Tuesday, April 16, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਰਾਜਧਾਨੀ ਦਿੱਲੀ 'ਚ ਪਹੁੰਚਿਆ 'ਓਮੀਕਰੋਨ' ਵਾਇਰਸ, ਐਲਐਨਜੇਪੀ ਵਿੱਚ 12 ਸ਼ੱਕੀ ਮਰੀਜ਼ ਹੋਏ ਦਾਖਲ

December 04, 2021 12:38 AM
ਰਾਜਧਾਨੀ ਦਿੱਲੀ 'ਚ ਪਹੁੰਚਿਆ 'ਓਮੀਕਰੋਨ' ਵਾਇਰਸ, ਐਲਐਨਜੇਪੀ ਵਿੱਚ 12 ਸ਼ੱਕੀ ਮਰੀਜ਼ ਹੋਏ ਦਾਖਲ
 
 ਨਵੀਂ ਦਿੱਲੀ 3 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਰਾਜਧਾਨੀ ਦਿੱਲੀ 'ਚ ਨਵੇਂ ਵੇਰੀਐਂਟ 'ਓਮੀਕਰੋਨ' ਦੇ 12 ਸ਼ੱਕੀ ਮਰੀਜ਼ ਮਿਲੇ ਹਨ।  ਸਾਰਿਆਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਦੋ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ।  ਜਦਕਿ ਬਾਕੀਆਂ ਦੇ ਨਤੀਜਿਆਂ ਦੀ ਉਡੀਕ ਹੈ। ਇਨ੍ਹਾਂ ਵਿਚ 4 ਸ਼ੱਕੀ ਬ੍ਰਿਟੇਨ, ਇਕ ਫਰਾਂਸ ਅਤੇ ਇਕ ਨੀਦਰਲੈਂਡ ਤੋਂ ਵਾਪਸ ਆਏ ਸਨ।
ਦਿੱਲੀ 'ਚ ਸ਼ੁੱਕਰਵਾਰ ਨੂੰ 'ਓਮੀਕਰੋਨ' ਦੇ ਸ਼ੱਕੀ ਲੋਕਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ।  ਵੀਰਵਾਰ ਤੱਕ, ਐਲਐਨਜੇਪੀ ਵਿੱਚ 8 ਮਰੀਜ਼ ਦਾਖਲ ਸਨ। ਸਾਰੇ ਮਰੀਜ਼ਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।  ਇਸਦੇ ਨਾਲ ਹੀ ਰਾਜਸਥਾਨ ਦੇ ਜੈਪੁਰ ਵਿੱਚ ਵੀ ਸ਼ੁੱਕਰਵਾਰ ਨੂੰ ਇੱਕ ਹੀ ਪਰਿਵਾਰ ਦੇ ਪੰਜ ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ।  ਪਰਿਵਾਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੱਖਣੀ ਅਫਰੀਕਾ ਤੋਂ ਹਿੰਦੁਸਤਾਨ ਆਏ ਸਨ।  ਫਿਲਹਾਲ ਸਿਹਤ ਕਰਮਚਾਰੀਆਂ ਨੇ ਪਰਿਵਾਰ ਨੂੰ ਘਰ 'ਚ ਹੀ ਕੁਆਰੰਟੀਨ ਕਰ ਦਿੱਤਾ ਹੈ।  ਨਾਲ ਹੀ, ਸਾਰੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।
ਇਸ ਤੋਂ ਪਹਿਲਾਂ, ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਕਰਨਾਟਕ ਵਿੱਚ ਨਵੇਂ ਰੂਪਾਂ ਦੇ ਦੋ ਸੰਭਾਵਿਤ ਮਾਮਲੇ ਪਾਏ ਗਏ ਹਨ।  ਕਰਨਾਟਕ ਦੇ ਸਿਹਤ ਮੰਤਰੀ ਡਾਕਟਰ ਕੇ ਸੁਧਾਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਦੋ ਲੋਕ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਪਾਜ਼ੇਟਿਵ ਪਾਏ ਗਏ ਹਨ।  ਕਰੀਬ 66 ਸਾਲ ਦਾ ਇੱਕ ਵਿਅਕਤੀ ਅਤੇ ਦੱਖਣੀ ਅਫ਼ਰੀਕਾ ਦਾ ਨਾਗਰਿਕ ਵਾਪਸ ਚਲਾ ਗਿਆ ਹੈ ਤੇ ਇਕ ਹੋਰ 46 ਸਾਲਾ ਡਾਕਟਰ ਹੈ ਪਰ ਉਸ ਕੋਲ ਕੋਈ ਯਾਤਰਾ ਇਤਿਹਾਸ ਨਹੀਂ ਹੈ। 
ਕੋਵਿਡ-19 ਦੇ ਨਵੇਂ ਰੂਪ ਦੀ ਪਛਾਣ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਕੀਤੀ ਗਈ ਸੀ, ਜਿਸ ਦੀ ਸੂਚਨਾ ਵਿਸ਼ਵ ਸਿਹਤ ਸੰਗਠਨ ਨੂੰ 24 ਨਵੰਬਰ ਨੂੰ ਦਿੱਤੀ ਗਈ ਸੀ।  26 ਨਵੰਬਰ ਨੂੰ, ਡਬਲਉ.ਐਚ.ਓ ਨੇ ਇਸ ਨੂੰ ਚਿੰਤਾ ਦਾ ਰੂਪ ਕਿਹਾ ਸੀ ।  ਕਈ ਦੇਸ਼ਾਂ ਨੇ ਸਿਹਤ ਸੁਰੱਖਿਆ ਦੇ ਲਿਹਾਜ਼ ਨਾਲ ਦੱਖਣੀ ਅਫਰੀਕੀ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀਆਂ ਲਗਾਈਆਂ ਹਨ। ਹਿੰਦੁਸਤਾਨ 'ਚ ਵੀ ਸਰਕਾਰ ਨਵੇਂ ਵੇਰੀਐਂਟ ਨੂੰ ਲੈ ਕੇ ਅਲਰਟ ਮੋਡ 'ਤੇ ਹੈ।  ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਖਤ ਨਿਯਮ ਲਾਗੂ ਕੀਤੇ ਗਏ ਹਨ।

Have something to say? Post your comment