Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਜ਼ਿੰਦਗੀ ਤੇ ਮੌਤ ਦੀ ਵਾਰਤਾਲਾਪ - -ਮਨਪ੍ਰੀਤ ਕੌਰ

November 28, 2021 11:03 PM
ਜ਼ਿੰਦਗੀ ਤੇ ਮੌਤ ਦੀ ਵਾਰਤਾਲਾਪ
 
ਜ਼ਿੰਦਗੀ ਪੁੱਛੇ ਮੌਤ ਨੂੰ
ਤੇਰੀ ਔਕਾਤ ਕੀ ਹੈ ਮੇਰੇ ਅੱਗੇ
ਤੂੰ ਤਾਂ ਪਲ ਦੋ ਪਲ ਦੀ ਖੇਡ ਆ
ਦੁਨੀਆਂ ਘੁੰਮਦੀ ਤਾਂ ਮੇਰੇ ਦਾਲੇ ਲੱਗੇ
ਜ਼ਿੰਦਗੀ ਪੁੱਛੇ ਮੌਤ ਨੂੰ
ਤੇਰੀ ਔਕਾਤ ਕੀ ਹੈ ਮੇਰੇ ਅੱਗੇ
 
ਮੌਤ ਮੁਸਕੁਰਾਈ ਓਦੀ ਗੱਲ ਸੁਣ
ਕਹੇ ਦੱਸ ਫੇਰ ਕੀ ਏ ਤੇਰੇ ਪੱਲੇ
ਤੂੰ ਤਾਂ ਅੱਜ ਸੱਚ ਤੇ ਕੱਲ ਝੂਠ ਹੋਣਾ
ਪਲ ਲੱਗਣਾ ਨੀ ਤੈਨੂੰ ਮੁੱਕਣ ਲੱਗੇ
ਮੌਤ ਆਖੇ ਫਿਰ ਜ਼ਿੰਦਗੀ ਨੂੰ
ਇਸ ਬਹਿਸ ਨਾਲ ਨਾ ਕੋਈ ਹੱਲ ਨਿਕਲੇ
 
ਜ਼ਿੰਦਗੀ ਆਵਦੇ ਸੱਚ ਗਿਨੌਣ ਲੱਗੀ
ਕਹਿੰਦੀ ਕਮਾਈ ਤਾਂ ਹੁੰਦੀ ਮੇਰੇ ਹੁੰਦੇ
ਹਰ ਸਾਹ ਰਸ ਕਮਾਂਵਦਾ ਏ
ਕੁੱਝ ਸਾਹਾਂ ਦੀ ਗਿਣਤੀ ਦੇ ਅੰਬਾਰ ਲੱਗੇ
ਜ਼ਿੰਦਗੀ ਪੁੱਛੇ ਮੌਤ ਨੂੰ
ਤੇਰੀ ਔਕਾਤ ਕੀ ਹੈ ਮੇਰੇ ਅੱਗੇ
 
ਮੌਤ ਚੁੱਪ ਸੀ ਪਹਿਲਾਂ ਤਾਂ ਗੱਲ ਸੁਣ
ਜਿੰਦਗੀ ਦੀ ਗੱਲ ਤਾਂ ਓਹਨੂੰ ਸੱਚ ਲੱਗੇ
ਫੇਰ ਬੋਲੀ ਦੱਸ ਓਹਨਾਂ ਦਾ ਕੀ ਹੋਇਆ
ਜਿਹੜੇ ਤੇਰੀ ਬਰਬਾਦੀ 'ਚ ਬਰਬਾਦ ਹੋਗੇ
ਮੌਤ ਆਖੇ ਫਿਰ ਜ਼ਿੰਦਗੀ ਨੂੰ
ਇਸ ਬਹਿਸ ਨਾਲ ਨਾ ਕੋਈ ਹੱਲ ਨਿਕਲੇ
 
ਜ਼ਿੰਦਗੀ ਕਹਿੰਦੀ ਮੈਂ ਸਾਂਭ ਲੈਂਦੀ ਸਭ
ਜੇ ਤੂੰ ਸਬਰ ਥੋੜਾ ਰੱਖਣ ਲੱਗੇ
ਮੇਰੇ ਤੇ ਹੋਰ ਵੀ ਬਹੁਤ ਜਿੰਮੇਵਾਰੀਆਂ
ਤੇਰੇ ਵਾਂਗ ਨਹੀਂ ਬਹਿੰਦੀ ਸਦਾ ਤਿਆਰ ਹੋਕੇ
ਜ਼ਿੰਦਗੀ ਪੁੱਛੇ ਮੌਤ ਨੂੰ
ਤੇਰੀ ਔਕਾਤ ਕੀ ਹੈ ਮੇਰੇ ਅੱਗੇ
 
ਤੇਰੇ ਭਰੋਸੇ ਛੱਡ ਕੇ ਦੇਖ ਲਏ ਸੀ
ਕੱਲੇ ਕਰਤਾ ਜਿਹੜੇ ਤੇਰੇ ਸੀ ਭਰੋਸੇ
ਮੈਂ ਅੱਜ ਸੱਚ ਤੇ ਕੱਲ ਵੀ ਸੱਚ ਹੋਣਾ
ਭਾਵੇਂ ਲੋਕੀਂ ਤੇਰੇ ਹੁੰਦੇ ਮੈਨੂੰ ਭੁੱਲ ਜਾਂਦੇ
ਮੌਤ ਆਖੇ ਫਿਰ ਜ਼ਿੰਦਗੀ ਨੂੰ
ਇਸ ਲੜਾਈ ਦਾ ਨੀ ਕੋਈ ਨਤੀਜਾ ਨਿਕਲੇ
 
ਤੂੰ ਚੱਜ ਦੇ ਕੰਮ ਕਰਾ ਜਿੰਦਗੀਏ
ਤੈਥੋਂ ਵੱਧ ਓਹਨਾਂ ਰਹਿਣਾ ਮੇਰੇ ਕੋਲੇ
ਕਿਤੇ ਤੇਰੇ ਨਾਲ ਕੀਤੇ ਕੰਮਾਂ ਦਾ 
ਲੇਖਾ ਦੇਣਾ ਨਾ ਨਾਮੁਮਕਿਨ ਹੋਜੇ
 
ਜ਼ਿੰਦਗੀ ਪੁੱਛੇ ਮੌਤ ਨੂੰ
ਤੇਰੀ ਔਕਾਤ ਕੀ ਹੈ ਮੇਰੇ ਅੱਗੇ
ਮੌਤ ਆਖੇ ਫਿਰ ਜ਼ਿੰਦਗੀ ਨੂੰ
ਇਸ ਲੜਾਈ ਦਾ ਨੀ ਕੋਈ ਨਤੀਜਾ ਨਿਕਲੇ
 
-ਮਨਪ੍ਰੀਤ ਕੌਰ
 
 
 

Have something to say? Post your comment