Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਕੰਡੇ ਦਾ ਕੰਡਾ - ਡਾ ਅਮਰੀਕ ਸਿੰਘ ਕੰਡਾ

January 17, 2022 12:58 AM
ਕੰਡੇ ਦਾ ਕੰਡਾ
 
ਡੋਲਿਆ ਸਿੰਘਾਸਨ ਰੱਬ ਦਾ ਕੰਡੇ ਦੇ ਕਾਰਨ
ਇੱਕ ਦਿਨ ਇੱਕ ਬੰਦੇ ਨੇ ਮੋਬਾਈਲ,ਫੇਸਬੁੱਕ,ਇੰਟਰਨੈੱਟ,ਟੀਵੀ,ਵੱਟਸਐਪ,ਬਿਜ਼ਲੀ ਤੇ ਸਕੂਟਰ ਕਾਰ ਨਹੀਂ ਚਲਾਇਆ ਤਾਂ ਰੱਬ ਦਾ ਸਿੰਘਾਸਨ ਡੋਲ ਗਿਆ । ਰੱਬ ਨੇ ਆਪਣੇ ਪੀਏ ਨੂੰ ਪੁਛਿਆ ਬਈ ਇਸ ਯੁੱਗ ਚ ਕੌਣ ਸਾਊ ਬੰਦਾ ਜਿਹੜਾ ਭਗਤੀ ਕਰਨ ਲੱਗ ਪਿਆ ? ਤਾਂ ਰੱਬ ਦੇ ਪੀਏ ਨੇ ਸਕੈਨ ਕਰਕੇ ਦਸਿਆ ਜੀ ਇਹ ਭਾਰਤ ਚ ਪੰਜਾਬ ਚ ਮੋਗੇ ਚ ਕੋਈ ਕੰਡਾ ਹੈ ਜੀ । ਇਹ ਕੰਡਾ ਕੀ ਬਲਾ ਹੈ ਕਾਹਦਾ ਕੰਡਾ ? ਰੱਬ ਨੇ ਪੁੱਛਿਆ । ਇਹ ਤਾਂ ਕੰਡੇ ਦਾ ਕੰਡਾ ਕਾਲਮ ਲਿਖਦਾ ਜੀ ਤੁਸੀਂ ਨਹੀਂ ਪੜਿਆ ਕਦੇ ਉਹ ਸੱਚ ਤੁਸੀਂ ਤਾਂ ਵੱਟਸ ਐਪ ਨਹੀਂ ਚਲਾਉਂਦੇ ਨਾ ਹੀ ਫੇਸਬੁੱਕ ਇਹ ਸਾਰੇ ਅਖਬਾਰਾਂ ਚ ਵੀ ਲਿਖਦਾ । ਉਏ ਮੇਰਾ ਸਿੰਘਾਸਨ ਡੋਲੀ ਜਾਂਦਾ ਹੋਰਨਾ ਥੱਲੇ ਜਾਣਾ ਪਵੇ ਛੇਤੀ ਪਤਾ ਕਰ ਕੇ ਦੱਸ ਇਹ ਚਾਹੁੰਦਾ ਕੀ ਆ ? ਰੱਬ ਨੇ ਪੁੱਛਿਆ । ਜੀ ਹੁਣੇ ਪਤਾ ਕਰਦੇਂ ਹਾਂ ਜੀ ਤੇ ਦਸਾਂ ਮਿੰਟਾਂ ਬਾਅਦ ਪੀਏ ਨੇ ਰਿਪੋਰਟ ਦਿੱਤੀ “ਰੱਬ ਜੀ ਇਹ ਤਾਂ ਕ੍ਰਿਮਨਿਲ ਲੋਕਾਂ ਦੇ ਕੰਡੇ ਕੱਢਦਾ ਖਾਸਕਰ ਸਿਆਸਤ ਦੇ ਇਹ ਮੈਂ ਪਤਾ ਲਾਇਆ ਹੈ ਜੀ ਅੱਜ ਮੋਗਾ ਬੰਦ ਸੀ ਤੇ ਇਹਨਾਂ ਦੀਆਂ ਬਿਜ਼ਲੀ ਦੀਆਂ ਤਾਰਾਂ ਕੋਈ ਟੱਰਕ ਤੋੜ ਗਿਆ ਬਿਜ਼ਲੀ ਹੈਨੀ ਸੀ ਤਾਂ ਸਾਰਾ ਕੁੱਛ ਬੰਦ ਰਿਹਾ ਜੀ । ਜਦੋਂ ਸਾਰਾ ਮੋਗਾ ਬੰਦ ਸੀ ਇਸ ਕਰਕੇ ਇਹਨੇ ਨਾ ਸਕੂਟਰ ਚਲਾਇਆ ਤੇ ਨਾ ਹੀ ਕਾਰ ਚਲਾਈ । ਹਾਂ ਸੱਚ ਜਦੋਂ ਕੰਡੇ ਨੂੰ ਪੁੱਛਿਆ ਬਈ ਤੈਨੂੰ ਕੁੱਛ ਚਾਹੀਦਾ ਰੱਬ ਜੀ ਨੇ ਪੁਛਿਆ ਤਾਂ ਉਹਨੇ ਤੁਹਾਨੂੰ ਲਿਖ ਕੇ ਸੁਨੇਹਾ ਭੇਜਿਆ “ਰੱਬ ਜੀ ਜਦੋਂ ਟਾਈਮ ਲੱਗੇ ਰੰਗਲੇ ਤੋਂ ਫਿੱਕੇ ਪੰਜਾਬ ਵੱਲ ਜਰੂਰ ਧਿਆਨ ਦੇਣਾ,ਪਾਣੀ ਸਿਰ ਤੋਂ ਉਪਰ ਦੀ ਹੋ ਗਿਆ ਹੈ ਤੁਸੀਂ ਸਭ ਜਾਨੀਜਾਨ ਹੋ ਜੀ ਤੁਹਾਨੂੰ ਕਹਿਣ ਦੀ ਜਰੂਰਤ ਨਹੀਂ,ਪਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਕਿਰਪਾ ਕਰ ਦਿਉ ਧੰਨਵਾਦ ਸਾਹਿਤ ਡਾ ਅਮਰੀਕ ਸਿੰਘ ਕੰਡਾ ਮੋਗਾ ।“”ਰੱਬ ਜੀ ਸੁੰਨ ਹੋ ਗਏ ਤੇ ਪੀਏ ਵੀ ਰੱਬ ਵੱਲ ਬੜੀ ਗੁਹ ਨਾਲ ਵੇਖ ਰਿਹਾ ਸੀ । ਤਦੇ ਹੀ ਮੈਨੂੰ ਘਰਵਾਲੀ ਨੇ ਉਠਇਆ ਉਠੋ ਕੀ ਸੁਪਨੇ ਵੇਖੀ ਜਾਂਦੇ ਹੋ …?
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 ਪੰਜਾਬ
 
ਡਾ ਅਮਰੀਕ ਸਿੰਘ ਕੰਡਾ
 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ