Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ: ਕੋਪ 26 ਦੇ ਮੱਦੇਨਜ਼ਰ ਪੁਲਿਸ ਦੇ ਗੋਤਾਖੋਰਾਂ ਵੱਲੋਂ ਕਲਾਈਡ ਨਦੀ ਦਾ ਤਲਾਸ਼ ਅਭਿਆਨ ਸ਼ੁਰੂ

September 28, 2021 11:03 PM
ਸਕਾਟਲੈਂਡ: ਕੋਪ 26 ਦੇ ਮੱਦੇਨਜ਼ਰ ਪੁਲਿਸ ਦੇ ਗੋਤਾਖੋਰਾਂ ਵੱਲੋਂ ਕਲਾਈਡ ਨਦੀ ਦਾ ਤਲਾਸ਼ ਅਭਿਆਨ ਸ਼ੁਰੂ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਸਰਕਾਰ ਵੱਲੋਂ ਗਲਾਸਗੋ ਸ਼ਹਿਰ ਵਿੱਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹਰ ਪੱਖ ਤੋਂ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਦੇ ਹੀ ਹਿੱਸੇ ਵਜੋਂ ਪੁਲਿਸ ਦੇ ਗੋਤਾਖੋਰ ਕਲਾਈਡ ਨਦੀ ਦੇ ਪਾਣੀਆਂ ਵਿੱਚ ਖੋਜ ਅਭਿਆਨ ਕਰ ਰਹੇ ਹਨ। 31 ਅਕਤੂਬਰ ਤੋਂ 12 ਨਵੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਤੋਂ ਪਹਿਲਾਂ ਮਾਹਰ ਅਧਿਕਾਰੀ ਸੀਮਤ ਥਾਵਾਂ 'ਤੇ ਖੋਜ ਕਰਨ ਦੇ ਨਾਲ -ਨਾਲ ਪਾਣੀ ਦੇ ਅੰਦਰ ਦੀ ਫੁਟੇਜ ਹਾਸਲ ਕਰ ਸਕਦੇ ਹਨ। ਇਸਦੇ ਇਲਾਵਾ ਅਧਿਕਾਰੀ ਨਦੀ ਅਤੇ ਇਸਦੇ ਕਿਨਾਰਿਆਂ 'ਤੇ ਗਸ਼ਤ ਵੀ ਕਰਨਗੇ। ਸੁਰੱਖਿਆ ਦੇ ਮੱਦੇਨਜ਼ਰ ਸਕਾਟਲੈਂਡ ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਜੋ ਗਲਾਸਗੋ ਦੇ ਜਲ ਮਾਰਗਾਂ ਦੇ ਆਲੇ ਦੁਆਲੇ ਕੋਈ ਅਸਾਧਾਰਣ ਚੀਜ਼ ਵੇਖਦਾ ਹੈ, ਉਸ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਹਨਾਂ ਸੁਰੱਖਿਆ ਅਭਿਆਨਾਂ ਦੇ ਚਲਦਿਆਂ ਕੋਪ 26 ਲਈ ਸਕਾਟਲੈਂਡ ਪੁਲਿਸ ਮੈਰੀਟਾਈਮ ਸਕਿਉਰਿਟੀ ਦੇ ਸੁਪਰਡੈਂਟ ਸਟੀਵੀ ਇਰਵਿਨ ਅਨੁਸਾਰ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਗੋਤਾਖੋਰ ਕੋਪ 26 ਚੱਲਣ ਤੱਕ ਕਲਾਈਡ ਨਦੀ ਦੇ ਖੇਤਰਾਂ ਵਿੱਚ ਗਸ਼ਤ ਅਤੇ ਤਲਾਸ਼ੀ ਕਰਨਗੇ।
 
 

Have something to say? Post your comment