Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਸ਼ਨੀਵਾਰ, ਐਤਵਾਰ ਨੂੰ ਕਰਫਿਊ ਲਗਾਣ ਦਾ ਕੀਤਾ ਫੈਸਲਾ

January 05, 2022 12:06 AM
ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਸ਼ਨੀਵਾਰ, ਐਤਵਾਰ ਨੂੰ ਕਰਫਿਊ ਲਗਾਣ ਦਾ ਕੀਤਾ ਫੈਸਲਾ 
 
ਨਵੀਂ ਦਿੱਲੀ 4 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਸ਼ਨੀਵਾਰ ਨੂੰ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਡੀਡੀਐਮਏ ਨਾਲ ਮੀਟਿੰਗ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਓਮਿਕਰੋਨ ਵੇਰੀਐਂਟ ਦੇ ਹੁਣ ਤੱਕ ਦੇ ਵਿਵਹਾਰ ਨੂੰ ਦੇਖਦੇ ਹੋਏ ਇਹ ਜ਼ਿਆਦਾ ਖਤਰਨਾਕ ਨਹੀਂ ਲੱਗ ਰਿਹਾ ਹੈ। ਪਰ ਫਿਰ ਵੀ ਹਾਲਾਤਾਂ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਸਿਸੋਦੀਆ ਨੇ ਕਿਹਾ ਕਿ ਅਸੀਂ ਇਸ ਦੇ ਵਾਧੇ ਦੀ ਰਫਤਾਰ ਨੂੰ ਜਿੰਨਾ ਜ਼ਿਆਦਾ ਕੰਟਰੋਲ ਕਰ ਸਕਦੇ ਹਾਂ, ਓਨਾ ਹੀ ਬਿਹਤਰ ਹੋਵੇਗਾ। ਇਸ ਦੇ ਲਈ, ਅਸੀਂ ਡੀਡੀਐਮਏ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਵਿੱਚ ਵੀਕੈਂਡ ਕਰਫਿਊ ਰਹੇਗਾ। ਦੂਜਾ, ਦਿੱਲੀ ਦੇ ਸਾਰੇ ਸਰਕਾਰੀ ਦਫਤਰ, ਜ਼ਰੂਰੀ ਕੰਮ ਨੂੰ ਛੱਡ ਕੇ, ਸਾਰੇ ਕਰਮਚਾਰੀ ਘਰ ਤੋਂ ਕੰਮ ਕਰਨਗੇ। ਪ੍ਰਾਈਵੇਟ ਕੰਪਨੀਆਂ ਵਿੱਚ ਸਿਰਫ਼ 50 ਫ਼ੀਸਦੀ ਸਟਾਫ਼ ਹੀ ਕੰਮ ਕਰੇਗਾ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਬੱਸਾਂ ਅਤੇ ਮੈਟਰੋ ਵਿੱਚ ਸੀਟ ਸਮਰੱਥਾ 50 ਫੀਸਦੀ ਹੋਣ ਕਾਰਨ ਲੰਬੀਆਂ ਲਾਈਨਾਂ ਲੱਗ ਗਈਆਂ ਸਨ, ਜਿਸ ਕਾਰਨ ਓਮੀਕਰੋਨ ਦੇ ਫੈਲਣ ਦਾ ਖਤਰਾ ਵੱਧ ਗਿਆ ਸੀ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਬੱਸਾਂ ਅਤੇ ਮੈਟਰੋ ਹੁਣ ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰ ਬਿਨਾਂ ਮਾਸਕ ਦੇ ਕਿਸੇ ਨੂੰ ਵੀ ਅੰਦਰ ਆਣ ਦੀ ਇਜਾਜਤ ਨਹੀਂ ਮਿਲੇਗੀ। ਮਾਸਕ ਹਰ ਸਮੇਂ ਲਾਜ਼ਮੀ ਕੀਤੇ ਜਾਣਗੇ। ਇਕ ਸਵਾਲ ਦੇ ਜਵਾਬ ਵਿਚ ਸਿਸੋਦੀਆ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਾ ਕਰਫਿਊ ਰਹੇਗਾ।
ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਮੈਂ ਕੋਰੋਨਾ ਸੰਕਰਮਿਤ ਹੋ ਗਿਆ ਹਾਂ। ਲਾਗ ਦੇ ਹਲਕੇ ਲੱਛਣ ਹਨ। ਇਸ ਦੇ ਮੱਦੇਨਜ਼ਰ ਉਸ ਨੇ ਆਪਣੇ ਆਪ ਨੂੰ ਘਰ 'ਚ ਅਲੱਗ ਕਰ ਲਿਆ ਹੈ। ਜਿਹੜੇ ਲੋਕ ਪਿਛਲੇ ਕੁਝ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣੇ ਆਪ ਨੂੰ ਅਲੱਗ ਕਰ ਲਓ। ਆਪਣੀ ਜਾਂਚ ਵੀ ਕਰਵਾਓ। ਹਾਲ ਹੀ ਵਿੱਚ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਪ੍ਰਚਾਰ ਲਈ ਗੋਆ ਅਤੇ ਪੰਜਾਬ ਵਰਗੇ ਚੋਣਵੇਂ ਰਾਜਾਂ ਦੇ ਕਈ ਦੌਰੇ ਕੀਤੇ ਹਨ।
 
 
 

Have something to say? Post your comment