Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਨਿਊਜਰਸੀ ਸਟੇਟ ਸੈਨੇਟ ਵਲੋਂ 1984 ਸਿੱਖ ਨਸਲਕੁਸ਼ੀ ਦਾ ਮਤਾ ਪਾਸ

January 12, 2022 12:28 AM

ਨਿਊਜਰਸੀ ਸਟੇਟ ਸੈਨੇਟ ਵਲੋਂ 1984 ਸਿੱਖ ਨਸਲਕੁਸ਼ੀ ਦਾ ਮਤਾ ਪਾਸ

January 10, 2022 (Trenton NJ): ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਅਮੈਰਿਕਨ ਸਿੱਖ ਕਾਕਸ ਦੇ ਸਹਿਜੋਗ ਨਾਲ ਨਿਊਜਰਸੀ ਸਟੇਟ ਸੈਨੇਟ ਵਿਚ ਸੈਨੇਟ ਰੈਜੋਲਿਊਸ਼ਨ SR-142
ਬਿੱਲ ਲੈ ਆਂਦਾ ਗਿਆ ਇਸ ਬਿੱਲ ਵਿਚ 1984 ਸਿੱਖ ਵਿਰੋਧੀ ਕਤਲੇਆਮ ਨੂੰ ਨਸਲਕੁਸ਼ੀ ਐਲਾਨਦਿਆਂ ਉਸ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।
ਇਸ ਬਿੱਲ ਨੂੰ ਸਦਨ ਦੇ ਕੁਲ 40 ਵਿਚੋਂ 39 ਹਾਜਿਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਪਾਸ ਕਰ ਦਿਤਾ ਇਕ ਮੈਂਬਰ ਕਿਸੇ ਕਰਨ ਕਰਕੇ ਹਾਜਿਰ ਨਹੀਂ ਹੋ ਸਕੇ ।
ਸਟੇਟ ਸੈਨੇਟ ਦੇ ਪ੍ਰੈਸੀਡੈਂਟ ਮਾਨਯੋਗ ਸਟੀਫ਼ਨ ਸਵੀਨੀ ਨੇ ਇਹ ਬਿੱਲ ਪੇਸ਼ ਕਰਦਿਆਂ ਕਿਹਾ ਕਿ ਅੱਜ ਅਸੀਂ 1984 ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਇਸ ਤਰਾਂ ਦੀਆਂ ਸ਼ਰਮਨਾਕ ਘਟਨਾਵਾਂ ਦੁਬਾਰਾ ਨਾ ਹੋਣ ਇਸਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ ।
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਸ. ਹਰਜਿੰਦਰ ਸਿੰਘ, ਸ. ਜੁਗਰਾਜ ਸਿੰਘ ਜਿਨ੍ਹਾਂ ਦਾ ਇਸ ਬਿੱਲ ਨੂੰ ਪਾਸ ਕਰਵਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ ।
ਇਸ ਮੌਕੇ ਨਿਊਜਰਸੀ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੋਂ ਇਲਾਵਾ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ , ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਹਾਜਰ ਸਨ ।
ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਸਮੁੱਚੀ ਸਿੱਖ ਕੌਮ ਵਲੋਂ ਨਿਊਜਰਸੀ ਸਟੇਟ ਦੇ ਸਾਰੇ ਸੈਨੇਟਰਾਂ ਅਤੇ ਸੈਨੇਟ ਪ੍ਰੈਸੀਡੈਂਟ ਸਟੀਫ਼ਨ ਸਵੀਨੀ ਦਾ ਧੰਨਵਾਦ ਕੀਤਾ ਕਿਉਂਕਿ ਜਿੱਥੇ ਇੰਡੀਅਨ ਸਟੇਟ ਇਸ ਨਸਲਕੁਸ਼ੀ ਦਾ ਇਨਸਾਫ ਦੇਣਾ ਤਾਂ ਦੂਰ, ਇਸ ਨੂੰ ਮੰਨਣ ਤੋਂ ਹੀ ਇਨਕਾਰੀ ਹੈ ਓਥੇ ਹੀ ਦੇਸ਼ ਵਿਦੇਸ਼ ਵਿਚ ਸਿਖਾਂ ਨੇ ਅਤੇ ਖਾਸ ਕਰਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਉਦਮ ਸਦਕਾ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ ।
ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜੋ ਕੇ 2015 ਵਿਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਿਦੇਸ਼ਾਂ ਵਿਚ ਵਸਦੇ ਸਿਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਹੋਂਦ ਵਿਚ ਆਈ ਸੀ ਅਤੇ ਹੁਣ ਤਕ ਬਹੁਤ ਵੱਡੇ ਅਤੇ ਸ਼ਲਾਘਾਯੋਗ ਕਾਰਜ ਕਰ ਚੁਕੀ ਹੈ ਜਿਨ੍ਹਾਂ ਦੀ ਲਿਸਟ ਵਿਚ ਅੱਜ ਦਾ ਇਹ ਬਿੱਲ ਪਾਸ ਕਰਵਾਉਣਾ ਵੀ ਸ਼ਾਮਿਲ ਹੋ ਗਿਆ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਸ. ਜੋਗਾ ਸਿੰਘ ਨੇ ਅਮਰੀਕਾ ਤੇ ਖਾਸ ਤੌਰ ਤੇ ਨਿਊਜਰਸੀ ਦੇ ਸਿੱਖਾਂ ਦੀ ਇੰਨਾਂ ਉਪਰਾਲਿਆਂ ਲਈ ਪ੍ਰਸੰਸਾ ਕਰਦਿਆਂ ਹੋਰ ਕੌਮੀ ਕਾਰਜਾਂ ਲਈ ਹਮੇਸ਼ਾ ਵੱਧ ਚੜ ਕੇ ਯੋਗਦਾਨ ਪਾਉਂਦੇ ਰਹਿਣ ਲਈ ਕਾਮਨਾ ਕੀਤੀ !

Have something to say? Post your comment