Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਆਓ ਸਦਾ ਓਸ ਇਲਾਹੀ ਤਾਕਤ ਨੂੰ ਯਾਦ ਰੱਖੀਏ

January 17, 2022 01:01 AM
ਆਓ ਸਦਾ ਓਸ ਇਲਾਹੀ ਤਾਕਤ ਨੂੰ ਯਾਦ ਰੱਖੀਏ
 
ਨਾ ਓਹ ਰੱਖੇ ਕਾਗਜ਼ ਕੋਈ,ਨਾ ਹੀ ਰੱਖੇ ਕਿਤਾਬ।
ਹੈ ਨਾ ਇਹੇ ਹੈਰਾਨੀ,ਰੱਖੇ ਹਰ ਇੱਕ ਦਾ ਹਿਸਾਬ?
ਹੈ ਬੰਦੇ ਦੇ ਮਨ ਵਿੱਚ ਕੀ, ਤੇ ਕਰਨਾ ਕੀ ਓਹ ਚਾਹੁੰਦਾ,
ਅੰਦਰੋ ਅੰਦਰੀ ਆਪੇ ਈ ਓਹੋ, ਦਿੰਦਾ ਹੈ ਜਵਾਬ।
ਉਥਲ ਪੁਥਲ ਜਿਹੀ ਮੱਚਦੀ ਹੈ, ਜਦ ਬੰਦੇ ਦੇ ਅੰਦਰ,
ਫੀਤੀ ਲਾ ਕੇ ਮੋਢੇ ਉੱਤੇ,ਦਿੰਦਾ ਬਣਾ ਨਵਾਬ।
ਚਾਪਲੂਸੀ ਕਰਨ ਨਾ ਓਹੋ, ਬਿਲਕੁਲ ਕਿਸੇ ਦੀ ਜਾਣੇ,
ਮਿੱਟੀ ਵਿੱਚ ਮਿਲਾ ਦਿੰਦਾ ਹੈ,ਜੋ ਸੋਚੇ ਬੰਦਾ ਖ਼ਵਾਬ।
ਓਹਨੂੰ ਯਾਦ ਜੇ ਰੱਖੀਏ ਸਾਰੇ,ਦੁੱਖ ਨੇੜੇ ਨਾ ਆਵੇ,
ਓਹਨੂੰ ਭੁੱਲ ਕੇ ਕਦੇ ਵੀ ਨਹੀਂਓਂ, ਆਇਆ ਜਾਣਾ ਤਾਬ।
ਦੱਦਾਹੂਰੀਆ ਆਓ ਓਹਨੂੰ, ਕਦੇ ਵੀ ਮਨੋਂ ਭੁਲਾਈਏ ਨਾ,
ਦਿਲ ਵਿੱਚ ਰੱਖੀਏ ਭੈਅ ਜੇ ਉਸਦਾ, ਤਾਂ ਉਠਾ ਸਕਦੇ ਹਾਂ ਲਾਭ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment