Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਤੂੰ ਵੱਡਾ ਜ਼ੇਰਾ ਰੱਖ ਨੀ ਧੀਏ - ਜਤਿੰਦਰ ਭੁੱਚੋ

October 14, 2021 08:04 PM
ਤੂੰ  ਵੱਡਾ ਜ਼ੇਰਾ ਰੱਖ ਨੀ ਧੀਏ
 
ਤੂੰ  ਵੱਡਾ ਜ਼ੇਰਾ ਰੱਖ ਨੀ ਧੀਏ
ਕਿਰਤੀ ਦਾ ਦੁੱਖ ਤਕ ਨੀ ਧੀਏ 
ਸਾਰੀ ਉਮਰ ਹੀ ਘੱਟਾ ਢੋਂਦੇ  
ਪੈਂਦਾ ਪੱਲੇ ਕੱਖ ਨਾ ਧੀਏ   
 ਜਖ਼ਮੀ ਪੈਰ ਤੇ ਹਥੀਂ ਛਾਲੇ
ਹਾਕਮ ਖੋਂਹਦਾ ਹੱਕ  ਨੀ ਧੀਏ  
ਹੌਲੀ ਹੌਲੀ ਤੁਰਦੇ ਜਾਣਾ  
ਅੰਬਰੀਂ ਚੜ੍ਹੀ ਏ ਖੱਖ ਨੀ ਧੀਏ  
ਤੇਰਾ ਪਿੰਡਾਂ ਨੋਚ ਕੇ ਖਾ ਜਾਵੇਗੀ
ਭੁੱਖੀ ਹਵਸ ਦੀ ਅੱਖ ਨੀ  ਧੀਏ
ਪੈਰ ਪੈਰ ਤੇ  ਸੂਲ਼ਾ ਏਥੇ 
ਨਾ ਹੋਇਆ ਜਾਣਾ ਵੱਖ ਨੀ ਧੀਏ  
ਕੁੱਖ ਵਿੱਚ ਤੈਨੂੰ ਮਾਰ ਮੁਕਾਉਂਦੇ 
ਕੀ ਕਰਨਗੇ ਤੇਰਾ  ਪੱਖ ਨੀ ਧੀਏ
ਵੱਲ ਜੀਣ ਦਾ ਸਿੱਖ ਲਈਂ ਆਪੇ  
ਜੇ ਉੱਚੀ ਰੱਖਣੀ ਨੱਕ ਨੀ ਧੀਏ
ਜੇ ਉੱਚੀ ਰੱਖਣੀ ਨੱਕ ਨੀ ਧੀਏ  
ਤੂੰ  ਵੱਡਾ ਜ਼ੇਰਾ ਰੱਖ........
 
ਜਤਿੰਦਰ ਭੁੱਚੋ 

Have something to say? Post your comment