Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਮਜੀਠੀਏ ਤੋਂ ਡਰ ਕੇ ਮਾਫੀ ਮੰਗਣ ਵਾਲਾ ਕੇਜਰੀਵਾਲ ਨਹੀ ਕਰ ਸਕਦਾ ਪੰਜਾਬ ਦਾ ਭਲਾ: ਬੈਂਸ

January 01, 2022 11:53 PM

ਮਜੀਠੀਏ ਤੋਂ ਡਰ ਕੇ ਮਾਫੀ ਮੰਗਣ ਵਾਲਾ ਕੇਜਰੀਵਾਲ ਨਹੀ ਕਰ ਸਕਦਾ ਪੰਜਾਬ ਦਾ ਭਲਾ: ਬੈਂਸ
-ਡੇਢ ਕਰੌੜ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦਾ ਕੀਤਾ ਉਦਘਾਟਨ
ਲੁਧਿਆਣਾ 1 ਜਨਵਰੀ ():- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 35 ਮੁਹੱਲਾ ਪ੍ਰੀਤ ਨਗਰ ਦੇ ਗਲੀ ਨੰਬਰ 32, 36, 37, 38, 38-1/2ਬੀ, 40, 40ਏ, 40ਬੀ, 41, 42, 43, 44 ਅਤੇ ਇਸ ਦੇ ਨਾਲ ਲੱਗਦੀਆ ਲੰਿਕ ਗਲੀਆ ਨੂੰ ਕਰੀਬ ਢੇਡ ਕਰੌੜ ਦੀ ਲਾਗਤ ਨਾਲ ਐਮ.ਐਲ.ਏ  ਕੌਟੇ ਵਿਚੋਂ ਆਰ.ਐਮ.ਸੀ ਨਾਲ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ।ਇਸ ਮੌਕੇ ਇਲਾਕਾ ਕੌਸਲਰ ਹਰਵਿੰਦਰ ਸਿੰਘ ਕਲੇਰ ਵੀ ਮੌਜੂਦ ਸਨ।ਇਸ ਮੌਕੇ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਉਹ ਵਿਅਕਤੀ ਹੈ ਜਿਸ ਨੇ ਅਦਾਲਤ ਦੇ ਸੰਮਨਾਂ ਅਤੇ ਬਿਕਰਮ ਮਜੀਠੀਏ ਤੋਂ ਡਰ ਕੇ ਲਿਖਤੀ ਤੌਰ ਤੇ ਮਾਫੀ ਮੰਗ ਕੇ ਸਮਝੋਤਾ ਕਰ ਲਿਆ ਸੀ। ਵਿਧਾਇਕ ਬੈਂਸ ਨੇ ਕਿਹਾ ਕਿ ਕੇਜਰੀਵਾਲ ਦੀਆ ਖੁਦ ਦੀਆਂ ਲੱਤਾਂ ‘ਚ ਭੋਰਾ ਵੀ ਦਮ ਨਹੀ ਅਤੇ ਅਜਿਹਾ ਡਰਪੋਕ ਬੰਦਾ ਪੰਜਾਬ ਦੇ ਹਿੱਤ ਵਿਚ ਕੀ ਸਟੈਡ ਲਵੇਗਾ। ਉਹਨਾਂ ਚੰਡੀਗੜ੍ਹ ‘ਚ ਹੋਈਆ ਚੋਣਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਕੇਜਰੀਵਾਲ ਨੇ 35 ਵਿਚੋਂ 14 ਸੀਟਾਂ ਜਿੱਤ ਕੇ ਬਹੁਤ ਵੱਡਾ ਭੁਲੇਖਾ ਪਾਲ ਲਿਆ ਤੇ ਵਿਧਾਨ ਸਭਾ ਚੋਣਾਂ ‘ਚ ਵੀ ਜਿੱਤ ਪ੍ਰਾਪਤ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਲੱਗ ਪਏ ਹਨ। ਜਿਹਨਾਂ ਦਾ ਭੁਲੇਖਾ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਵਿਚ ਕੱਢ ਦੇਣਗੇ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਬੈਂਸ ਅਤੇ ਕੌਸਲਰ ਕਲੇਰ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਉਦਘਾਟਨ ਦੌਰਾਨ ਮਨਜੀਤ ਕੌਰ ਸਰੌਏ, ਪ੍ਰਧਾਨ ਨਿਸ਼ਾਨ ਸਿੰਘ, ਹਰਵਿੰਦਰ ਸਿੰਘ ਹੀਰਾ, ਉਤਮ ਸਿੰਘ ਬੈਂਸ, ਸੋੋਨੂੰ ਸਿੰਗਲਾ, ਬਲਵੀਰ ਸਿੰਘ, ਜਸਵਿੰਦਰ ਸਿੰਘ ਰੁੜਕੀ, ਇਕਬਾਲ ਸਿੰਘ ਪਾਲੀ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।

Have something to say? Post your comment