Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

90 ਲੱਖ ਦੀ ਲਾਗਤ ਨਾਲ ਬੈਂਸ ਭਰਾਵਾਂ ਨੇ ਗਲੀਆਂ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ

September 28, 2021 11:06 PM

90 ਲੱਖ ਦੀ ਲਾਗਤ ਨਾਲ ਬੈਂਸ ਭਰਾਵਾਂ ਨੇ ਗਲੀਆਂ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ
-ਹਲਕਾ ਆਤਮ ਨਗਰ ਅਤੇ ਦੱਖਣੀ ਦਾ ਹਰ ਵਾਰਡ ਹੋਵੇਗਾ ਨਮੂਨੇ ਦਾ ਵਾਰਡ: ਬੈਂਸ ਭਰਾ

ਲੁਧਿਆਣਾ 28 ਸਤੰਬਰ ():- ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਦੇ ਸਾਰੇ ਵਾਰਡਾਂ ਨੂੰ ਸ਼ਹਿਰ ਦੇ ਬਾਕੀ ਵਾਰਡਾਂ ਨਾਲੋਂ ਮੋਹਰੀ ਰੱਖਣ ਲਈ ਲਗਾਤਾਰ ਯਤਨ ਜਾਰੀ ਹਨ, ਜਿਸ ਦੇ ਨਤੀਜੇ ਵੱਜੋਂ ਵਾਰਡ ਨੰਬਰ 40 ਉਹ ਮੁੜ ਤੋਂ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਪੁੱਜੇ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਤੇ ਹਲਕਾ ਦੱਖਣੀ ਤੋ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ 90 ਲੱਖ ਦੀ ਲਾਗਤ ਨਾਲ ਜਥੇਦਾਰ ਬੈਂਸ ਦੇ ਕੋਟੇ ਵਿਚੋਂ ਮੁਹੱਲਾ ਗੁਰਪਾਲ ਨਗਰ ਅਤੇ ਕੋਟ ਮੰਗਲ ਸਿੰਘ ਦੀਆਂ ਗਲੀਆਂ ਨੂੰ ਸੀਮਿਟ ਨਾਲ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਵਾਰਡ ਦੇ ਕੌਸਲਰ ਅਰਜਨ ਸਿੰਘ ਚੀਮਾ ਵੀ ਮੌਜੂਦ ਸਨ। ਇਸ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਬੈਂਸ ਭਰਾਵਾਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕਾਂ ਨੂੰ ਆਪਣੇ ਹਲਕੇ ਦਾ ਵਿਕਾਸ ਕਰਵਾਉਣ ਲਈ ਫੰਡ ਮਿਲਦੇ ਹਨ ਜਿਸ ਦਾ ਆਪਣੇ ਹਲਕੇ ਲਈ ਉਪਯੋਗ ਕਰਦੇ ਹੋਏ ਵਿਕਾਸ ਕਾਰਜ ਕਰਵਾਉਣਾ ਉਹਨਾਂ ਦਾ ਫਰਜ਼ ਬਣਦਾ ਹੈ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾ ਲਈ ਫੰਡਾਂ ਦੀ ਕਮੀ ਨਹੀ ਹੈ ਅਤੇ ਇਹਨਾਂ ਫੰਡਾਂ ਨਾਲ ਦੋਨੋਂ ਹਲਕਿਆ ਦੇ ਸਾਰੇ ਵਾਰਡਾਂ ਦੇ ਵਿਕਾਸ ਕੰਮ ਪੂਰੇ ਕਰਵਾਏ ਜਾਣਗੇ।ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਬੈਂਸ ਭਰਾਵਾਂ ਅਤੇ ਵਾਰਡ ਕੌਸਲਰ ਦਾ ਧੰਨਵਾਦ ਕਰਦੇ ਹੋਏ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ।ਉਦਘਾਟਨ ਦੌਰਾਨ ਅਸ਼ਵਨੀ ਸੂਦ ਪ੍ਰਧਾਨ ਕੋਟ ਮੰਗਲ ਸਿੰਘ ਮਾਰਕੀਟ, ਜਗਜੀਤ ਸਿੰਘ ਨੀਟਾ, ਰਮਨਜੀਤ ਬੂਟਾ, ਸੁਖਵਿੰਦਰ ਸਿੰਘ ਛਿੰਦਾ, ਪਰਮਿੰਦਰ ਸਿੰਘ ਪਨੇਸਰ, ਰਾਜੀਵ ਕੰਬੋਜ਼, ਮਨਜੀਤ ਸਿੰਘ, ਹਰਵਿੰਦਰ ਸੋਨੂੰ, ਗੋਪਾਲ ਜੋਸ਼ੀ, ਸ਼ਰਨਜੀਤ ਸਿੰਘ, ਇੰਦਰਜੀਤ ਸਿੰਘ, ਅਨੂਪ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ, ਮੋਹਨ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਹਰਜੀਤ ਸਿੰਘ, ਰਣਧੀਰ ਸਿੰਘ, ਪਰਵਿੰਦਰ ਸਿੰਘ, ਬਾਬਾ ਗੁਰਦੀਪ ਸਿੰਘ, ਗੋਪਾਲ ਗਿਰੀ, ਰਾਮ ਸਿੰਘ, ਮੱਖਣ ਸਿੰਘ, ਗੁਰਜੀਤ ਸਿੰਘ ਮਾਨ, ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਅਨੂਪ ਸਿੰਘ, ਪ੍ਰੀਤਮ ਸਿੰਘ, ਚਰਨਜੀਤ ਸਿੰਘ ਰਾਹੀ, ਅਜੀਤ ਸਿੰਘ, ਸ਼ਰਨਜੀਤ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਸੋਮ ਦੇਵ, ਜਗਤਾਰ ਸਿੰਘ, ਚੈਚਲ ਸਿੰਘ, ਰਣਧੀਰ ਸਿੰਘ, ਭੋਲਾ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।

Have something to say? Post your comment

More From Punjab

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਪ੍ਰੈਸ ਕਨਫਰੰਸ  ਕੀਤੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਪ੍ਰੈਸ ਕਨਫਰੰਸ ਕੀਤੀ

BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 3 ਪੈਕੇਟ ਹੈਰੋਇਨ ਬਰਾਮਦ

BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 3 ਪੈਕੇਟ ਹੈਰੋਇਨ ਬਰਾਮਦ

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ 'ਪੰਜਾ' ਛੱਡ ਕੇ ਫੜਿਆ 'ਕਮਲ ਦਾ ਫੁੱਲ'

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ 'ਪੰਜਾ' ਛੱਡ ਕੇ ਫੜਿਆ 'ਕਮਲ ਦਾ ਫੁੱਲ'

ਖੰਨਾ 'ਚ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ ਮੌਕਾ, ਅੰਦਰ ਹੀ ਸੜ ਕੇ ਮੌਤ

ਖੰਨਾ 'ਚ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ ਮੌਕਾ, ਅੰਦਰ ਹੀ ਸੜ ਕੇ ਮੌਤ

ਸੜਕਾਂ 'ਤੇ ਰੁਲ ਰਹੇ ਨੇ ਮੋਰਚਰੀ 'ਚ ਪਏ ਵਿਸਰੇ, ਮਰਨ ਤੋਂ ਬਾਅਦ ਵੀ ਇਨਸਾਫ ਲਈ ਰੁਲ ਰਹੇ ਹਨ ਵਿਸਰੇ

ਸੜਕਾਂ 'ਤੇ ਰੁਲ ਰਹੇ ਨੇ ਮੋਰਚਰੀ 'ਚ ਪਏ ਵਿਸਰੇ, ਮਰਨ ਤੋਂ ਬਾਅਦ ਵੀ ਇਨਸਾਫ ਲਈ ਰੁਲ ਰਹੇ ਹਨ ਵਿਸਰੇ