Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਆਪ ਨੇ ਕੱਢਿਆ ਸ਼ਹਿਰ ਵਿੱਚ ਮੋਟਰ ਸਾਈਕਲ ਮਾਰਚ

September 28, 2021 10:54 PM

ਆਪ ਨੇ ਕੱਢਿਆ ਸ਼ਹਿਰ ਵਿੱਚ ਮੋਟਰ ਸਾਈਕਲ ਮਾਰਚ
ਸ਼ਹੀਦਾਂ ਦੇ ਸੁਪਨਿਆਂ ਦਾ ਬਣਾਂਵਾਗੇ ਪੰਜਾਬ: “ਆਪ”
ਸ਼ਹਿਰ ਵਿੱਚ ਮੋਟਰ ਸਾਈਕਲ ਮਾਰਚ ਕੱਢ ਕੇ ਮਨਾਇਆ ਜਨਮ ਦਿਨ

ਮਾਨਸਾ 28 ਸਤੰਬਰ (ਨਾਨਕ ਸਿੰਘ ਖੁਰਮੀ) ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਹਿਰ ਵਿੱਚ ਮੋਟਰ ਸਾਈਕਲ ਮਾਰਚ ਕੱਢ ਕੇ ਸ਼ਹੀਦ ਭਗਤ ਸਿੰਘ ਸ਼ਰਧਾਂਜਲੀ ਭੇਂਟ ਕੀਤੀ ਅਤੇ ਸੰਕਲਪ ਲਿਆ ਕਿ ਨੌਜਵਾਨ ਸ਼ਕਤੀ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜੇਗੀ। ਮੋਟਰ ਸਾਈਕਲ ਮਾਰਚ ਸ਼ਹਿਰ ਦੇ ਗੁਰਦੁਆਰਾ ਚੋਂਕ ਤੋਂ ਚੱਲ ਕੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਸ਼ਹੀਦ ਦੇ ਬੁੱਤ ਤੇ ਫੁੱਲ ਅਰਪਨ ਕਰਕੇ ਸਮਾਪਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ, ਹਲਕਾ ਮਾਨਸਾ ਦੇ ਇੰਚਾਰਜ ਡਾ: ਵਿਜੈ ਸਿੰਗਲਾ, ਹਲਕਾ ਸਰਦੂਲਗੜ੍ਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ,ਜਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਅਮਗਰੇਜ ਹਕੂਮਤ ਦੇ ਖਿਲਾਫ ਲੜਾਈ ਲੜ ਕੇ ਸਾਨੂੰ ਸ਼ਹੀਦਾਂ ਨੇ ਅਜਾਦੀ ਦਵਾਈ ਅਤੇ ਛੋਟੀ ਉਮਰ ਵਿੱਚ ਹੀ ਭਗਤ ਸਿੰਘ ਸ਼ਹੀਦੀ ਦਾ ਜਾਮ ਪੀ ਗਿਆ। ਉਨ੍ਹਾਂ ਕਿਹਾ ਕਿ ਸਾਡਾ ਸਿਰ ਹਮੇਸ਼ਾ ਸ਼ਹੀਦ ਦੀਆਂ ਕੁਰਬਾਨੀਆਂ ਅੱਗੇ ਝੁੱਕਦਾ ਰਹੇਗਾ। ਅੱਜ ਵੀ ਦੇਸ਼ ਅਤੇ ਪੰਜਾਬ ਵਿੱਚੋਂ ਲੋਕ ਵਿਰੋਧੀ ਤਾਕਤਾਂ ਨੂੰ ਭਾਜ ਦੇੁਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਕਤੀ ਇਹ ਸੰਕਲਪ ਲਵੇ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਨ ਲਈ ਹਰ ਬੁਰਾਈ ਦੇ ਖਿਲਾਫ ਡਟ ਕੇ ਲੜਿਆ ਜਾਵੇ। ਉਨ੍ਹਾਂ ਨੇ ਇਸ ਮੌਕੇ ਨਸ਼ਾ ਵਿਰੋਧੀ ਮੋਟਰ ਸਾਈਕਲ ਰੈਲੀ ਕੱਢ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ। ਇਸ ਮੌਕੇ ਸਿੰਗਾਰਾ ਖਾਨ ਜਵਾਹਰਕੇ ਸੈਕਟਰੀ ਯੂਥ ਵਿੰਗ, ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਖੋਖਰ, ਬੀਨਾ ਅਗਰਵਾਲ, ਪਰਮਜੀਤ ਕੌਰ, ਸ਼ਰਨਜੀਤ ਕੌਰ, ਮੰਜੂ ਰਾਣੀ, ਐਡਵੋਕੇਟ ਕਮਲ ਗੋਇਲ, ਹਰਦੇਵ ਸਿੰਘ ਉੱਲਕ, ਰਮੇਸ਼ ਖਿਆਲਾ, ਗੁਰਪ੍ਰੀਤ ਕੋਟੜਾ, ਸਿਕੰਦਰ ਸਿੰਘ ਭੀਖੀ, ਸ਼ਿੰਦਾ ਭੀਖੀ, ਬਲਵਿੰਦਰ ਸਿੰਘ ਬੁਢਲਾਡਾ, ਜਸਕਰਨ ਘਰਾਂਗਣਾ, ਰਾਜੇਸ਼ ਪਿੰਕਾ, ਹਰਜੀਵਨ ਸਿੰਘ ਬਰ੍ਹੇਂ, ਮਿੰਟੂ ਮਾਨਸਾ, ਦਿਨੇਸ਼ ਗੋਇਲ, ਨਸਤਿੰਦਰ ਦੰਦੀਵਾਲ, ਗੋਬਿੰਦ ਦੰਦੀਵਾਲ, ਅਮਰੀਕ ਸਿੰਘ, ਰਸ਼ਦੀਪ ਸਿੰਘ ਕੋਟਧਰਮੂ, ਮੱਖਣ ਸਿੰਘ ਮਾਖਾ, ਸੁਮਨਦੀਪ ਨੰਗਲ ਕਲਾਂ, ਹਰਪ੍ਰੀਤ ਸਿੰਘ ਖੋਖਰ ਕਲਾਂ,  ਰੂਬਲ ਖੋਖਰ ਕਲਾਂ, ਹਰਮੇਸ਼ ਖੋਖਰ ਕਲਾਂ, ਹਰਜਿੰਦਰ ਸਿੰਘ ਦੁਲੋਵਾਲ, ਪਾਲ ਮੌਜੀਆ ਆਦਿ ਹਾਜਰ ਸਨ।

Have something to say? Post your comment