Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਵਿਦੇਸ਼ ਵਸਦੇ ਪਲਾਹੀ ਨਿਵਾਸੀ ਵੀਰਾਂ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਖੇਡ ਕਿੱਟਾਂ

December 04, 2021 12:41 AM

ਵਿਦੇਸ਼ ਵਸਦੇ ਪਲਾਹੀ ਨਿਵਾਸੀ ਵੀਰਾਂ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਖੇਡ ਕਿੱਟਾਂ

ਫਗਵਾੜਾ, 3 ਦਸੰਬਰ (    )- ਵਿਦੇਸ਼ ਵਸਦੇ ਪਲਾਹੀ ਨਿਵਾਸੀ ਵੀਰਾਂ ਲਖਬੀਰ ਸਿੰਘ ਬਸਰਾ ਯੂ.ਕੇ., ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਕੈਨੇਡਾ, ਜੱਸੀ ਸੱਲ ਯੂ.ਕੇ. ਵਲੋਂ ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਦੇ ਸੱਤਰ ਬੱਚਿਆਂ, ਜੋ ਨਿੱਤ ਗੁਰੂ ਤੇਗ ਬਹਾਦਰ ਸਟੇਡੀਅਮ ਪਲਾਹੀ ਵਿਖੇ ਪ੍ਰਸਿੱਧ ਫੁੱਟਬਾਲ ਖਿਡਾਰੀ ਫੋਰਮੈਨ ਬਲਵਿੰਦਰ ਸਿੰਘ ਤੋਂ ਫੁੱਟਬਾਲ ਖੇਡ ਦੀ ਟਰੇਨਿੰਗ ਪ੍ਰਾਪਤ ਕਰਦੇ ਹਨ, ਨੂੰ ਟਰੈਕ ਸੂਟ, ਬੂਟ, ਬੈਗ ਮੁਹੱਈਆ ਕਰਵਾਏ ਗਏ। ਇਸ ਮੌਕੇ ਬੋਲਦਿਆਂ ਸਮਾਜ ਸੇਵੀ ਸੁਖਵਿੰਦਰ ਸਿੰਘ ਸੱਲ ਨੇ ਕਿਹਾ ਕਿ ਖੇਡਾਂ 'ਚ ਬੱਚਿਆਂ 'ਚ ਰੁਚੀ ਪੈਦਾ ਕਰਨ ਲਈ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਪੰਚਾਇਤ ਵਲੋਂ ਪਿੰਡ 'ਚ ਲੜਕੀਆਂ, ਲੜਕਿਆਂ, ਲਈ ਜਿੰਮ ਦੀ ਉਸਾਰੀ ਕੀਤੀ ਜਾ ਰਹੀ ਹੈ। ਜਿਸਨੂੰ 31 ਮਾਰਚ 2022 ਤੱਕ ਪੂਰਿਆਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਖੇਡ ਕਿੱਟਾਂ ਵੰਡਣ ਦੇ ਇਸ ਪ੍ਰਭਾਵਸ਼ਾਲੀ ਫੰਕਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਕੁਲਵਿੰਦਰ ਸਿੰਘ ਸੱਲ, ਫੋਰਮੈਨ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸੱਲ, ਗੋਬਿੰਦ ਸਿੰਘ ਵੇਟ ਲਿਫਟਿੰਗ ਕੋਚ, ਨੰਬਰਦਾਰ ਸੁਰਜਨ ਸਿੰਘ, ਜੱਸੀ ਸੱਲ, ਗੁਰਮੁਖ ਸਿੰਘ ਡੋਲ, ਕੁਲਵਿੰਦਰ ਸਿੰਘ ਬਸਰਾ, ਸੋਹਨ ਲਾਲ, ਮਨਜੀਤ ਸਿੰਘ ਡੋਲ, ਗੁਰਮੀਤ ਸਿੰਘ ਡੋਲ, ਜਸ਼ਨਦੀਪ ਸਿੰਘ, ਜਸਵਿੰਦਰ ਸਿੰਘ ਪੱਪੂ,ਪਿੰਦਰ ਸਿੰਘ ਪਲਾਹੀ ਆਦਿ ਹਾਜ਼ਰ ਸਨ।

Have something to say? Post your comment