Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਪੰਜਾਬ ਭਵਨ ਸਰੀ ਦੇ ਜਲੰਧਰ ਚੈਪਟਰ ਦਾ ਆਰੰਭ

December 04, 2021 12:42 AM

ਪੰਜਾਬ ਭਵਨ ਸਰੀ ਦੇ ਜਲੰਧਰ ਚੈਪਟਰ ਦਾ ਆਰੰਭ

ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕ, ਪੱਤਰਕਾਰ ਹੋਏ ਸ਼ਾਮਲ

ਫਗਵਾੜਾ, 3 ਦਸੰਬਰ (   )- ਪੰਜਾਬ ਭਵਨ ਸਰੀ ਕੈਨੇਡਾ ਵਲੋਂ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁਲਤ ਕਰਨ ਦੇ ਭਰਵੇਂ ਯਤਨ ਵਜੋਂ ਸੁੱਖੀ ਬਾਠ ਪ੍ਰਬੰਧਕ ਦੀ ਸਰਪ੍ਰਸਤੀ 'ਚ ਜਲੰਧਰ ਵਿਖੇ ਪੰਜਾਬ ਭਵਨ ਦੇ ਜਲੰਧਰ ਚੈਪਟਰ ਦੇ ਦਫ਼ਤਰ ਦਾ ਉਦਘਾਟਨ ਡਾ: ਐਸ.ਪੀ. ਸਿੰਘ ਸਾਬਕਾ ਵੀ.ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਵੀ ਗੁਰਭਜਨ ਗਿੱਲ, ਡਾ: ਲਖਵਿੰਦਰ ਸਿੰਘ ਜੌਹਲ, ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ ਵਲੋਂ ਕੀਤਾ ਗਿਆ। ਇਸ ਸਮੇਂ ਪੰਜਾਬ ਭਰ ਤੋਂ ਕਵੀ, ਲੇਖਕ, ਵਿਦਵਾਨ, ਬੁੱਧੀਜੀਵੀ, ਪੱਤਰਕਾਰ, ਸਮਾਜ ਸੇਵਕ ਤੇ ਵਿਦਿਅਕ ਅਦਾਰਿਆਂ ਦੇ ਮੁੱਖੀ ਸ਼ਾਮਲ ਹੋਏ। ਇਸ ਪ੍ਰਾਜੈਕਟ ਨਾਲ ਜੁੜੇ ਕਵੀ ਗੁਰਭਜਨ ਗਿੱਲ ਨੇ ਦੱਸਿਆ ਕਿ ਸਰੀ ਵਿਖੇ 2016 'ਚ ਪੰਜਾਬ ਭਵਨ ਦਾ ਅਰੰਭ ਕੀਤਾ ਗਿਆ ਸੀ, ਜੋ ਹੁਣ ਸਾਹਿੱਤਕ, ਸਭਿਆਚਾਰਕ ਸਰਗਰਮੀਆਂ ਦਾ ਕੈਨੇਡਾ ਵਿਖੇ ਗੜ੍ਹ ਬਣਿਆ ਹੋਇਆ ਹੈ। ਇਸ ਭਵਨ ਦੀ ਸਥਾਪਨਾ ਦੇ ਪੰਜ ਵਰ੍ਹੇ ਬਾਅਦ ਪੰਜਾਬ ਭਵਨ ਦੇ ਪੰਜਾਬ ਚੈਪਟਰ ਦਾ ਜਲੰਧਰ ਵਿਖੇ ਆਰੰਭ ਸ਼ੁਭ ਸ਼ਗਨ ਹੈ, ਜਿਸ ਨਾਲ ਸਾਹਿੱਤਕ, ਸਰਗਰਮੀਆਂ ਨੂੰ ਇਸ ਧਰਤੀ ਉਤੇ ਬੱਲ ਮਿਲੇਗਾ। ਇਸ ਸਮੇਂ ਬੋਲਦਿਆਂ ਸੁੱਖੀ ਬਾਠ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਚੁੱਕੇ ਜਾਣ ਵਾਲੇ ਕੰਮਾਂ ਪ੍ਰਤੀ ਵਚਨਬੱਧਤਾ ਦੁਹਰਾਈ। ਡਾ: ਐਸ.ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਲਈ ਸੁੱਖੀ ਬਾਠ ਦਾ ਵੱਡਾ ਯੋਗਦਾਨ ਹੈ। ਡਾ: ਲਖਵਿੰਦਰ ਸਿੰਘ ਜੌਹਲ ਨੇ ਵਿਦੇਸ਼ਾਂ 'ਚ ਪੰਜਾਬੀਆਂ ਦੇ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਪ੍ਰਫੁਲਤਾ ਲਈ ਕੀਤੇ ਯਤਨਾਂ ਦੀ ਚਰਚਾ ਕੀਤੀ। ਪੱਤਰਕਾਰ ਬਲਜੀਤ ਬੱਲੀ ਨੇ ਡਿਜ਼ਿਟਲ ਮੀਡੀਆ ਰਾਹੀਂ ਪੰਜਾਬੀ ਬੋਲੀ ਦੇ ਪਸਾਰ  ਦੀ ਗੱਲ ਕੀਤੀ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਪੰਜਾਬੀ ਨੂੰ ਸੱਤ ਸਮੁੰਦਰੋਂ ਪਾਰ ਮਾਨਤਾ ਦਵਾਉਣ ਲਈ ਸੁੱਖੀ ਬਾਠ ਦੇ ਯਤਨਾਂ ਉਤੇ ਖੁਸ਼ੀ ਪ੍ਰਗਟ ਕੀਤੀ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸਾਬਕਾ ਕਮਿਸ਼ਨਰ ਲੇਖ ਰਾਜ, ਡਾ: ਦੇਵਿੰਦਰ ਜੌਹਲ, ਸੁਖਵਿੰਦਰ ਸਿੰਘ ਫਗਵਾੜਾ ਆਦਿ ਹਾਜ਼ਰ ਸਨ। ਇਸ ਸਮੇਂ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।

Have something to say? Post your comment