ਕੁਰਸੀ ਦਾ ਮੋਹ ਆ/ਵਿਅੰਗ
ਇੱਕ ਨੂੰ ਕੀ ਰੋਂਦੇ ਇਥੇ, ਉਲਝਦੀ ਤਾਣੀ ਜਾਏ,
ਕਿਹੜੇ ਕਿਹੜੇ ਧਾਗੇ ਨੂੰ, ਦੱਸੋ ਸੁਲਝਾਓਂਗੇ?
ਮਾਰ ਕੇ ਟਪੂਸੀ ਦੂਜੀ ਬੇੜੀ ਵਿੱਚ ਚੜ੍ਹੀ ਜਾਂਦੇ,
ਕਰੋ ਨਾਂ ਇਉਂ ਦੱਸੋ,ਕੀਹਨੂੰ ਕੀਹਨੂੰ ਸਮਝਾਂਓਗੇ?
ਲੋਕਾਂ ਦੇ ਮੁਹਾਣ ਦਾ ਵੀ,ਪਤਾ ਕੋਈ ਲੱਗਦਾ ਨਾ,
ਦੋਹਾਂ ਬੇੜੀਆਂ ਚ ਪੈਰ ਰੱਖ, ਕਿਤੇ ਡੁੱਬ ਤਾਂ ਨੀ ਜਾਓਂਗੇ?
ਇਉਂ ਨਾ ਜੇ ਕਰਦੇ ਤਾਂ,ਆਹ ਹੋ ਜਾਣਾ ਸੀਘਾ,
ਸੱਚੀਂ ਮੁੱਚੀਂ ਜਾਪੇ ਤੁਸੀਂ ਪਿੱਛੋਂ,ਪਛਤਾਓਂਗੇ।
ਅੱਧੀ ਸਦੀ ਰਹਿ ਇੱਕ ਪਾਰਟੀ ਚ ਸੇਵਾ ਕੀਤੀ,
ਦੂਜੇ ਪਾਸੇ ਜਾਓਂ ਕਿਉਂ,ਰਹੇ ਕਾਸਤੋਂ ਲਕੋ ਆ?
ਆਪਣੇ ਹੀ ਆਪ ਇਹਦਾ ਪਤਾ ਆਪੇ ਲੱਗੀ ਜਾਂਦਾ,
ਚੌਧਰ ਦੇ ਭੁੱਖੇ ਹੋਂ, ਤੇ ਕੁਰਸੀ ਦਾ ਮੋਹ ਆ।
ਜਸਵੀਰ ਸ਼ਰਮਾਂ ਦੱਦਾਹੂਰ