Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ਼ਾਤਿਰ ਸਿਰਸਾ ਦੇ ਝੂਠ ਨੂੰ ਵੇਖ ਕੇ ਕੁਤਬ ਮੀਨਾਰ ਵੀ ਸ਼ਰਮਿੰਦਾ ਹੋ ਜਾਵੇਗੀ: ਮਨਜੀਤ ਸਿੰਘ ਜੀਕੇ

September 28, 2021 10:55 PM
ਸ਼ਾਤਿਰ ਸਿਰਸਾ ਦੇ ਝੂਠ ਨੂੰ ਵੇਖ ਕੇ ਕੁਤਬ ਮੀਨਾਰ ਵੀ ਸ਼ਰਮਿੰਦਾ ਹੋ ਜਾਵੇਗੀ: ਮਨਜੀਤ ਸਿੰਘ ਜੀਕੇ
 
 ਸੁਖਬੀਰ ਬਾਦਲ ਦੱਸੇ ਉਸਦੀ ਕਿਹੜੀ ਮਜਬੂਰੀ ਹੈ ਜੋ ਹਾਰੇ ਹੋਏ ਸਿਰਸਾ ਨੂੰ ਚੋਰ ਮੋਰੀਆ ਰਾਹੀਂ ਮੈਂਬਰ ਬਨਾਣ ਤੇ ਤੁਲੇ ਹਨ 
 
ਨਵੀਂ ਦਿੱਲੀ 28 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਜਾਗੋ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਫਰਜ਼ੀ ਵੋਟਾਂ, ਫਰਜ਼ੀ ਗੁਰਦੁਆਰਿਆਂ ਤੋਂ ਬਾਅਦ ਹੁਣ ਬਾਦਲਾਂ ਵੱਲੋਂ ਲੋਕਾਂ ਸਾਹਮਣੇ ਪੇਸ਼ ਕੀਤੇ ਗਏ ਫਰਜ਼ੀ ਦਿੱਲੀ ਕਮੇਟੀ ਮੈਂਬਰਾਂ ਦੇ ਮਾਮਲੇ 'ਤੇ ਬੋਲਦੇ ਹੋਏ ਕੀਤੇ ਵਿਅੰਗ ਵਿਚ ਕਿਹਾ ਕਿ ਸ਼ਾਤਿਰ ਸਿਰਸਾ ਦੇ ਝੂਠ ਨੂੰ ਵੇਖ ਕੇ ਕੁਤਬ ਮੀਨਾਰ ਵੀ ਸ਼ਰਮਿੰਦਾ ਹੋ ਜਾਵੇਗੀ । ਜੀਕੇ ਨੇ ਇਹ ਗੱਲਾਂ ਕਲ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਸਿੰਘ ਸਭਾ ਗੁਰਦੁਆਰਿਆਂ ਦੇ ਦੋ ਪ੍ਰਧਾਨਾਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਕੀਤੇ ਜਾਣ ਤੇ ਕਹੀ ਸੀ ।  ਦਿੱਲੀ ਕਮੇਟੀ ਦੀਆਂ ਚੋਣਾਂ ਦਾ ਵਿਵਾਦ ਹਾਲੇ ਖ਼ਤਮ ਨਹੀਂ ਹੋਇਆ ਹੈ ਬੀਤੇ ਕਲ ਸਿਰਸਾ ਵਲੋਂ ਸਿੰਘ ਸਭਾ ਗੁਰਦੁਆਰਿਆਂ ਦੇ ਦੋ ਪ੍ਰਧਾਨਾਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਕੀਤੇ ਜਾਣ ਦੀ ਖ਼ਬਰ ਜਾਰੀ ਕੀਤੀ ਸੀ ।  ਇਸ ਮਾਮਲੇ ਵਿਚ ਜੀਕੇ ਨੇ ਉਨ੍ਹਾਂ ਨੂੰ ਕਿਹਾ ਕਿ ਜ਼ੇਕਰ ਤੁਹਾਡੇ ਵਲੋਂ ਸ਼ਾਮਿਲ ਕੀਤੇ ਗਏ ਦੋਨੋ ਪ੍ਰਧਾਨਾਂ ਨੂੰ ਐਸ ਡੀ ਐਮ ਜਾ ਚੋਣ ਡਾਇਰੈਕਟਰ ਵਲੋਂ ਕੋਈ ਵੀ ਜਿੱਤ ਦਾ ਸਰਟੀਫਿਕੇਟ ਮਿਲਿਆ ਹੈ ਉਹ ਦਿਖਾਇਆ ਜਾਏ ਕਿਉਂਕਿ ਹਾਲੇ ਤਕ ਕੋਂ ਆਪਸ਼ਨ ਚੋਣਾਂ ਦਾ ਨਤੀਜਾ ਚੋਣ ਡਾਇਰੈਕਟਰ ਵਲੋਂ ਜ਼ਾਰੀ ਹੀ ਨਹੀਂ ਕੀਤਾ ਗਿਆ ਤੇ ਤੁਹਾਡੇ ਇਹ ਦੋਨੋ ਪ੍ਰਧਾਨ ਜਿੱਤ ਕਿਦਾਂ ਗਏ ।  ਉਨ੍ਹਾਂ ਤਿੱਖਾ ਵਿਅੰਗ ਕਰਦੇ ਕਿਹਾ ਕਿ ਸਿਰਸਾ ਜੀ ਤੁਸੀਂ ਕਹਿੰਦੇ ਹੋ ਤੁਸਾਂ ਪੰਜਾਬੀ ਵਿਚ ਹੋਨਰ ਕੀਤੀ ਹੈ ਕਿਰਪਾ ਕਰਕੇ ਉਸਦੀ ਡਿਗਰੀ ਵੀ ਦਿਖਾ ਦੇਵੋ ਤਾਕਿ ਸਾਨੂੰ ਵਿਸ਼ਵਾਸ ਹੋ ਜਾਏ ਜ਼ੇਕਰ ਤੁਸੀਂ ਪੰਜਾਬੀ ਹੋਨਰ ਦੀ ਡਿਗਰੀ ਦਿਖਾ ਦਿੱਤੀ ਮੈ ਸਿਆਸਤ ਛੱਡ ਦੇਵਾਂਗਾ । ਉਨ੍ਹਾਂ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਤੁਹਾਡੀ ਕਿਹੜੀ ਮਜਬੂਰੀ ਹੈ ਜੋ ਤੁਸੀਂ ਇੱਕ ਹਾਰੇ ਹੋਏ ਉਮੀਦਵਾਰ ਨੂੰ ਚੋਰ ਮੋਰੀਆ ਰਾਹੀਂ ਮੇਂਬਰ ਬਨਾਣ ਲਈ ਪੈਂਤੀ ਲੱਖ ਰੁਪਏ ਦੀ ਪੇਸ਼ੀ ਦਾ ਵਕੀਲ ਕਰ ਕੇ ਗੁਰੂ ਕੀ ਗੋਲਕ ਨੂੰ ਲੁੱਟ ਰਹੇ ਹੋ । ਅੰਤ ਚ ਉਨ੍ਹਾਂ ਕਿਹਾ ਕਿ ਤੁਸੀਂ ਝੂਠ ਬੋਲਣ ਵਿਚ ਮਾਹਿਰ ਹੋ ਪਰ ਤੁਹਾਡੇ ਝੂਠ ਹਰ ਵਾਰੀ ਪਕੜੇ ਜਾਂਦੇ ਹਨ ਤੇ ਕੌਮ ਦੀ ਹਰ ਵਾਰੀ ਹੇਠੀ ਹੁੰਦੀ ਹੈ ਕਿਰਪਾ ਕਰਕੇ ਸੰਗਤ ਨੂੰ ਗੁਮਰਾਹ ਕਰਨਾ ਬੰਦ ਕਰੋ ।
 
 
 

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼