Tuesday, April 16, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਇੱਕ ਕੁੜੀ

January 16, 2022 01:23 AM

ਇੱਕ ਕੁੜੀ 

 

ਇੱਕ ਕੁੜੀ 

ਜੋ ਸੱਜਰੀ ਮੋਈ 

ਨਾ ਏਧਰ ਦੀ ਨਾ 

ਓਧਰ ਦੀ ਹੋਈ

 

ਓਸ ਕੁੜੀ ਦੇ 

ਸਨ ਵੱਖਰੇ ਹਾਸੇ 

ਹਾਸੇ ਵੀ ਸਨ

ਜਿਉਂ ਫੁੱਲ ਪਤਾਸੇ 

 

ਜਦ ਵੀ ਵੇਖੀ 

ਓਹ ਹੱਸਦੀ ਆਉਂਦੀ 

ਸੀ ਗੁੱਸੇ ਵਿੱਚ ਵੀ 

ਪਿਆਰ ਜਿਤਾਉਂਦੀ

 

ਗੋਰੇ ਮੁੱਖ 'ਤੇ 

ਸੀ ਡੂੰਘੇ ਟੋਏ 

ਕਈ-ਕਈ ਗੱਭਰੂ 

ਵਿੱਚ ਡੁੱਬ ਕੇ ਮੋਏ 

 

ਓਹ ਕੁੜੀ ਤਾਂ 

ਨਾ ਆਪਣੇ ਘਰ ਹੈ

ਓਹ ਕੁੜੀ ਤਾਂ 

ਹੁਣ ਰੱਬ ਦੇ ਘਰ ਹੈ 

 

ਹੁਣ ਜਦ ਕੋਈ 

ਆਸੇ-ਪਾਸੇ ਵੇਖੇ

ਓਸ ਕੁੜੀ ਦੇ 

ਹੁਣ ਪੈਣ ਭੁਲੇਖੇ। 

Have something to say? Post your comment