Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਰੁੱਖਾਂ ਦਾ ਕਤਲ -- ਮਨਦੀਪ ਖਾਨਪੁਰੀ  

October 02, 2021 01:16 AM
ਰੁੱਖਾਂ ਦਾ ਕਤਲ  
 
 
ਰੁੱਖਾਂ ਨਾਲ ਅੱਜ ਹੋਈ ਬੇਵਫ਼ਾਈ  
 ਸੂਰਜ ਦੀ ਮੌਜੂਦਗੀ ਵਿਚ  
ਲੋਕੀਂ ਕੁਹਾੜੇ ਚੁੱਕੀ ਫਿਰਦੇ  
ਆਪਣੇ ਘਰ ਬਣਾਉਣ ਦੀ ਖਾਤਿਰ  
ਪੰਛੀਆਂ ਦੇ ਘਰ ਉਜਾੜੇ ਜਾਣਗੇ  
ਪਤਾ ਨਹੀਂ ਕਿੰਨੇ ਆਲ੍ਹਣੇ ਅੱਜ ਟੁੱਟਣੇ ਨੇ  
ਪਤਾ ਨਹੀਂ ਕਿੰਨੇ ਆਂਡੇ ਭੱਜਣੇ ਨੇ
ਜੰਗਲ ਵਿਚ ਖ਼ੂਨ-ਖ਼ਰਾਬਾ ਹੋਣ ਏ
ਟਾਹਣੀਆਂ ਨੇ ਅੱਜ ਟੁੱਟਣਾ ਏ
ਜਾਨਵਰਾਂ ਵਿਚ ਮਾਤਮ ਛਾਊਣਾ ਏ
ਇਨਸਾਨਾਂ ਨੇ ਸਭ ਕੁਝ ਖੋਹਣਾ ਏ  
ਬੋਲ ਕੇ ਦੁੱਖ ਉਹ ਦੱਸ ਨਹੀਂ ਸਕਦੇ  
ਬੇਜ਼ੁਬਾਨ ਹੁਣ ਹੱਸ ਨਹੀਂ ਸਕਦੇ  
ਸੱਪਾਂ ਨੂੰ ਵੀ ਭੱਜਣਾ ਹੀ ਪੈਣਾ  
ਅੱਜ ਤਾਂ ਉਹ ਵੀ ਡੱਸ ਨਹੀਂ ਸਕਦੇ
ਰੁੱਖ ਸਾਨੂੰ ਸਾਹ ਨੇ ਦਿੰਦੇ  
ਪੰਛੀਆਂ ਨੂੰ ਪਨਾਹ ਨੇ ਦਿੰਦੇ  
ਲੱਕੜ ਸ਼ਾਨ ਏ ਸਾਡੇ ਘਰ ਦੀ
ਜਦ ਜਦ ਵੀ ਕੋਈ ਮੁੱਕਦਾ ਬੰਦਾ
ਮੜ੍ਹੀਆਂ ਵਿੱਚ ਉਹਦੇ ਨਾਲ ਹੈ ਸੜਦੀ
ਆਓ ਰਲ ਮਿਲ ਰੁੱਖ ਬਚਾਈਏ  
ਐਵੇਂ ਨਾ ਭਵਿੱਖ ਖ਼ਤਰੇ ਵਿੱਚ ਪਾਈਏ  
 
ਲੇਖਕ  --Mandeep khanpuri ਮਨਦੀਪ ਖਾਨਪੁਰੀ  

Have something to say? Post your comment