Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਦੋ ਪੱਤਰਕਾਰਾਂ ਨੂੰ ਸ਼ਾਂਤੀ ਨੋਬਲ ਪੁਰਸਕਾਰ ਮਿਲਣ `ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਵਧਾਈ

October 09, 2021 11:38 PM

ਦੋ ਪੱਤਰਕਾਰਾਂ ਨੂੰ ਸ਼ਾਂਤੀ ਨੋਬਲ ਪੁਰਸਕਾਰ ਮਿਲਣ `ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਵਧਾਈ

ਫਗਵਾੜਾ, 9 ਅਕਤੂਬਰ (     ) ਪੰਜਾਬੀ ਕਾਲਮਨਵੀਸ ਪੰਤਰਕਾਰ ਮੰਚ(ਰਜਿ:) ਨੇ ਫਿਲਪੀਨ ਦੀ ਪੱਤਰਕਾਰ ਮਾਰੀਆ ਰੇਸਾ ਤੇ ਰੂਸੀ ਪੱਤਰਕਾਰ ਦਮਿਤਰੀ ਮੁਰਾਤਵੋ ਨੂੰ ਇਸ ਸਾਲ ਦੇ ਲਈ ਸ਼ਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਦਾ ਸਵਾਗਤ ਕੀਤਾ ਹੈ।ਇਹ ਪੁਰਸਕਾਰ ਨਾਰਵੇ ਦੀ ਨੋਬਲ ਕਮੇਟੀ ਨੇ ਦਿੱਤਾ ਹੈ। ਨੋਬਲ ਕਮੇਟੀ ਨੇ ਦੋਵਾਂ ਨੂੰ ਪੁਰਸਕਾਰ ਪ੍ਰਦਾਨ ਕਰਨ ਲਈ, ਪ੍ਰਗਟਾਵੇ ਦੀ ਆਜ਼ਾਦੀ ਲਈ ਲੜਾਈ ਦਾ ਹਵਾਲਾ ਦਿੰਦਿਆ ਕਿਹਾ ਕਿ ਦੋਵਾਂ ਪੱਤਰਕਾਰਾਂ ਨੂੰ ਸੁੰਤਤਰ ਪੱਤਰਕਾਰੀ ਕਰਨ ਲਈ ਪੁਰਸਕਾਰਤ ਕੀਤਾ ਹੈ। ਉਹਨਾ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਪ੍ਰੈੱਸ ਦੀ ਆਜ਼ਾਦੀ ਲਈ ਬਗੈਰ ਰਾਸ਼ਟਰਾਂ ਵਿਚਕਾਰ ਭਾਈਚਾਰੇ ਨੂੰ ਬੜਾਵਾ ਦੇਣਾਹਥਿਆਰਬੰਦੀ ਤੇ ਸਫ਼ਲ ਹੋਣ ਲਈ ਬਿਹਤਰ ਵਿਸ਼ਵ ਵਿਵਸਥਾ ਨੂੰ ਬੜ੍ਹਾਵਾ ਦੇਣਾ ਮੁਸ਼ਕਲ ਹੋਏਗਾ।

ਯਾਦ ਰਹੇ ਮਾਰੀਆ ਰੇਸਾ ਨੇ ਸਾਬਤ ਕੀਤਾ ਹੈ ਕਿ ਕਿਵੇਂ ਫਰਜ਼ੀ ਖਬਰਾਂ ਫੈਲਾਉਣ ਲਈ ਇੰਟਰਨੈਟ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੁਰਾਤਵੋ ਨੇ ਧਮਕੀਆਂ ਦੇ ਬਾਵਜ਼ੂਦ ਵੀ ਅਖ਼ਬਾਰ 'ਨੋਵਾਇਆ ਗਜੇਟਾਂ' ਅਖ਼ਬਾਰ ਦੀ ਸੁੰਤਤਰ ਨੀਤੀ ਨੂੰ ਤਿਆਗਣ ਤੋਂ ਇਨਕਾਰ ਕੀਤਾ।

ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੇ ਪ੍ਰਧਨ ਗੁਰਮੀਤ ਸਿੰਘ ਪਲਾਹੀ, ਮੰਚ ਦੇ ਸਰਪ੍ਰਸਤ ਅਤੇ ਅੰਤਰਰਾਸ਼ਟਰੀ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੋਵਾਂ ਪੱਤਰਕਾਰਾਂ ਨੂੰ ਵਧਾਈ ਦਿੱਤੀ ਅਤੇ ਨੋਬਲ ਕਮੇਟੀ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਪੱਤਰਕਾਰ ਯੋਧਿਆਂ ਨੂੰ ਸਨਮਾਰਤ ਕੀਤਾ ਹੈ, ਜੋ ਖੂਨੀ ਸੰਘਰਸ਼ਾਂ ਦਰਮਿਆਨ ਪ੍ਰਭਾਵਸ਼ਾਲੀ ਰਿਪੋਰਟਿੰਗ ਕਰਦੇ ਰਹੇ ਹਨ।

Have something to say? Post your comment