Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਨਵਜੋਤ ਸਿੰਘ ਸਿੱਧੂ ਤੋਂ ਬਾਅਦ ਇਕ ਹੋਰ ਅਸਤੀਫ਼ਾ, ਗੁਲਜ਼ਾਰ ਇੰਦਰ ਚਾਹਲ ਨੇ ਛੱਡਿਆ ਖ਼ਜ਼ਾਨਚੀ ਦਾ ਅਹੁਦਾ

September 28, 2021 05:17 PM

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) 'ਚ ਸਿਆਸੀ ਭੂਚਾਲ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਗੁਲਜ਼ਾਰ ਇੰਦਰ ਚਾਹਲ (Gulzar Inder Chahal) ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ 'ਤੇ ਬੈਠਕ ਚੱਲ ਰਹੀ ਹੈ ਜਿਸ ਵਿਚ ਗੁਲਜ਼ਾਰ ਇੰਦਰ ਚਹਿਲ ਵੀ ਮੌਜੂਦ ਹਨ। ਗੁਲਜ਼ਾਰ ਇੰਦਰ ਚਹਿਲ ਨਵਜੋਤ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਗੁਲਜ਼ਾਰ ਇੰਦਰ ਚਹਿਲ ਫਿਲਮ ਅਦਾਕਾਰ ਤੇ ਪ੍ਰੋਡਿਊਸਰ ਹਨ। ਗੁਲਜ਼ਾਰ ਨੇ ਪੰਜਾਬੀ ਫਿਲਮ ਜਗ ਜਿਊਂਦਿਆਂ ਦੇ ਮੇਲੇ 'ਚ ਰੂਪ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਹਰਭਜਨ ਮਾਨ ਤੇ ਨੀਰੂ ਬਾਜਵਾ 'ਤੇ ਬਣੀ ਫਿਲਮ ਹੀਰ-ਰਾਂਝਾ ਦੇ ਕੋ-ਪ੍ਰਡਿਊਸ ਵੀ ਕੀਤੀ ਹੈ। ਗੁਲਜ਼ਾਰ ਛੇਤੀ ਹੀ ਇਕ ਬਾਲੀਵੁੱਡ ਮੂਵੀ 'ਚ ਇਕ ਸਿੱਖ ਦੀ ਭੂਮਿਕਾ 'ਚ ਨਜ਼ਰ ਆਉਣਗੇ।

Have something to say? Post your comment