Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਚਾਹੇ ਦੁੱਖਾਂ ਘੇਰੀ ਸਾਡੀ ਜਾਨ ਹੈ - ਮਹਿੰਦਰ ਸਿੰਘ ਮਾਨ

January 19, 2022 11:56 PM

ਚਾਹੇ ਦੁੱਖਾਂ ਘੇਰੀ ਸਾਡੀ ਜਾਨ ਹੈ,

ਫਿਰ ਵੀ ਸਾਡੇ ਹੋਠਾਂ ਤੇ ਮੁਸਕਾਨ ਹੈ।
ਰਹਿੰਦੇ ਹਾਂ ਚੜ੍ਹਦੀ ਕਲਾ ਵਿਚ ਹਰ ਸਮੇਂ,
ਯਾਰੋ, ਸਾਡੀ ਤਾਂ ਇਹ ਹੀ ਪਹਿਚਾਨ ਹੈ।
ਮੰਗ ਕੇ ਖਾਂਦੇ ਕੇਵਲ ਬੇਗੈਰਤੇ,
'ਕੰਮ ਕਰਕੇ ਖਾਣਾ'ਸਾਡੀ ਸ਼ਾਨ ਹੈ।
'ਕੱਠੇ ਰਹਿ ਕੇ ਕੁਝ ਨਾ ਸਾਡਾ ਵਿਗੜਨਾ,
ਵੱਖਰੇ ਰਹਿ ਕੇ ਹੋਣਾ ਨੁਕਸਾਨ ਹੈ।
ਕਾਮਿਆਂ ਬਾਰੇ ਜੋ ਸੋਚੇ ਹਰ ਸਮੇਂ,
ਉਹ ਉਨ੍ਹਾਂ ਨੂੰ ਲੱਗਦਾ ਭਗਵਾਨ ਹੈ।
ਲੋਕ ਉਸ ਅਫਸਰ ਤੇ ਕਰਦੇ ਮਾਣ ਨੇ,
ਕੋਲ ਜਿਸ ਦੇ ਪਹੁੰਚਣਾ ਆਸਾਨ ਹੈ।
ਦੇਖ ਕੇ ਉਸ ਨੂੰ ਉਨ੍ਹਾਂ ਨੂੰ ਚਾਅ ਚੜ੍ਹੇ,
ਪਾਠਕਾਂ ਨੂੰ ਜੋ ਕਵੀ ਪਰਵਾਨ ਹੈ।
ਮਹਿੰਦਰ ਸਿੰਘ ਮਾਨ

Have something to say? Post your comment