖਾਸ ਜਿਹਾ ਏ
ਮਨ ਨੂੰ ਲੱਗਿਆ ਅਜਬ ਜਿਹਾ ਝੋਰਾ
ਮਨ ਆਖੇ ਮੈਂ ਮੈਂ ਨਹੀਂ ਕੋਈ ਹੋਰ ਆਂ
ਕਿਹੜੀ ਕਿਹੜੀ ਗੱਲ ਲੁਕਾਵਾਂ
ਇਸ ਮਨ ਤੇ ਮੈਂ ਪਰਦੇ ਪਾਵਾਂ
ਜਿਹੜੀ ਵੀ ਗੱਲ ਆਖਾਂ ਇਸਨੂੰ
ਇਹ ਉਸਤੋਂ ਮੂੰਹ ਮੋੜ ਰਿਹਾ ਏ
ਅੱਜ ਮਨ ਬੜਾ ਉਦਾਸ ਜਿਹਾ ਏ
ਆਮ ਨਹੀਂ ਕੁਝ ਖਾਸ ਜਿਹਾ ਏ
ਮਨ ਦੇ ਆਖੇ ਲਗ ਨਹੀਂ ਹੁੰਦਾ
`ਪਰਮ' ਕੀ ਇਹ ਚਾਹੇ ਬੁੱਝ ਨੀਂ ਹੁੰਦਾ
ਮਨ ਇਹ ਬੜਾ ਸ਼ੈਤਾਨ ਜਿਹਾ ਏ
ਆਪਣੀ ਈਨ ਮਨਾਉਣ ਦਿਆ ਏ
ਅੱਜ ਮਨ ਬੜਾ ਉਦਾਸ ਜਿਹਾ ਏ
ਆਮ ਨਹੀਂ ਕੁਝ ਖਾਸ ਜਿਹਾ ਏ
                    ਪਰਮਜੀਤ ਕੌਰ ਭੁਲਾਣਾ

Have something to say? Post your comment