Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ: ਜੈਵ ਵਿਭਿੰਨਤਾ ਦੀ ਰੱਖਿਆ ਲਈ 12.5 ਮਿਲੀਅਨ ਪੌਂਡ ਫੰਡ ਦਾ ਐਲਾਨ

January 14, 2022 12:36 AM
ਸਕਾਟਲੈਂਡ: ਜੈਵ ਵਿਭਿੰਨਤਾ ਦੀ ਰੱਖਿਆ ਲਈ 12.5 ਮਿਲੀਅਨ ਪੌਂਡ ਫੰਡ ਦਾ ਐਲਾਨ 
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਸਰਕਾਰ ਵੱਲੋਂ ਵਾਤਾਵਰਣ, ਜੈਵ ਵਿਭਿੰਨਤਾ ਆਦਿ ਨੂੰ ਸੁਰੱਖਿਅਤ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰ ਵੱਲੋਂ ਜ਼ਮੀਨ ਅਤੇ ਸਮੁੰਦਰ 'ਤੇ ਸਕਾਟਲੈਂਡ ਦੇ ਕੁਦਰਤੀ ਵਾਤਾਵਰਣ ਨੂੰ ਸੰਭਾਲਣ ਵਿੱਚ ਮਦਦ ਕਰਨ ਵਾਲੇ ਪ੍ਰੋਜੈਕਟਾਂ ਨੂੰ ਲਈ 12.5 ਮਿਲੀਅਨ ਦੇ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਸਾਲਾਨਾ ਨੇਚਰ ਰੀਸਟੋਰੇਸ਼ਨ ਫੰਡ ਦਾ ਉਦੇਸ਼ ਜਲਵਾਯੂ ਪਰਿਵਰਤਨ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਦੇ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨਾ ਹੈ। ਇਸਦੀ ਸ਼ੁਰੂਆਤ ਬੁੱਧਵਾਰ ਨੂੰ ਕੀਤੀ ਗਈ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਦੇਸ਼ ਦੀਆਂ ਸਪੀਸੀਜ਼, ਵੁੱਡਲੈਂਡਜ਼, ਨਦੀਆਂ ਅਤੇ ਸਮੁੰਦਰਾਂ ਨੂੰ ਰਿਕਵਰੀ ਦੇ ਰਸਤੇ 'ਤੇ ਵਾਪਸ ਆਉਣ ਵਿੱਚ ਮਦਦ ਕਰੇਗਾ। ਜੈਵ ਵਿਭਿੰਨਤਾ ਮੰਤਰੀ ਲੋਰਨਾ ਸਲੇਟਰ ਅਨੁਸਾਰ ਸਕਾਟਲੈਂਡ ਦਾ ਕੁਦਰਤੀ ਵਾਤਾਵਰਣ ਪਹਿਲਾਂ ਹੀ ਬਹੁਤ ਜ਼ਿਆਦਾ ਵਿਗੜਿਆ ਹੋਇਆ ਹੈ ਅਤੇ ਇੱਥੇ ਜੰਗਲੀ ਜੀਵ ਘਟ ਰਹੇ ਹਨ। ਇਸ ਲਈ ਸਕਾਟਲੈਂਡ ਵਿੱਚ ਪ੍ਰਜਾਤੀਆਂ ਦੀ ਸੁਰੱਖਿਆ ਅਤੇ ਕੁਦਰਤ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ।

Have something to say? Post your comment