Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

India

33 ਫੁੱਟ ਰੋਡ ਤੇ ਲਾਇਆ ਧਰਨਾ 9 ਵੇਂ ਦਿਨ ਵਿੱਚ ਦਾਖਲ

September 28, 2021 11:02 PM

33 ਫੁੱਟ ਰੋਡ ਤੇ ਲਾਇਆ ਧਰਨਾ 9 ਵੇਂ ਦਿਨ ਵਿੱਚ ਦਾਖਲ

ਮਾਨਸਾ, (ਨਾਨਕ ਸਿੰਘ ਖੁਰਮੀ) ਸ਼ਹਿਰ ਦੇ 33 ਫੁੱਟ ਰੋਡ ਤੇ ਵਾਰਡ ਨੰਬਰ 6 ਅਤੇ 7 ਦੇ ਨਿਵਾਸੀਆਂ ਵੱਲੋਂ ਸੀਵਰੇਜ ਓਵਰਫਲੋਅ ਅਤੇ ਸੀਵਰੇਜ ਦੇ ਅਧੂਰੇ ਪਏ ਕੰਮ ਨੂੰ ਟੈਂਡਰ ਮੁਤਾਬਕ ਮੁਕੰਮਲ ਕਰਵਾਉਣ ਲਈ ਲਗਾਇਆ ਧਰਨਾ ਅੱਜ 9ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨੇ ਦੀ ਅਗਵਾਈ ਕਰਦਿਆਂ ਕੌਂਸਲਰ ਅਮਨਦੀਪ ਸਿੰਘ ਢੂੰਡਾਂ ਨੇ ਕਿਹਾ ਸਾਡੇ 33 ਫੁੱਟ ਰੋਡ ਤੇ ਸੀਵਰੇਜ ਦੀ ਪਾਇਪਾਂ ਦੀ ਸਫਾਈ ਅਤੇ ਨਿਕਾਸੀ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ ਅਤੇ ਟੈਂਡਰ ਦੇ ਮੁਤਾਬਕ ਅਧੂਰੇ ਪਏ ਸੀਵਰੇਜ ਦੇ ਕੰਮ ਨੂੰ ਚਲਾਇਆ ਜਾਵੇ ਕਿਉਂਕਿ 33 ਫੁੱਟ ਰੋਡ ਸ਼ਹਿਰ ਦਾ ਇੱਕ ਮੇਨ ਬਾਈਪਾਸ ਹੈ ਅਤੇ ਆਉਣ ਵਾਲੇ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਵਾਰਡ ਨੰਬਰ 6 ਅਤੇ 7 ਦੇ ਨਿਵਾਸੀਆਂ ਵੱਲੋਂ ਸੀਵਰੇਜ ਬੋਰਡ ਦੇ ਖਿਲਾਫ ਦੁਖੀ ਹੋਕੇ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਗੁਰਜੰਟ ਸਿੰਘ, ਬੁੱਧ ਰਾਮ, ਸੁਖਵਿੰਦਰ ਸਿੰਘ ਕਾਕਾ, ਛੋਟਾ ਰਾਮ, ਗੁਰਵਿੰਦਰ ਸਿੰਘ ਮਾਸਟਰ, ਅਜੈਬ ਸਿੰਘ, ਸ਼ਿਵਜੀ ਰਾਮ, ਚਰਨ ਸਿੰਘ ਫੌਜੀ, ਇਕਬਾਲ ਸਿੰਘ ਲਾਲੀ, ਭੋਲਾ ਸ਼ਰਮਾ, ਸੁਰੇਸ਼ ਸਿੰਘ, ਰਘਵੀਰ ਸਿੰਘ, ਅਵਤਾਰ ਸਿੰਘ ਤਾਰੀ ਤੇ ਲਛਮਣ ਸਿੰਘ ਆਦਿ ਹਾਜ਼ਰ ਸਨ।

Have something to say? Post your comment