Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੱਗਾ ਖੂਨਦਾਨ ਕੈਂਪ

September 20, 2021 11:35 PM

 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੱਗਾ ਖੂਨਦਾਨ ਕੈਂਪ
- ਖੂਨਦਾਨ ਕਰਨਾ ਮਾਨਵਤਾ ਦੀ ਵੱਡੀ ਸੇਵਾ: ਵਿਧਾਇਕ ਬੈਂਸ
ਲੁਧਿਆਣਾ 20 ਸਤੰਬਰ ():- ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਤੇ ਭਾਈ ਘਨ੍ਹੱਈਆ ਸਿੰਘ ਜੀ ਦੇ 317 ਵੇਂ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੁ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਐਜੋਕੇਸ਼ਨ ਕਾਲਜ ਵਿਖੇ ਭਾਈ ਘਨੱ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ ਵੱਲੋਂ ਸੰਤ ਬਾਬਾ ਕਾਹਨ ਸਿੰਘ ਜੀ ਦੀ ਸਰਪ੍ਰਸਤੀ ਅਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਲਗਾਇਆ ਗਿਆ। ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਟੂਡੈਂਟ ਇਨਸਾਫ ਮੋਰਚਾ ਦੇ ਪੰਜਾਬ ਪ੍ਰਧਾਨ ਹਰਜਾਪ ਸਿੰਘ ਗਿੱਲ ਅਤੇ ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ। ਕੈਂਪ ਦੌਰਾਨ 150 ਦੇ ਕਰੀਬ ਖੂਨ ਦਾਨੀਆਂ ਨੇ ਖੂਨ ਦਾਨ ਕੀਤਾ ਅਤੇ ਡੋਨਰਾਂ ਨੂੰ ਸਨਮਾਨ ਚਿੰਨ ਅਤੇ ਸਰਟੀਫੀਕੇਟ ਦੇ ਕੇ ਉਤਸਾਹਿਤ ਕੀਤਾ ਗਿਆ ।ਇਸ ਮੌਕੇ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਖੂਨ ਦਾਨ ਕਰਨਾ ਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ ਅਤੇ ਦੁਨੀਆ ਵਿਚ ਸਭ ਤੋਂ ਵੱਡਾ ਦਾਨ ਖੂਨ ਦਾਨ ਹੈ। ਜਿਸ ਦੇ ਨਾਲ ਅਸੀ ਕਿਸੇ ਦੀ ਕੀਮਤੀ ਜਾਨ ਨੂੰ ਬਚਾ ਸਕਦੇ ਹਾਂ। ਉਹਨਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਖੁਦ ਖੂਨ ਦਾਨ ਕਰਨ ਦੇ ਨਾਲ ਨਾਲ ਆਪਣੇ ਸਾਥੀਆ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਖਸ਼ੀ, ਬੀਬੀ ਸਵਿੰਦਰਜੀਤ ਕੌਰ ਖਾਲਸਾ, ਬੀਬੀ ਸੁਖਵਿੰਦਰ ਕੌਰ , ਗੁਰਮੀਤ ਸਿੰਘ, ਤਨਜੀਤ ਸਿੰਘ, ਤਲਵਿੰਦਰ ਸਿੰਘ, ਵੀਰ ਲਛਮਣ ਸਿੰਘ ਖਾਲਸਾ, ਦਲਜੀਤ ਸਿੰਘ ਲਾਬਾ, ਕੁਲਦੀਪ ਸਿੰਘ ਲਾਬਾ, ਰੇਸ਼ੀਪਾਲ ਸਿੰਘ, ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬਾਂਗਾ, ਹਰਪ੍ਰੀਤ ਸਿੰਘ ਸਨੀ, ਭੁਪਿੰਦਰ ਸਿੰਘ ਲਾਲੀ, ਜਸਵੀਰ ਸਿੰਘ ਰਿੰਕੂ, ਸਨੀ ਬਰਮੀ, ਮਨਜੀਤ ਸਿੰਘ ਮੁਟਾਰੀ, ਤਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਸੰਜੀਵ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਬਰ ਅਤੇ ਡੋਨਰ ਵੀਰ ਮੌਜੂਦ ਸਨ।

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼