Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਇਹ ਜੋ ਜੰਗ - ਮਹਿੰਦਰ ਸਿੰਘ ਮਾਨ

January 09, 2022 11:38 PM


ਇਹ ਜੋ ਜੰਗ
ਤੁਸੀਂ ਕੀਤੀ ਹੈ ਸ਼ੁਰੂ
ਭ੍ਰਿਸ਼ਟਾਚਾਰੀਆਂ,ਚੋਰਾਂ, ਲੁਟੇਰਿਆਂ,
ਬਲਾਤਕਾਰੀਆਂ,ਢੋਂਗੀ ਬਾਬਿਆਂ
ਤੇ ਲੂੰਬੜ ਚਾਲਾਂ ਚੱਲਣ ਵਾਲੇ
ਸਿਆਸੀ ਲੀਡਰਾਂ ਵਿਰੁੱਧ,
ਇਹ ਕੱਲੇ ਕੱਲੇ ਹੋ ਕੇ
ਲੜਨ ਲਈ ਨਹੀਂ।
ਕਿਉਂ ਕਿ ਕੱਲੇ ਕੱਲੇ 
ਲੜ ਕੇ ਤੁਸੀਂ
ਖੁਦ ਹੀ ਤਬਾਹ ਹੋ ਜਾਓਗੇ
ਤੇ ਤੁਹਾਡੇ ਪੱਲੇ 
ਨਿਰਾਸ਼ਾ ਹੀ ਪਏਗੀ।
ਇਸ ਲਈ ਇਹ ਜੰਗ
ਤੁਹਾਨੂੰ ਲੜਨੀ ਪੈਣੀ ਹੈ
ਕੱਠੇ ਹੋ ਕੇ,
ਕਿਉਂ ਕਿ ਇਸ ਜੰਗ ਨੂੰ
ਜਿੱਤਣ ਲਈ
ਏਕੇ ਦੀ ਬਹੁਤ ਲੋੜ ਹੈ।
ਮਹਿੰਦਰ ਸਿੰਘ ਮਾਨ

Have something to say? Post your comment