Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

"ਬਾਬਾ ਗੁਰੂ ਨਾਨਕ ਦੇਵ ਜੀ" - ਜਸਵੀਰ ਸ਼ਰਮਾਂ ਦੱਦਾਹੂਰ

November 07, 2021 10:22 PM
"ਬਾਬਾ ਗੁਰੂ ਨਾਨਕ ਦੇਵ ਜੀ"
 
ਕਰੋ ਹੱਥੀਂ ਕਿਰਤ ਸਿਖਾਇਆ ਨਾਨਕ ਜੀ।
ਸੱਭ ਨੂੰ ਸਿੱਧੇ ਰਸਤੇ ਪਾਇਆ ਨਾਨਕ ਜੀ।।
ਦਸਾਂ  ਨਹੁੰਆਂ ਦੀ  ਕਿਰਤ  ਕਰ ਖਾਓ,
ਇਹ ਸਭਨਾਂ ਨੂੰ ਸਮਝਾਇਆ ਨਾਨਕ ਜੀ।
ਨਹੀਂ ਪ੍ਰਤੱਖ ਨੂੰ ਲੋੜ ਪ੍ਰਮਾਣ ਦੀ ਕੋਈ,
ਕੰਮ ਕਰਕੇ ਆਪ ਵਿਖਾਇਆ ਨਾਨਕ ਜੀ।
ਵੰਡ ਕੇ  ਛਕਣਾ ਤੇ  ਰਲਮਿਲ ਰਹਿਣਾ,
ਸਭਨੂੰ ਰਸਤੇ ਇਸ ਚਲਾਇਆ ਨਾਨਕ ਜੀ।
ਉਦਾਸੀਆਂ  ਕਰ  ਚਹੁੰ   ਕੂਟੀਂ   ਘੁੰਮੇ,
ਸੱਭ  ਨੂੰ  ਗਲੇ  ਲਗਾਇਆ  ਨਾਨਕ ਜੀ।
ਨਹੀਂ ਵਹਿਮਾਂ ਭਰਮਾਂ ਵਿੱਚ ਕੁੱਝ ਰੱਖਿਆ,
ਮੱਕੇ   ਜਾਅ   ਫ਼ੁਰਮਾਇਆ  ਨਾਨਕ ਜੀ।
ਕਣ   ਕਣ  ਵਿੱਚ  ਹੈ  ਵਾਸ  ਓਸਦਾ,
ਸੱਭ  ਨੂੰ  ਕਹਿ  ਸੁਣਾਇਆ  ਨਾਨਕ ਜੀ।
ਹੱਕ ਦੀ ਕਿਰਤ ਚੋਂ  ਕੱਢਕੇ ਕੁੱਝ ਕੁ ਹਿੱਸਾ,
ਭੁੱਖਿਆਂ ਤਾਈਂ  ਖਵਾਇਆ  ਨਾਨਕ ਜੀ।
ਸੰਗਤ  ਪੰਗਤ  ਵਿੱਚ ਆਓ ਛਕੀਏ ਬਹਿਕੇ,
ਨਿਵੇਕਲਾ ਰਾਹ ਅਪਣਾਇਆ ਨਾਨਕ ਜੀ।
ਕਦੇ  ਘਾਟ ਨਾ  ਘਰ  ਵਿੱਚ  ਆਉਣੀ,
ਸੱਚਾ    ਨਾਮ   ਜਪਾਇਆ   ਨਾਨਕ ਜੀ।
ਚਰਨੀਂ  ਸੀਸ  ਨਿਵਾਏ  ਦੱਦਾਹੂਰੀਆ,
ਸਵਾਸ ੨ ਵਿੱਚ ਧਿਆਇਆ ਨਾਨਕ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment