Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੂਬੇ ਦੇ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਕੀਤੀਆਂ ਵਿਚਾਰਾਂ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ

November 30, 2021 09:54 PM
ਸਿੱਖਸ ਆਫ ਅਮੈਰਿਕਾ ਨੇ ਮੈਰੀਲੈਂਡ ਸੂਬੇ ਦੇ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਕੀਤੀਆਂ ਵਿਚਾਰਾਂ  ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਭਾਈਚਾਰੇ ਦੇ ਮੁੱਦੇ ਕੀਤੇ ਸਾਂਝੇ
ਮੈਰੀਲੈਂਡ, 30 ਨਵੰਬਰ (ਰਾਜ ਗੋਗਨਾ )— ਸਿੱਖਸ ਆਫ ਅਮੈਰਿਕਾ ਵੱਲੋਂ ਸਿੱਖਸ ਆਖ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਸੈਨੇਟਰ ਕਿਰਸ ਵੈਨ ਹੌਲੇਨ ਨਾਲ ਸਿੱਖ ਮੁੱਦਿਆਂ ਤੇ ਵਿਚਾਰਾਂ ਲਈ ਰੌਇਲ ਤਾਜ  ਰੈਸਟੋਰੈਂਟ ਮੈਰੀਲੈਡ ਦੇ ਟਾਊਨ  ਕੋਲੰਬੀਆ 'ਚ ਇਕ  ਅਹਿਮ ਮੁਲਾਕਾਤ ਕੀਤੀ ।ਇਸ ਮੁਲਾਕਾਤ 'ਚ ਚੇਅਰਮੈਨ  ਜਸਦੀਪ ਸਿੰਘ ਜੱਸੀ ਤੋਂ ਇਲਾਵਾ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੂਨਾਈਟਡ ਗੁਰ ਨਾਨਕ ਫਾਉਂਡੇਸ਼ਨ ਮੈਰੀਲੈਂਡ ਅਤੇ ਹੋਰ ਮੈਰੀਲੈਡ ਦੇ ਉੱਘੇ ਕਾਰੋਬਾਰੀ ਡਾਕਟਰ ਤੇ ਸਮਾਜ ਸੇਵਿਕਾ ਨੇ ਵੀ ਭਾਗ ਲਿਆ। ਸ:ਜਸਦੀਪ ਸਿੰਘ  ਜੱਸੀ  ਸ: ਗੁਰਚਰਨ ਸਿੰਘ ਪ੍ਰਧਾਨ ਵਰਲਡ ਯੂਨਾਇਟਡ ਗੁਰੂ ਨਾਨਕ ਫਾਊਡੇਸਨ ਸਮੇਤ ਭਾਈਚਾਰੇ ਦੇ ਹਾਜ਼ਰ ਨੁਮਾਇੰਦਿਆਂ ਨੇ ਸੈਨੇਟਰ ਕਿਰਸ ਵੈਨ ਹੌਲੇਨ ਅੱਗੇ  ਆਪਣੀਆਂ ਮੰਗਾਂ ਰੱਖਦਿਆਂ ਕਿਹਾ ਕਿ ਏਅਰਪੋਰਟਾਂ ਦੇ ਉੱਤੇ ਤਾਇਨਾਤ ਟੀ.ਐਸ.ਏ ਮੁਲਾਜ਼ਮਾਂ ਨੂੰ ਸਿੱਖ ਮਰਿਆਦਾ ਸਬੰਧੀ ਜਾਗਰੂਕ ਕੀਤਾ ਜਾਵੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਇਸ ਵਿਭਾਗ ਵਿੱਚ ਸਿੱਖ ਅਫਸਰਾਂ ਨੂੰ ਨਿਯੁਕਤ ਕੀਤਾ  ਜਾਵੇ ਤਾਂ ਜੋ ਏਅਰਪੋਰਟਾਂ 'ਤੇ ਪੱਗੜੀਧਾਰੀ ਸਿੱਖਾਂ ਨੂੰ ਕੋਈ ਸਮੱਸਿਆ ਨਾ ਆਵੇ, ਸਕੂਲਾਂ ਵਿੱਚ ਐਲੀਮੈਂਟਰੀ ਸਕੂਲੀ ਸਿੱਖਿਆ ਦੇ ਸਿਲੇਬਸ ਵਿਚ ਵੀ ਸਿੱਖ ਇਤਿਹਾਸ ਨੂੰ ਸ਼ਾਮਲ ਕੀਤਾ ਜਾਵੇ ਅਮੈਰਿਕਨ ਅੰਬੈਸੀ ਦਾ ਕੌਂਸਲ ਸੈਕਸ਼ਨ ਜੋ ਦਿੱਲੀ ਤੋਂ ਬਦਲ ਕੇ ਮੁੰਬਈ ਕਰ ਦਿੱਤਾ ਗਿਆ ਹੈ ਉਸ ਨੂੰ ਦੁਬਾਰਾ ਦਿੱਲੀ ਵਿਖੇ ਲਿਆਂਦਾ ਜਾਵੇ ਅਤੇ ਇਕ ਨਵੀਂ ਅੰਬੈਸੀ ਬੰਗਲੌਰ ਵਿੱਚ ਵੀ ਬਣਾਈ ਜਾਵੇ ਜਿਥੇ ਸਿੱਖ ਨੁਮਾਇੰਦਿਆਂ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਕਿ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ  ਵਿੱਚ ਸਿੱਖਾਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ ਅਤੇ ਜਦੋ ਵੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤ ਦੌਰੇ ਤੇ ਜਾਣ ਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਰੂਰ ਜਾਣ ਸੈਨੇਟਰ ਕਿਰਸ ਵੈਨ ਹੌਲੇਨ ਨੇ ਸਾਰੀਆਂ ਮੰਗਾਂ ਨੂੰ ਬੜੇ  ਧਿਆਨ ਦੇ ਨਾਲ ਸੁਣਿਆ ਅਤੇ ਕਿਹਾ ਕਿ ਉਹ ਇਹ ਮੰਗਾਂ ਸੈਨੇਟ ਵਿੱਚ ਤੁਰੰਤ ਪਹੁੰਚਾਉਣਗੇ ਅਤੇ ਇਸ ਦਾ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸ: ਗੁਰਚਰਨ  ਸਿੰਘ ਵਰਲਡ ਬੈਂਕ ਵੱਲੋਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ  ਗਿਆ ਅਤੇ ਹਾਜ਼ਰ ਭਾਈਚਾਰੇ ਵੱਲੋਂ ਸੈਨੇਟਰ ਕ੍ਰਿਸ ਵੈਨ ਹੌਲੇਨ ਨੂੰ ਸ੍ਰੀ ਸਾਹਿਬ ਤੇ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Have something to say? Post your comment