Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਪੰਜਾਬੀਓ ਗੌਰ ਕਰਿਓ - ਜਸਵੀਰ ਸ਼ਰਮਾਂ ਦੱਦਾਹੂਰ

January 08, 2022 12:13 AM
ਪੰਜਾਬੀਓ ਗੌਰ ਕਰਿਓ
 
ਗ਼ੈਰਤਮੰਦ ਪੰਜਾਬੀਓ ਸਾਰੇ ਹੋਸ਼ ਕਰਿਓ,
ਸਿਆਸੀ ਤੁਹਾਡੇ ਇਮਾਨ ਦੀ ਬੋਲੀ ਲਗਾਉਣਗੇ ਹੁਣ।
ਸੱਭ ਨੂੰ ਚੁਕੰਨੇ ਹੋਣ ਦੀ ਅੱਜ ਹੈ ਲੋੜ ਡਾਢੀ,
ਇੱਕ ਦੂਸਰੇ ਨਾਲ ਤੁਹਾਨੂੰ ਲੜਾਉਣਗੇ ਹੁਣ।
ਖਰੀਦੋ ਫਰੋਖਤ ਦਾ ਵੀ ਚੱਲੂਗਾ ਦੌਰ ਵੀਰੋ,
ਵੇਖਿਓ ਉਂਗਲਾਂ ਉੱਤੇ ਨਚਾਉਣਗੇ ਹੁਣ।
ਕੀਹਦੀ ਜ਼ਮੀਰ ਜਾਗਦੀ ਤੇ ਕੀਹਦੀ ਹੈ ਪਈ ਸੁੱਤੀ,
ਕੱਲੇ ਕੱਲੇ ਨੂੰ ਵੇਖਿਓ ਪ੍ਰਤਿਆਉਣਗੇ ਹੁਣ।
ੲੇਕੇ ਸਬਰ ਤੇ ਸੰਜਮ ਨੂੰ ਕਾਇਮ ਰੱਖੀਓ,
ਚੰਦ ਛਿੱਲੜਾਂ ਤੇ ਵਿੱਕ ਨਾ ਜਾਇਓ ਵੀਰੋ।
ਜਾਗਦੀ ਜ਼ਮੀਰ ਵਾਲਿਆਂ ਦਾ ਹੀ ਮੁੱਲ ਪੈਂਦਾ,
ਭਾਈਚਾਰੇ ਨੂੰ ਲਾਂਬੂ ਨਾ ਕਿਤੇ ਲਾਇਓ ਵੀਰੋ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment