Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਕਾਸ਼!ਬੀਤੇ ਵੇਲੇ ਮੁੜ ਆਵਣ - ਸੰਜੀਵ ਸਿੰਘ ਸੈਣੀ

January 06, 2022 12:59 AM
 
ਕਾਸ਼!ਬੀਤੇ ਵੇਲੇ ਮੁੜ ਆਵਣ
 
ਜਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਅੱਜ ਕੱਲ ਦੀ ਜ਼ਿੰਦਗੀ ਬਹੁਤ ਜ਼ਿਆਦਾ ਅਡਵਾਂਸ ਹੋ ਚੁੱਕੀ ਹੈ। ਪੱਛਮੀ ਸੱਭਿਅਤਾ ਦਾ ਬੋਲਬਾਲਾ ਹੈ। ਜੇ ਅਸੀਂ  15 ਕੁ ਸਾਲ ਪਿੱਛੇ ਝਾਤੀ ਮਾਰ ਕੇ ਦੇਖੀਏ, ਉਹ ਸਮਾਂ ਬਹੁਤ ਵਧੀਆ ਸੀ। ਆਪਸੀ ਬਹੁਤ ਪਿਆਰ ਸੀ। ਗੁਜ਼ਰੇ ਜ਼ਮਾਨੇ ਦੀ ਜੇ ਗੱਲ ਕਰੀਏ ਤਾਂ ਸਾਰੇ ਪਿੰਡ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਲੋਕ ਇੱਕ ਦੂਜੇ ਦੀ ਮਦਦ ਕਰਦੇ ਸਨ। ਇਕ ਦੂਜੇ ਨੂੰ ਨੀਚਾ ਨਹੀਂ ਸੀ ਦਿਖਾਇਆ ਜਾਂਦਾ। ਇੱਕ ਦੂਜੇ ਦੀ ਤਰੱਕੀ ਤੋਂ ਬਿਲਕੁਲ ਵੀ ਜਲਣ ਨਹੀਂ ਕਰਦੇ ਸਨ। ਪਰਿਵਾਰ ਸਾਂਝੇ ਹੁੰਦੇ ਸਨ।ਪੈਸੇ ਧੇਲੇ ਨਾਲ ਵੀ ਮਦਦ ਕਰ ਦਿੱਤੀ ਜਾਂਦੀ ਸੀ। ਜੇ ਕਿਸੇ ਘਰ ਕੋਈ ਪ੍ਰਾਹੁਣਾ ਆ ਵੀ ਜਾਂਦਾ ਸੀ, ਤਾਂ ਸਾਰਾ ਪਿੰਡ ਉਸ ਦੀ ਬਹੁਤ ਇੱਜ਼ਤ ਕਰਦਾ ਸੀ। ਖੁੱਲ੍ਹੇ ਵਿਹੜੇ ਹੁੰਦੇ ਸਨ। ਸਾਰੇ ਬੱਚੇ ਇੱਕ ਹੀ ਜਗਾਂ ਖੇਡਦੇ ਸਨ । ਜੇ ਇੱਕ ਚੁਲ੍ਹੇ ਤੇ ਸਬਜ਼ੀ ਭਾਜੀ ਬਣਦੀ ਸੀ ,ਤਾਂ ਜੋ ਕੋਈ ਕੋਲੀ  ਚੁੱਕ ਕੇ ਮੰਗਣ ਵੀ ਆ ਜਾਂਦਾ ਸੀ ,ਉਸਨੂੰ ਬਿਨਾਂ ਝਿਜਕ ਸਬਜੀ ਦੇ ਦਿੱਤੀ ਜਾਂਦੀ ਸੀ। ਭਰਾਵਾਂ ਭਰਾਵਾਂ ਦਾ ਬਹੁਤ ਪਿਆਰ ਹੁੰਦਾ ਸੀ।ਜੇ ਪਿੰਡ ਵਿਚ ਕਿਸੇ ਦੀ ਧੀ ਦਾ ਵਿਆਹ ਹੁੰਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਉਸ ਪਰਿਵਾਰ ਦੀ ਮਦਦ ਕਰਦਾ ਸੀ । ਪੈਸਾ ਜਾਂ ਹੋਰ ਵੱਡੀ ਚੀਜ਼ ਦੇ ਕੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਸੀ।ਪਿੰਡ ਦੀ ਧੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਜੇ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਗ਼ਲਤ ਚਲਦਾ ਸੀ, ਤਾਂ ਉਸਨੂੰ ਝਿੜਕ ਦਿੱਤਾ ਜਾਂਦਾ ਸੀ। ਮਜਾਲ ਹੈ ਜੇ ਕੋਈ ਬੱਚਾ ਵੱਡਿਆਂ ਦੇ ਮੂਹਰੇ ਬੋਲ ਪੈਂਦਾ ਸੀ ਜਾਂ ਬਹਿਸ ਕਰ ਲੈਂਦਾ ਸੀ। ਚੰਗੀ ਤਰ੍ਹਾਂ ਉਸ ਦੀ ਛਿੱਤਰ ਪਰੇਡ ਕੀਤੀ ਜਾਂਦੀ ਸੀ। ਹਾਲਾਂਕਿ ਮਾਂ-ਬਾਪ ਨੂੰ ਬਾਅਦ ਵਿੱਚ ਹੀ ਪਤਾ ਚੱਲਦਾ ਸੀ ਕਿ ਸਾਡੇ ਬੱਚੇ ਨੇ ਫਲਾਣੇ ਬੰਦੇ ਨੂੰ ਗ਼ਲਤ ਬੋਲਿਆਂ। ਮਾਂ ਬਾਪ ਬਿਲਕੁਲ ਵੀ ਗੁੱਸਾ ਨਹੀਂ ਕਰਦੇ ਸਨ।
     ਲੋਕਾਂ ਵਿੱਚ ਬਹੁਤ ਸਹਿਣਸ਼ੀਲਤਾ ਸੀ। ਹਾਲਾਂਕਿ ਉਨ੍ਹਾਂ ਵਰ੍ਹਿਆਂ ਵਿਚ ਸਹੂਲਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਸਨ। ਪਰ ਲੋਕਾਂ ਨੂੰ ਜੀਵਨ ਜਿਉਣ ਦੀ ਕਲਾ ਸੀ। ਪੈਸੇ ਦੀ ਹੋੜ੍ਹ ਨਹੀਂ ਸੀ। ਪੈਸੇ ਨਾਲ ਇਕ-ਦੂਜੇ ਦੀ ਮਦਦ ਕੀਤੀ ਜਾਂਦੀ ਸੀ। ਤਾਨੇ- ਮਿਹਣੀਆਂ ਦੀ ਤਾਂ ਗੱਲ ਹੀ ਛੱਡੋ। ਹਾੜ੍ਹੀ ਜਾਂ ਸਾਉਣੀ ਦੀ ਫ਼ਸਲ ਸਮੇਂ ਸਾਰਾ ਪਿੰਡ ਇੱਕ ਦੂਜੇ ਦੇ ਕੰਮ ਵਿਚ ਸ਼ਰੀਕ ਹੁੰਦਾ ਸੀ। ਜਦੋਂ ਕੋਈ ਵੀ ਫਸਲ ਕੱਟਣ ਦਾ ਸਮਾਂ ਆਉਂਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਵਾਰੀ-ਵਰੀ ਇਕ ਦੂਜੇ ਦੀ ਫ਼ਸਲ ਕਟਣ ਤੋਂ ਬੀਜਣ ਵਿੱਚ ਮਦਦ ਕਰਦਾ ਸੀ।ਸਾਰੇ ਬੰਦਿਆਂ ਦੀ ਇੱਕ ਹੀ ਚੁਲ੍ਹੇ ਤੇ ਰੋਟੀ ਬਣਦੀ ਸੀ। ਜੇ ਵਿਆਹ ਦੀ ਪਿੰਡ ਵਿਚ ਕੋਈ ਵੀ ਰਸਮ ਹੁੰਦੀ ਸੀ ਤਾਂ ਉਨ੍ਹਾਂ ਵੇਲਿਆਂ ਵਿਚ ਘਰ ਵਿੱਚ ਭੱਠੀਆਂ ਚੜ੍ਹਾਈਆਂ ਜਾਂਦੀਆਂ ਸਨ। ਪਿੰਡ ਦੇ ਨੌਜਵਾਨ ਭੱਠੀ ਤੇ ਆ ਕੇ ਪਰਿਵਾਰ ਦੀ ਮਦਦ ਕਰਦੇ ਸਨ। ਲੱਡੂ ,ਜਲੇਬੀਆਂ, ਮਠਿਆਈਆਂ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਵਿਚ ਹੱਥ ਵਟਾਉਂਦੇ ਸਨ। ਖੁੱਲ੍ਹੇ ਵਿਚ ਟੈਂਟ ਲਗਾਏ ਜਾਂਦੇ ਸਨ। ਜੇ ਪਿੰਡ ਵਿੱਚ ਕੋਈ ਬਰਾਤ ਆਉਂਦੀ ਸੀ, ਬਰਾਤ ਨਾਲ਼ ਕੋਈ ਸਬੰਧਤ ਕੁੜੀ ਉਸ ਪਿੰਡ ਵਿਚ ਵਿਆਹੀ ਹੁੰਦੀ ਸੀ  ਤਾਂ ਉਸਨੂੰ ਪਤੱਲ ਦਿੱਤੀ ਜਾਂਦੀ ਸੀ। ਅੱਜ ਕੱਲ  ਦੀ ਨੌਜਵਾਨ ਪੀੜ੍ਹੀ ਨੂੰ ਪਤੱਲ ਦਾ ਬਿਲਕੁਲ ਵੀ ਨਹੀ ਪਤਾ।
 
    ਜ਼ਮਾਨਾ ਬਦਲਿਆ। ਸਾਂਝੇ ਪਰਿਵਾਰਾਂ ਤੋਂ ਛੋਟੇ ਪਰਿਵਾਰਾਂ ਵਿੱਚ ਆ ਗਏ। ਪਰਿਵਾਰਕ ਸਾਂਝ ਖ਼ਤਮ ਹੋ ਗਈ। ਪੈਸਾ ਹੀ ਸਭ ਕੁਝ ਹੋ ਗਿਆ। ਮਾਂ-ਬਾਪ ਦਾ ਸਤਿਕਾਰ ਬਿਲਕੁੱਲ ਵੀ ਨਹੀਂ ਰਿਹਾ ।ਭਰਾ -ਭਰਾ ਦਾ ਦੁਸ਼ਮਨ ਬਣ ਗਿਆ।ਬੱਚਿਆਂ ਨੇ ਮਾਂ ਬਾਪ ਦਾ ਕਹਿਣਾ ਮੰਨਣਾ ਛੱਡ ਦਿੱਤਾ। ਭੱਠਿਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ। ਟੈਂਟਾਂ ਦੀ ਜਗ੍ਹ ਮੈਰਿਜ ਪੈਲੇਸਾਂ ਨੇ ਲੈ ਲਈ। ਜੋ ਪਹਿਲਾਂ ਵਾਂਗ ਹੁੰਦਾ ਸੀ ਹੁਣ ਅੱਜ-ਕੱਲ੍ਹ ਕੁਝ ਵੀ ਨਹੀ ਮਿਲਦਾ। ਬਜ਼ਾਰੀ ਮਠਿਆਈ ਨੂੰ ਤਰਜੀਹ ਦੇਣ ਲੱਗ ਪਏ। ਤਰ੍ਹਾਂ ਤਰ੍ਹਾਂ ਦੇ ਕੈਮੀਕਲਾਂ ਨਾਲ ਬਣੀਆਂ ਮਠਿਆਈਆਂ ਅੱਜ-ਕੱਲ੍ਹ ਵਿਆਹ ਵਿੱਚ ਪਰੋਸੀਆਂ ਜਾਂਦੀਆਂ ਹਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਮਾਂ ਬਾਪ ਨੂੰ ਦੱਸਿਆ ਬਿਨਾਂ ਹੀ ਅੱਜਕਲ ਦੇ ਬੱਚੇ ਆਪਣਾ ਜੀਵਨ ਹਮਸਫ਼ਰ ਆਪ ਹੀ ਚੁਣ  ਲੈਂਦੇ ਹਨ। ਜਲਦੀ ਹੀ ਤਲਾਕ ਹੋ ਜਾਂਦੇ ਹਨ। ਘਰਾਂ ਵਿਚ ਮਾਂ-ਬਾਪ ਦੀ ਬਿਲਕੁਲ ਵੀ ਪੁੱਛਗਿੱਛ ਨਹੀਂ ਰਹੀ ਹੈ। ਅੱਜਕਲ ਦੀ ਨੌਜਵਾਨ ਪੀੜ੍ਹੀ ਮਾਂ-ਬਾਪ ਨਾਲ ਝੂਠ ਤੂਫ਼ਾਨ ਬੋਲਦੀ ਹੈ। ਕਹਿਣ ਦਾ ਭਾਵ ਹੈ ਕਿ ਪੈਸਾ ਹੀ ਸਭ ਕੁਝ ਹੈ।ਅੱਜਕੱਲ੍ਹ ਦੀ ਦੋਸਤੀ ਤਾਂ ਪੈਸਾ ਦੇਖ ਕੇ ਹੁੰਦੀ ਹੈ। ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ। ਹਰ ਰੋਜ ਨੌਜਵਾਨ ਚਿੱਟੇ ਦੀ ਭੇਟ ਚੜ ਰਹੇ ਹਨ। ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਅੱਜ ਕੱਲ ਦੀ ਪੀੜ੍ਹੀ ਵਿੱਚ ਵਿਦੇਸ਼ ਜਾਣ ਦੀ ਤਾਂਘ ਲਗਾਤਾਰ ਵਧ ਰਹੀ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਰੋਟੀ, ਕੱਪੜਾ ਅਤੇ ਮਕਾਨ  ਜਨਤਾ ਦੀਆਂ ਬੁਨਿਆਦੀ ਲੋੜਾਂ ਹਨ। ਨੌਜਵਾਨਾਂ ਦੀ ਕਾਬਲੀਅਤ ਦੇ ਮੁਤਾਬਿਕ ਸਰਕਾਰ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ। ਜੇ ਪੁਰਾਣੇ ਵੇਲੇ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਅੱਜ ਵੀ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਸੋ ਸਾਨੂੰ ਇੱਕ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।
 
 
 
ਸੰਜੀਵ ਸਿੰਘ ਸੈਣੀ ,ਮੋਹਾਲੀ
 
 
 
 
 
 
 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ