Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲੋਕਾਂ ਨੂੰ ਆ ਰਹੀਆ ਮੁਸ਼ਕਿਲਾ ਦਾ ਹੱਲ ਕਰਨਾ ਪਹਿਲਾ ਫਰਜ: ਵਿਧਾਇਕ ਬੈਂਸ

December 05, 2021 10:32 PM

ਲੋਕਾਂ ਨੂੰ ਆ ਰਹੀਆ ਮੁਸ਼ਕਿਲਾ ਦਾ ਹੱਲ ਕਰਨਾ ਪਹਿਲਾ ਫਰਜ: ਵਿਧਾਇਕ ਬੈਂਸ
-ਵਾਰਡ ਨੰਬਰ 47 ‘ਚ ਕੀਤਾ ਨਵੇਂ ਟਿਊਬਵੈੱਲ ਦਾ ਉਦਘਾਟਨ
ਲੁਧਿਆਣਾ 5 ਦਸੰਬਰ ():- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 47 ਵਿਚ ਲੋਕਾਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਆਪਣੇ ਨਿੱਜੀ ਖਰਚੇ ਤੇ ਬਾਬਾ ਜੀਵਨ ਸਿੰਘ ਪਾਰਕ ਮਨਜੀਤ ਨਗਰ ਵਿਚ ਲਗਵਾਏ ਟਿਊਬਵੈੱਲ ਦਾ ਉਦਘਾਟਨ ਕੀਤਾ।ਇਸ ਮੌਕੇ ਉਹਨਾਂ ਨਾਲ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਰਾਜੇਸ਼ ਖੋਖਰ ਅਤੇ ਯੂਥ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਵੀ ਮੌਜੂਦ ਸਨ। ਇਸ ਮੌਕੇ ਤੇ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ  ਕਿਹਾ ਕਿ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਲੋਕਾਂ ਨੇ ਉਹਨਾਂ ਨੂੰ ਅਤੇ ਜਥੇਦਾਰ ਬੈਂਸ ਨੂੰ ਆਪਣਾ ਕੀਮਤੀ ਵੋਟ ਪਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਅਤੇ ਉਹਨਾਂ ਦਾ ਵੀ ਮੁੱਢਲਾ ਫਰਜ ਬਣਦਾ ਹੈ ਕਿ ਉਹ ਵਿਧਾਨ ਸਭਾ ਵਿਚ ਲੋਕ ਹੱਕਾਂ ਦੀ ਆਵਾਜ ਨੂੰ ਬੁਲੰਦ ਕਰਦੇ ਹੋਏ ਹਲਕੇ ਵਿਚ ਲੋਕਾਂ ਨੂੰ ਆ ਰਹੀਆ ਮੁਸ਼ਕਿਲਾ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣ।ਉਹਨਾਂ ਕਿਹਾ ਕਿ ਮਨਜੀਤ ਨਗਰ  ਵਿਚ ਇਹ ਟਿਊਬਵੈੱਲ ਲੱਗਣ ਨਾਲ ਆਸ ਪਾਸ ਦੇ ਬਹੁਤ ਸਾਰੇ ਮੁਹੱਲਿਆ ਨੂੰ ਆ ਰਹੀ ਪਾਣੀ ਦੀ ਸਮੱਸਿਆ ਹੱਲ ਹੋ ਗਈ ਹੈ। ਇਸ ਮੌਕੇ ਤੇ ਇਲਾਕਾ ਨਿਵਾਸੀਆ ਨੇ ਵਿਧਾਇਕ ਬੈਂਸ ਦਾ ਧੰਨਵਾਦ ਕਰਦੇ ਹੋਏ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਉਦਘਾਟਨ ਦੌਰਾਨ ਸੀਨੀਅਰ ਆਗੂ ਨੀਰਜ ਗੋਰਾ, ਰਾਜਵੀਰ ਸਿੰਘ ਸੇਠੀ, ਸੱਤਪਾਲ, ਕਾਲਾ, ਪੀ.ਏ ਗੋਗੀ ਸ਼ਰਮਾ, ਦਰਸ਼ਨ ਸਿੰਘ, ਵਿਸ਼ਾਲ ਸੋਨੂੰ, ਰਮੇਸ਼ ਕੁਮਾਰ, ਜਤਿੰਦਰ ਪੰਧੇਰ, ਕੁਲਵਿੰਦਰ ਰਛੀਨ, ਜੁਨੀਅਰ ਨਾਹਰ ਆਦਿ ਤੋ ਇਲਾਵਾ ਵਾਰਡ ਵਾਸੀ ਮੌਜੂਦ ਸਨ।

Have something to say? Post your comment

More From Punjab

ਨਹੀਂ ਰਹੇ ਫਿਲਮ ਜਗਤ ਤੇ ਰੰਗਮੰਚ ਦੇ ਪ੍ਰਸਿੱਧ ਅਦਾਕਾਰ ਵਿਜੈ ਸ਼ਰਮਾ

ਨਹੀਂ ਰਹੇ ਫਿਲਮ ਜਗਤ ਤੇ ਰੰਗਮੰਚ ਦੇ ਪ੍ਰਸਿੱਧ ਅਦਾਕਾਰ ਵਿਜੈ ਸ਼ਰਮਾ

ਨਰਿੰਦਰ ਚੰਚਲ ਦੇ ਭਰਾ ਕ੍ਰਿਸ਼ਨ ਚੰਚਲ ‘ਆਪ’ ’ਚ ਸ਼ਾਮਲ

ਨਰਿੰਦਰ ਚੰਚਲ ਦੇ ਭਰਾ ਕ੍ਰਿਸ਼ਨ ਚੰਚਲ ‘ਆਪ’ ’ਚ ਸ਼ਾਮਲ

ਭਾਰਤੀ ਜਨਤਾ ਪਾਰਟੀ ਨੇ 27 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਸੀਟ

ਭਾਰਤੀ ਜਨਤਾ ਪਾਰਟੀ ਨੇ 27 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਸੀਟ

ਭਾਜਪਾ ਨੂੰ ਬਠਿੰਡਾ 'ਚ ਝਟਕਾ ਪ੍ਰਮੁੱਖ ਅਹੁਦੇਦਾਰ SAD 'ਚ ਸ਼ਾਮਲ

ਭਾਜਪਾ ਨੂੰ ਬਠਿੰਡਾ 'ਚ ਝਟਕਾ ਪ੍ਰਮੁੱਖ ਅਹੁਦੇਦਾਰ SAD 'ਚ ਸ਼ਾਮਲ

ਉਤਰ ਭਾਰਤ ਦੀ ਪਹਿਲੀ ਮਹਿਲਾ ਵੀਸੀ ਪ੍ਰੋ. ਇੰਦਰਜੀਤ ਕੌਰ ਦਾ ਦੇਹਾਂਤ, ਹਫਤਾ ਪਹਿਲਾਂ ਹੋਇਆ ਸੀ ਕੋਰੋਨਾ

ਉਤਰ ਭਾਰਤ ਦੀ ਪਹਿਲੀ ਮਹਿਲਾ ਵੀਸੀ ਪ੍ਰੋ. ਇੰਦਰਜੀਤ ਕੌਰ ਦਾ ਦੇਹਾਂਤ, ਹਫਤਾ ਪਹਿਲਾਂ ਹੋਇਆ ਸੀ ਕੋਰੋਨਾ

ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਹਾਈਕੋਰਟ ਤੋਂ ਮਿਲੀ ਜ਼ਮਾਨਤ

ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਹਾਈਕੋਰਟ ਤੋਂ ਮਿਲੀ ਜ਼ਮਾਨਤ

ਗੁਰਦਾਸਪੁਰ ਚੰਦੂ ਵਡਾਲਾ ‘ਚ ਤਸਕਰਾਂ ਤੇ BSF ਦੌਰਾਨ ਗੋਲੀਬਾਰੀ, ਇੱਕ ਜਵਾਨ ਨੂੰ ਲੱਗੀ ਗੋਲੀ , 49 ਕਿਲੋ ਹੈਰੋਇਨ ਬਰਾਮਦ

ਗੁਰਦਾਸਪੁਰ ਚੰਦੂ ਵਡਾਲਾ ‘ਚ ਤਸਕਰਾਂ ਤੇ BSF ਦੌਰਾਨ ਗੋਲੀਬਾਰੀ, ਇੱਕ ਜਵਾਨ ਨੂੰ ਲੱਗੀ ਗੋਲੀ , 49 ਕਿਲੋ ਹੈਰੋਇਨ ਬਰਾਮਦ

ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਹੋਏ ਅਕਾਲ ਚਲਾਣੇ ਦੇ ਗੰਭੀਰ ਸਮੇਂ ਉਤੇ ਭਾਈ ਰਾਜੋਆਣਾ ਨੂੰ ਜ਼ਮਾਨਤ ਦਿੱਤੀ ਜਾਵੇ : ਮਾਨ

ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਹੋਏ ਅਕਾਲ ਚਲਾਣੇ ਦੇ ਗੰਭੀਰ ਸਮੇਂ ਉਤੇ ਭਾਈ ਰਾਜੋਆਣਾ ਨੂੰ ਜ਼ਮਾਨਤ ਦਿੱਤੀ ਜਾਵੇ : ਮਾਨ

ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ

ਪਿੰਡ ਬਿੱਲੀ ਚਾਓ ਵਿਖੇ ਸੱਤ ਰੋਜ਼ਾ ਸਿੱਖੀ ਵਿਰਾਸਤ ਦਸਤਾਰ ਸਿਖਲਾਈ ਕੈਪ ਸ਼ੁਰੂ

1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਲੀਡਰ ਕਮਲਨਾਥ ਵਿਰੁੱਧ ਕਾਰਵਾਈ ਦੀ ਰਿਪੋਰਟ ਕੀਤੀ ਤਲਬ

1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਲੀਡਰ ਕਮਲਨਾਥ ਵਿਰੁੱਧ ਕਾਰਵਾਈ ਦੀ ਰਿਪੋਰਟ ਕੀਤੀ ਤਲਬ