Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬੇਟੀ ਦਾ ਜਨਮ ~ ਪ੍ਰੋ. ਨਵ ਸੰਗੀਤ ਸਿੰਘ

January 16, 2022 01:27 AM
ਬੇਟੀ ਦਾ ਜਨਮ 
 
~ ਪ੍ਰੋ. ਨਵ ਸੰਗੀਤ ਸਿੰਘ
 
    ਜਨਵਰੀ ਮਹੀਨੇ ਉਸ ਦਿਨ (18 ਜਨਵਰੀ) ਬੜੀ ਠੰਢੀ ਹਵਾ ਚੱਲ ਰਹੀ ਸੀ। ਸਵੇਰ ਵੇਲੇ ਕਰੀਬ ਚਾਰ ਕੁ ਵਜੇ ਮੈਂ ਆਪਣੀ ਪਤਨੀ ਨੂੰ ਸਕੂਟਰ ਤੇ ਬਿਠਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ (ਮੈਂ ਉਦੋਂ ਪਤਨੀ ਦੇ ਨਾਲ ਯੂਨੀਵਰਸਿਟੀ 'ਚ ਰਹਿ ਰਿਹਾ ਸਾਂ) ਦੇ ਨੇੜੇ ਕਸਬਾ ਬਹਾਦਰਗੜ੍ਹ ਵਿੱਚ ਸਥਾਪਤ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਬਣੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਲੈ ਗਿਆ। ਤ੍ਰੇਲ ਇਉਂ ਡਿੱਗ ਰਹੀ ਸੀ, ਜਿਵੇਂ ਬੂੰਦਾਬਾਂਦੀ ਹੋ ਰਹੀ ਹੋਵੇ! ਭਾਵੇਂ ਮੈਂ ਵਿੰਡ-ਚੀਟਰ ਪਹਿਨੀ ਹੋਈ ਸੀ, ਪਰ ਮੂੰਹ ਅਤੇ ਦਾੜ੍ਹੀ-ਮੁੱਛਾਂ ਪੂਰੀ ਤਰ੍ਹਾਂ ਭਿੱਜ ਗਈਆਂ ਸਨ। ਮਾਤਾ ਕੌਸ਼ੱਲਿਆ ਹਸਪਤਾਲ ਦੀ ਸੀਨੀਅਰ ਲੇਡੀ ਡਾਕਟਰ, ਡਾ. ਅਮਰਜੀਤ ਕੌਰ ਨੇ ਹਫ਼ਤਾ ਕੁ ਪਹਿਲਾਂ ਪਤਨੀ ਨੂੰ ਚੈੱਕ ਕੀਤਾ ਸੀ ਤੇ ਡਿਲੀਵਰੀ ਦਾ ਦਿਨ/ਸਮਾਂ ਦੱਸ ਕੇ ਸਾਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ। 
    ਬਹਾਦਰਗਡ਼੍ਹ ਗੁਰਦੁਆਰਾ ਵਿਖੇ ਨਤਮਸਤਕ ਹੋਣ ਪਿੱਛੋਂ ਅਸੀਂ ਸਿੱਧੇ ਹੀ ਹਸਪਤਾਲ ਪਹੁੰਚ ਗਏ ਸਾਂ, ਸਵੇਰੇ ਛੇ ਵਜੇ। ਹਸਪਤਾਲ ਵਿੱਚ ਪ੍ਰਾਈਵੇਟ ਰੂਮ ਲਿਆ ਅਤੇ ਪਤਨੀ ਨੂੰ ਦਾਖ਼ਲ ਕਰਵਾ ਦਿੱਤਾ। ਅਸੀਂ ਘਬਰਾਏ ਹੋਏ ਤਾਂ ਨਹੀਂ ਸਾਂ, ਪਰ ਫਿਰ ਵੀ ਇਕ ਤਰ੍ਹਾਂ ਦਾ 'ਡਰ' ਜਿਹਾ ਸੀ। ਪਤਾ ਨਹੀਂ ਕਿਵੇਂ ਹੋਵੇਗਾ ਸਭ ਕੁਝ। ਮਨੋਂ-ਮਨੀਂ ਅਰਦਾਸ ਵੀ ਕਰ ਰਹੇ ਸਾਂ- ਬੱਚੇ ਦੀ ਖ਼ੁਸ਼ਆਮਦ ਬਾਰੇ। ਸਾਡੇ ਦੋਹਾਂ ਦੇ ਮਨਾਂ ਵਿੱਚ ਕਿਧਰੇ ਵੀ ਅਜਿਹੀ ਗੱਲ ਨਹੀਂ ਸੀ ਕਿ ਬੇਟਾ ਹੋਵੇਗਾ ਜਾਂ ਬੇਟੀ। ਹਾਂ, ਪਰ ਇਹ ਜ਼ਰੂਰ ਖ਼ਾਹਿਸ਼ ਸੀ ਕਿ ਸਭ ਕੁਝ ਸੁੱਖਸਾਂਦ ਨਾਲ ਨਿੱਬੜ ਜਾਵੇ, ਕੋਈ ਸਮੱਸਿਆ ਨਾ ਆਵੇ...।
    ਸ਼ਾਮੀਂ ਪੰਜ ਕੁ ਵਜੇ ਨਾਲ ਪਤਨੀ ਨੂੰ ਡਿਲੀਵਰੀ ਰੂਮ 'ਚ ਲਿਜਾਇਆ ਗਿਆ। ਮੈਂ ਇਕੱਲਾ ਬਾਹਰ ਸਾਂ। ਜਿਵੇਂ-ਜਿਵੇਂ ਸਮਾਂ  ਬੀਤਦਾ ਜਾ ਰਿਹਾ ਸੀ, ਮੈਂ ਲਗਾਤਾਰ ਚੌਪਈ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਸਨ- 'ਹਮਰੀ ਕਰਉ ਹਾਥ ਦੈ ਰੱਛਾ...'। ਓਧਰ ਅੰਦਰ ਪਤਨੀ ਨੇ 'ਰਹਿਰਾਸ ਸਾਹਿਬ' ਪਾਠ ਸ਼ੁਰੂ ਕਰ ਲਿਆ ਸੀ। (ਇਹ ਗੱਲ ਪਤਨੀ ਨੇ ਮੈਨੂੰ ਡਿਲੀਵਰੀ ਹੋਣ ਤੋਂ ਬਾਅਦ ਦੱਸੀ ਸੀ)। ਲੇਡੀ ਡਾਕਟਰ, ਡਾ. ਅਮਰਜੀਤ ਕੌਰ, ਜਿਸ ਨੇ ਡਿਲੀਵਰੀ ਦੇ ਕਾਰਜ ਨੂੰ ਵੇਖਣਾ ਸੀ, ਨੂੰ ਹਸਪਤਾਲ ਵੱਲੋਂ ਤੁਰੰਤ ਫੋਨ ਕਰਕੇ ਘਰੋਂ ਸੱਦਿਆ ਗਿਆ। ਕਿਉਂਕਿ ਉਸ ਦੇ ਮੁਤਾਬਕ ਤਾਂ ਡਿਲੀਵਰੀ ਦਾ ਸਮਾਂ ਕਰੀਬ ਅੱਧੀ ਰਾਤ ਵੇਲੇ ਦਾ ਸੀ। 
    ਸ਼ਾਮੀਂ ਪੰਜ ਵੱਜ ਕੇ ਸਤਵੰਜਾ ਮਿੰਟ ਤੇ ਨੰਨ੍ਹੀ ਪਰੀ ਨੇ ਇਸ ਧਰਤੀ ਤੇ ਦਸਤਕ ਦਿੱਤੀ ਤੇ ਲੇਡੀ ਡਾਕਟਰ ਨੇ ਜਦੋਂ ਬਾਹਰ ਆ ਕੇ ਮੈਨੂੰ ਸੂਚਨਾ ਦਿੱਤੀ ਕਿ ਬੇਟੀ ਤੇ ਮਾਂ ਠੀਕ-ਠਾਕ ਹਨ, ਤਾਂ ਮੈਂ ਪਰਮਾਤਮਾ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਮੈਂ ਆਪਣੇ ਮਾਤਾ ਪਿਤਾ, ਜੋ ਕੋਟਕਪੂਰਾ ਵਿਖੇ ਸਨ; ਅਤੇ ਪਤਨੀ ਦੇ ਪਰਿਵਾਰ, ਜੋ ਨੇੜੇ ਹੀ ਪਿੰਡ ਪਿੰਡ ਪੰਜੋਲਾ ਵਿਖੇ ਸਨ, ਨੂੰ ਫੋਨ ਰਾਹੀਂ ਰਾਤੀਂ ਸੱਤ ਕੁ ਵਜੇ ਸੂਚਿਤ ਕੀਤਾ। (ਉਦੋਂ ਮੇਰੇ ਕੋਲ ਸਿਰਫ਼ ਲੈਂਡਲਾਈਨ ਫੋਨ ਸੀ)। ਅਗਲੇ ਦਿਨ ਪਤਨੀ ਦੇ ਮਾਤਾ ਜੀ ਤੇ ਭਰਾ ਸਵੇਰੇ ਹੀ ਹਸਪਤਾਲ ਪਹੁੰਚ ਗਏ; ਕੋਟਕਪੂਰੇ ਤੋਂ ਮੇਰੇ ਮਾਤਾ-ਪਿਤਾ ਤੇ ਵੱਡੇ ਭੈਣ ਜੀ ਵੀ ਦਸ ਕੁ ਵਜੇ ਤਕ ਬੱਸ ਰਾਹੀਂ ਆ ਗਏ ਸਨ।
    ਮੈਂ ਜਾਣਦਾ ਸਾਂ ਕਿ ਬੇਟੀ ਦੇ ਜਨਮ ਤੇ ਕਿਸੇ ਨੇ ਮੈਨੂੰ 'ਮੁਬਾਰਕ' ਨਹੀਂ ਆਖਣੀ, ਇਸ ਲਈ ਮੈਂ ਪਹਿਲਾਂ ਹੀ ਨਾਰੀਅਲ ਦੇ ਲੱਡੂਆਂ ਦਾ ਇਕ ਡੱਬਾ ਲੈ ਆਇਆ ਸਾਂ। ਜੋ ਵੀ ਮੈਨੂੰ ਮਿਲਦਾ, ਮੈਂ ਸਭ ਤੋਂ ਪਹਿਲਾਂ ਉਸ ਦਾ ਮੂੰਹ ਮਿੱਠਾ ਕਰਵਾਉਂਦਾ, ਤਾਂ ਕਿ ਉਹਨੂੰ ਆਪਣਾ ਚਿਹਰਾ ਉਦਾਸ/ਗ਼ਮਗ਼ੀਨ ਬਨਾਉਣ ਦੀ ਲੋੜ ਨਾ ਪਵੇ। ਮੈਨੂੰ ਖ਼ੁਸ਼ ਵੇਖ ਕੇ ਅਗਲੇ ਨੂੰ 'ਵਧਾਈ' ਦੇਣੀ ਪੈ ਹੀ ਜਾਂਦੀ।
    ਮੇਰੀ ਇਕਲੌਤੀ ਬੇਟੀ ਮੇਰੇ ਜੀਵਨ ਦੀ ਆਨ, ਬਾਨ ਤੇ ਸ਼ਾਨ ਹੈ। ਉਹਦੀ ਆਮਦ ਤੋਂ ਬਾਅਦ ਅਸੀਂ ਜੀਵਨ ਦੇ ਹਰ ਖੇਤਰ ਵਿਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਬੇਟੀ ਦੇ ਬਚਪਨ ਵਿਚ ਅਤੇ ਹੁਣ ਤਕ ਮੈਂ ਜਿੰਨੀਆਂ ਵੀ ਕਵਿਤਾਵਾਂ ਦੀ ਰਚਨਾ ਕੀਤੀ, ਉਸਦੀ ਪ੍ਰੇਰਨਾ-ਸਰੋਤ ਮੇਰੀ ਬੇਟੀ ਹੀ ਰਹੀ ਹੈ। ਮੇਰੀ ਹਰ ਕਵਿਤਾ ਵਿਚ, ਚਾਹੇ ਉਹ ਬਾਲ-ਕਵਿਤਾ ਹੈ ਜਾਂ ਕੋਈ ਹੋਰ, ਮੇਰੀ ਬੇਟੀ ਦਾ ਨਾਂ ਜ਼ਰੂਰ ਲਿਖਿਆ ਹੁੰਦਾ ਹੈ। ਹੋਰ ਤਾਂ ਹੋਰ, ਮੈਂ ਆਪਣੀ ਪਹਿਲੀ ਆਲੋਚਨਾਤਮਕ ਪੁਸਤਕ, ਜੋ 2009 ਵਿੱਚ ਪ੍ਰਕਾਸ਼ਿਤ ਹੋਈ ਸੀ, ਨੂੰ ਬੇਟੀ ਦੇ ਹੱਥੋਂ ਹੀ ਰਿਲੀਜ਼ ਕਰਵਾਇਆ ਸੀ।
     ਮੇਰਾ ਮੰਨਣਾ ਹੈ ਕਿ ਜੇ ਮਾਪੇ ਧੀ ਦੇ ਜਨਮ ਨੂੰ 'ਖ਼ੁਸ਼ਖ਼ਬਰ' ਵਜੋਂ ਲੈਣਗੇ, ਤਾਂ ਤੁਹਾਡੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਜ਼ਰੂਰ ਤੁਹਾਨੂੰ ਵਧਾਈ ਦੇਣਗੇ। ਜੇ ਮਾਪੇ ਖ਼ੁਦ ਹੀ ਧੀ ਨੂੰ ਬੋਝ ਸਮਝਣ ਲੱਗ ਪੈਣ, ਤਾਂ ਦੂਜੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ! ਇਹ ਨਹੀਂ, ਕਿ ਜੇ ਮੁੰਡੇ ਦਾ ਜਨਮ ਹੋਇਆ, ਤਾਂ ਢੋਲ, ਡੀਜੇ ਵਜਾਈਏ, ਖੁਸਰੇ ਨਚਾਈਏ ਅਤੇ ਜੇ ਧੀ ਪੈਦਾ ਹੋ ਗਈ ਤਾਂ ਉਸਨੂੰ 'ਪੱਥਰ' ਸਮਝ ਕੇ ਨਿਰਾਦਰ ਕਰੀਏ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ