Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਫ਼ੈਸਲਾ - ਪਲਾਟ ਧਾਰਕਾਂ ਨੇ ਵਾਧੇ ਦੀ ਰਕਮ ਤੋਂ ਵਿਆਜ ਘਟਾਉਣ ਦੀ ਕੀਤੀ ਮੰਗ

January 01, 2022 11:56 PM

ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਫ਼ੈਸਲਾ

ਪਲਾਟ ਧਾਰਕਾਂ ਨੇ ਵਾਧੇ ਦੀ ਰਕਮ ਤੋਂ ਵਿਆਜ ਘਟਾਉਣ ਦੀ ਕੀਤੀ ਮੰਗ

ਫਗਵਾੜਾ, 1 ਜਨਵਰੀ 2022 (   ) ਗੁਰੂ ਹਰਿਗੋਬਿੰਦ ਨਗਰ ਵੇਲਫੇਅਰ ਐਸੋਸੀਏਸ਼ਨ ਫਗਵਾੜਾ ਨੇ 400 ਪਰਿਵਾਰਾਂ ਨਾਲ ਪਲਾਟਾਂ ਦੇ ਵਧੀਆਂ ਹੋਈਆਂ ਕੀਮਤਾਂ ਉਤੇ ਵਿਆਜ ਦਰ 15 ਫ਼ੀਸਦੀ ਦੀ ਥਾਂ ਸਾਢੇ ਸੱਤ ਫ਼ੀਸਦੀ ਕਰਨ ਦੇ ਫ਼ੈਸਲੇ ਨੂੰ ਫਗਵਾੜਾ ਇਮਪਰੂਵਮੈਂਟ ਟਰੱਸਟ ਫਗਵਾੜਾ ਦੇ ਪਲਾਟ ਅਲਾਟੀਆਂ ਉਤੇ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਅਤੇ ਜਨਰਲ ਸਕੱਤਰ ਮਨੋਜ ਮਿੱਢਾ ਨੇ ਕਿਹਾ ਕਿ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਅਪਨਾਈ ਜਾ ਰਹੀ ਦੋਹਰੀ ਨੀਤੀ ਦਾ ਵਿਰੋਧ ਕੀਤਾ ਗਿਆ। ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਦੇ ਹੋਰ ਇਮਪਰੂਵਮੈਂਟ ਟਰੱਸ਼ਟਾਂ ਜਲੰਧਰ, ਲੁਧਿਆਣਾ 'ਚ ਵਿਆਜ ਦਰ ਘਟਾਉਣ ਦਾ ਫ਼ੈਸਲਾ ਟਰਸੱਟਾਂ ਵਲੋਂ ਲਾਗੂ ਕਰ ਦਿੱਤਾ ਗਿਆ ਹੈ ਜਦਕਿ ਫਗਵਾੜਾ ਇਮਪਰੂਵਮੈਂਟ ਟਰਸੱਟ ਇਸ ਫ਼ੈਸਲੇ ਨੂੰ ਲਾਗੂ ਕਰਨ  'ਚ ਆਨਾ ਕਾਨੀ ਕਰ ਰਿਹਾ ਹੈ।

 ਸ਼੍ਰੀ ਮਨੋਜ ਮਿੱਢਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਧੂਰਾ ਨੋਟੀਫੀਕੇਸ਼ਨ ਜਾਰੀ ਕਰਕੇ ਇੱਕ ਭੰਵਲਭੂਸਾ ਪੈਦਾ ਕਰ ਦਿੱਤਾ ਹੈ ਜਦਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਦੇ ਇਮਪਰੂਵਮੈਂਟ ਟਰੱਸਟਾਂ ਦੇ ਉਹਨਾ ਪਲਾਟ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜਿਹਨਾ ਨੂੰ 15 ਫ਼ੀਸਦੀ ਵਿਆਜ ਵਧੀ ਹੋਈ ਕੀਮਤ ਉਤੇ ਦੇਣਾ ਪੈਣਾ ਸੀ ਅਤੇ ਇਹ ਵਿਆਜ 7.5 ਕਰਨ ਨਾਲ ਅਲਾਟੀਆਂ ਨੂੰ ਕਰੋੜਾਂ ਰੁਪਏ ਦੀ ਰਾਹਤ ਮਿਲੇਗੀ ਜਦਕਿ ਸਬੰਧਤ ਸਥਾਨਕ ਸਰਾਕਰਾਂ ਵਿਭਾਗ ਨੇ ਇਸ ਦਿੱਤੀ ਰਾਹਤ ਉਤੇ ਨਵੀਆਂ ਸ਼ਰਤਾਂ ਲਾਕੇ, ਇਹ ਦਿੱਤੀ ਹੋਈ ਰਾਹਤ ਖੋਹਕੇ ਪਲਾਟਧਾਰਕਾਂ ਨਾਲ ਧੱਕਾ ਕੀਤਾ ਹੈ।

ਪਲਾਟ ਧਾਰਕਾਂ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਜਲੰਧਰ, ਲੁਧਿਆਣਾ ਦੇ ਇਮਪਰੂਵਮੈਂਟ ਟਰਸੱਟਾਂ ਵਾਂਗਰ ਫਗਵਾੜਾ ਟਰਸੱਟ ਦੇ ਪਲਾਟ ਧਾਰਕਾਂ ਤੋਂ ਵੀ ਵਾਧੇ ਦੀ ਰਕਮ ਦੇ ਵਿਆਜ ਦੀ ਛੋਟ ਦੀ ਰਕਮ ਤੁਰੰਤ ਲਈ ਜਾਵੇ।

 

Have something to say? Post your comment