Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪਬਲਿਕ ਰਿਲੇਸ਼ਨ ਅਫ਼ਸਰ ਵਜੋਂ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ - ਸੁੱਖ ਸੁਖਦੇਵ

October 10, 2021 10:55 PM

ਪਬਲਿਕ ਰਿਲੇਸ਼ਨ ਅਫ਼ਸਰ ਵਜੋਂ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ - ਸੁੱਖ ਸੁਖਦੇਵ

ਜਦੋਂ ਤੋਂ ਡਿਜੀਟਲ ਵੀਡੀਓ ਦਾ ਯੁੱਗ ਸ਼ੁਰੂ ਹੋਇਆ ਹੈ, ਫ਼ਿਲਮ ਅਤੇ ਸੰਗੀਤਕ ਖੇਤਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ।ਜੋ ਸੰਗੀਤ ਪਹਿਲਾਂ ਸੁਣਕੇ ਮਾਣਿਆ ਜਾਂਦਾ ਸੀ, ਹੁਣ ਵੇਖਣ ਵਾਲੀ ਕਲਾ ਬਣ ਗਿਆ ਹੈ। ਵੀਡੀਓ ਐਲਬਮ ਦਾ ਸ਼ੁਰੂ ਹੋਇਆ ਇਹ ਦੌਰ ਅੱਜ ਆਪਣੇ ਪੂਰੇ ਜੋਬਨ ’ਤੇ ਹੈ। ਇਸ ਦੇ ਨਾਲ ਨਾਲ ਬਹੁਤ ਸਾਰੇ ਡਿਜੀਟਲ ਪਲੇਟਫਾਰਮਾਂ ਦੇ ਸ਼ੁਰੂ ਹੋ ਜਾਣ ਨਾਲ ਵੀਡੀਓ ਐਲਬਮਾਂ, ਲਘੂ ਫ਼ਿਲਮਾਂ ਅਤੇ ਹੋਰ ਪ਼੍ਰੋਗਰਾਮਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸਭ ਲਈ ਪ਼੍ਰਮੋਸ਼ਨ ਸਭ ਤੋਂ ਅਹਿਮ ਹੈ। ਇਹਨਾਂ ਪ਼੍ਰੋਜੈਕਟਾਂ ’ਤੇ ਲੱਖੇ ਲੱਖਾਂ ਰੁਪਏ ਚੰਗੀ ਪ਼੍ਰਮੋਸ਼ਨ ਨਾਲ ਹੀ ਲਾਭ ਕਮਾ ਸਕਦੇ ਹਨ।ਸੋ ਇਹਨਾਂ ਪ਼੍ਰੋਜੈਕਟਾਂ ਲਈ ਇੱਕ ਚੰਗੇ ਅਤੇ ਤਜ਼ਰਬੇਕਾਰ ਪੀ.ਆਰ.ਓ. ਅਰਥਾਤ ਪਬਲਿਕ ਰਿਲੇਸ਼ਨ ਅਫ਼ਸਰ ਦੀ ਜ਼ਰੂਰਤ ਪੈਂਦੀ ਹੈ ਜੋ ਦਰਸ਼ਕਾਂ, ਪਾਠਕਾਂ ਅਤੇ ਇਹਨਾਂ ਪ਼੍ਰੋਜੈਕਟਾਂ ਵਿਚਕਾਰ ਇੱਕ ਮਹੱਤਵ ਪੂਰਨ ਕੜੀ ਵਜੋਂ ਕੰਮ ਕਰਦਾ ਹੈ।ਉਹਨਾਂ ਵਿੱਚੋਂ ਇੱਕ ਹੈ, ਅਜਿਹੇ ਹੀ ਇੱਕ ਨੌਜਵਾਨ ਪੀ.ਆਰ.ਓ. ਦਾ ਨਾਮ ਹੈ ਸੁੱਖ ਸੁਖਦੇਵ
ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਉਭਰ ਰਹੇ ਇਸ ਪੀ.ਆਰ.ਓ. ਨੇ ਕੁਝ ਕੁ ਪ਼੍ਰੋਜੈਕਟਾਂ ਰਾਹੀਂ ਹੀ ਆਪਣੀ ਨਿਵੇਕਲੀ ਸੋਚ ਅਤੇ ਲਗਨ ਦਾ ਸਬੂਤ ਦਿੰਦਿਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਸੁੱਖ ਸੁਖਦੇਵ ਦਾ ਕਹਿਣਾ ਹੈ ਕਿ ਮੀਡੀਆ ਖੇਤਰ ਵਿੱਚ ਵਿਸ਼ਾਲ ਸੰਭਾਵਨਾਵਾਂ ਮੌਜੂਦ ਹਨ। ਤੁਸੀਂ ਆਪਣੀ ਕਲਪਨਾ ਸ਼ਕਤੀ ਦੇ ਸਿਰ ’ਤੇ ਬਹੁਤ ਹੀ ਸਿਰਜਣਾ ਤਮਕ ਕੰਮ ਕਰ ਸਕਦੇ ਹੋ।ਸੁੱਖ ਸੁਖਦੇਵ ਦਾ ਜਨਮ 7 ਫਰਵਰੀ 1974 ਨੂੰ ਸ. ਬਖ਼ਸ਼ੀਸ਼ ਸਿੰਘ ਦੇ ਘਰ ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਹੋਇਆ, ਉਸਨੇ ਆਪਣੀ ਸੀਨੀਅਰ ਸੈਕੰਡਰੀ ਤੱਕ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ ਤੋਂ ਪੂਰੀ ਕੀਤੀ ਹੈ।ਇੱਕ ਮੁਲਾਕਾਤ ਦੌਰਾਨ ਇਸ ਨੌਜਵਾਨ ਪੀ.ਆਰ.ਓ. ਨੇ ਦੱਸਿਆ ਕਿ ਇਸ ਖ਼ੇਤਰ ਵਿੱਚ ਲਗਾਤਾਰ ਬਣੇ ਰਹਿਣ ਲਈ ਮਿਹਨਤ ਅਤੇ ਕਲਪਨਾ ਸ਼ਕਤੀ ਤੋਂ ਕੰਮ ਲੈਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਹਰ ਨਵੇਂ ਪ਼੍ਰੋਜੈਕਟ ਨੂੰ ਪ਼੍ਰਮੋਟ ਕਰਨ ਲਈ ਲੋਕਾਂ ਵਿੱਚ ਕੁਝ ਵੱਖਰਾ ਤਰੀਕਾ ਅਪਣਾ ਕੇ ਜਾਣਾ ਬਹੁਤ ਜ਼ਰੂਰੀ ਹੈ। ਇਸੇ ਲਈ ਸੁੱਖ ਸੁਖਦੇਵ ਇਸ ਖ਼ੇਤਰ ਵਿੱਚ ਤਰੱਕੀ ਅਤੇ ਕੈਰੀਅਰ ਦੀਆਂ ਵਿਸ਼ਾਲ ਸੰਭਾਵਨਾਵਾਂ ਵੇਖਦਾ ਹੈ।ਉਸਦਾ ਕਹਿਣਾ ਹੈ ਕਿ ਸੰਗੀਤਕ ਐਲਬਮ ਤੇ ਵੀਡੀਓ ਨਿਰਮਾਣਨਾਲ ਸਬੰਧਤ ਕਈ ਵੱਡੇ ਪ਼੍ਰੋਜੈਕਟਾਂ ਲਈ ਰਾਹ ਖੁੱਲਣੇ ਆਸਾਨ ਹੋਏ ਹਨ ਅਤੇ ਹੁਣ ਉਹ ਪ਼੍ਰਸਿੱਧ ਸੰਗੀਤਕ ਅਤੇ ਪ਼੍ਰੋਡਕਸ਼ਨ ਕੰਪਨੀ ਫੋਕ ਸਟੂਡੀਓਜ਼ ਦੁਬਈ ਦੇ ਸਹਿਯੋਗ ਨਾਲ ਕੁਝ ਪ਼੍ਰੋਜੈਕਟਾਂ ਦੀ ਪ਼੍ਰਮੋਸ਼ਨ ਕਰਨ ਲਈ ਵਿਦੇਸ਼ ਜਾਣ ਦਾ ਵੀ ਸ਼ਡਿਊਲ ਬਣਾ ਰਿਹਾ ਹੈ। ਇਸ ਸਭ ਲਈ ਉਹ ਦਿਨ ਰਾਤ ਰੁਝਿਆ ਹੋਇਆ ਹੈ ਅਤੇ ਉਸ ਦਾ ਵਿਸ਼ਵਾਸ ਹੈ ਕਿ ਆਪਣੀ ਕਲਾ ਨੂੰ ਨਿਖਾਰਦੇ ਰਹਿਣ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਤਾਂ ਪੈਂਦੀ ਹੀ ਪੈਂਦੀ ਹੈ।ਸੁੱਖ ਸੁਖਦੇਵ ਨੇ ਬਾਰਡਰ, ਰਾਜ ਤਿਲਕ ਅਤੇ ਪੱਥਰ ਕੇ ਸਨਮ ਜਿਹੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਵਿੱਚ ਬਤੌਰ ਪਬਲਿਕ ਰਿਲੇਸ਼ਨ ਅਫ਼ਸਰ ਕੰਮ ਕੀਤਾ ਹੈ।ਉਸ ਨੇ ਫੋਕ ਸਟੂਡੀਓਜ਼ ਦੇ ਪ਼੍ਰੋਜੈਕਟਾਂ ਦਿੱਲੀ ਵਰਸਜ਼ ਸਰਦਾਰ (ਇੰਦਰਜੀਤ ਨਿੱਕੂ), ਡੁੱਬਦੇ ਪੱਥਰ ਤਾਰੇ (ਭਾਈ ਕਮਲਜੀਤ ਸਿੰਘਜੀ ਸ਼੍ਰੀਨਗਰ ਵਾਲੇ) ਅਤੇ ਜੋ ਮੰਗਿਆ ਪਾਇਆ ਏ (ਗਿੱਲ ਇੰਦਰ) ਅਤੇ ਮਿਰਜ਼ਾ (ਕੈਮ ਸਿੰਘ) ਦੀ ਪਰਮੋਸ਼ਨ ਵਿੱਚ ਪੀ.ਆਰ.ਓ. ਵਜੋਂ ਆਪਣੀ ਸਰਗਰਮ ਭੂਮਿਕਾ ਨਿਭਾਈ ਹੈ।ਉਸਦੇ ਹੋਰ ਆਉਣ ਵਾਲੇ ਪ਼੍ਰੋਜੈਕਟਾਂ ਵਿੱਚ ਸਭੁ ਜਗੁ ਚਲਣਹਾਰੁ ਅਤੇ ਤੇਰਾ ਸਦੜਾ ਸੁਣੀਜੈ (ਭਾਈ ਰਾਮ ਸਿੰਘ ਜੀ ਮਾਈਸਰਖਾਨੇ ਵਾਲੇ) ਫੋਕ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ।
ਪਬਲਿਕ ਰਿਲੇਸ਼ਨ ਅਫ਼ਸਰ ਸੁੱਖ ਸੁਖਦੇਵ ਦਾ ਫੋਕ ਸਟੂਡੀਓਜ਼ ਵੱਲੋਂ ਹਾਲ ਹੀ ਵਿੱਚ ਰਿਲੀਜ਼ ਹੋਇਆ ਪ਼੍ਰੋਜੈਕਟ ਮਿਰਜ਼ਾ, ਜਿਸ ਨੂੰ ਕੈਮ ਸਿੰਘ ਨੇ ਗਾਇਆ ਹੈ, ਬਹੁਤ ਵੱਡੀ ਪ਼੍ਰਮੋਸ਼ਨ ਨਾਲ ਚਾਰੇ ਪਾਸੇ ਧੁੰਮਾਂ ਪਾ ਰਿਹਾ ਹੈ। ਇਹ ਪ਼੍ਰੋਜੈਕਟ ਸੁੱਖ ਸੁਖਦੇਵ ਦੇ ਕੈਰੀਅਰ ਨੂੰ ਚਾਰ ਚੰਨ ਲਾਉਣ ਵਿੱਚ ਬਹੁਤ ਸਹਾਈ ਹੋਇਆ ਹੈ।ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਉਸ ਦੇ ਆਉਣ ਵਾਲੇ ਪ਼੍ਰੋਜੈਕਟਾਂ ਦੀ ਸਫ਼ਲਤਾ ਦੀ ਵੀ ਉਮੀਦ ਰੱਖਦੇ ਹਾਂ।ਪਬਲਿਕ ਰਿਲੇਸ਼ਨ ਅਫ਼ਸਰ ਸੁੱਖ ਸੁਖਦੇਵ ਹੋਰ ਢੇਰ ਸਾਰੀਆਂ ਤਰੱਕੀਆਂ ਕਰੇ ਅਤੇ ਸਾਰੀ ਦੁਨੀਆਂ ਤੇ ਉਹਦਾ ਨਾਮ ਹੋਵੇ।
-ਗੁਰਬਾਜ ਗਿੱਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ