Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਮੋਦੀ ਦਾ ਪੁਤਲਾ ਸਾੜਿਆ।

September 20, 2021 11:28 PM
ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਮੋਦੀ ਦਾ ਪੁਤਲਾ ਸਾੜਿਆ।
 
ਜੰਡਿਆਲਾ ਗੁਰੂ ਕੁਲਜੀਤ ਸਿੰਘ 
 ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਯੂਥ ਕਾਂਗਰਸ ਦੇ ਪ੍ਰਧਾਨ ਨਵਤੇਜ ਸਿੰਘ ਅਮਰਕੋਟ, ਸਰਪੰਚ ਅਮਰੀਕ ਰਾਮ, ਰਵਿੰਦਰ ਸਿੰਘ ਰਵੀ ਮੈਂਬਰ ਬਲਾਕ ਸੰਮਤੀ ਤੇ ਉਨ੍ਹਾਂ ਦੀ ਟੀਮ ਨੇ ਮੋਦੀ ਦਾ ਪੁਤਲਾ ਸਾੜਿਆ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਉਹ ਮਜ਼ਦੂਰਾਂ ਤੇ ਕਿਸਾਨਾਂ ਦੀ ਬਰਬਾਦੀ ਲਈ ਤਿਆਰ ਕੀਤੇ ਕਾਲੇ ਕਨੂੰਨ ਤੁਰੰਤ ਰੱਦ ਕੀਤੇ ਜਾਣ ਤਾਂ ਕਿ ਦੇਸ਼ ਦਾ ਅੰਨਦਾਤਾ ਬਚਿਆ ਰਹੇ । ਇਸ ਮੌਕੇ ਤੇ ਪ੍ਰਧਾਨ ਅਮਰਕੋਟ ਤੇ ਸਰਪੰਚ ਅਮਰੀਕ ਰਾਮ ਨੇ ਸਰਕਾਰ ਵੱਲੋਂ ਦੇਸ਼ ਵਿੱਚ ਵਧਾਈਆਂ ਜਾ ਰਹੀਆਂ ਤੇਲ ਦੀਆਂ ਕੀਮਤਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਤੇ ਸਮਰਾਟ ਸਿੰਘ, ਕੁਲਦੀਪ ਸਿੰਘ, ਸਿਮਰਜੀਤ ਸਿੰਘ, ਜਸਵੰਤ ਸਿੰਘ ਫਤਹਿਪੁਰੀ, ਸਰਪੰਚ ਤਰਸੇਮ ਸਿੰਘ ਲੱਡੂੂ, ਸਰਪੰਚ ਜਗੀਰ ਸਿੰਘ, ਦੀਪ ਬਾਠ,  ਗੁਰਪਿੰਦਰ ਸਿੰਘ, ਰਾਜੂ, ਲੱਖਾ ਸਿੰਘ ਤਲਵੰਡੀ, ਸਹਬੀ, ਬੌਬੀ, ਸੋਨੂੰ ਭੱਟੀ, ਰਾਹੁਲ ਚੌਹਾਨ, ਵਰਿੰਦਰਜੀਤ ਸਿੰਘ ਢੋਟ, ਸਰਪ੍ਰੀਤ ਸਿੰਘ ਸਰਕਾਰੀਆ, ਬਲਵੰਤ ਸਿੰਘ ਸਰਕਾਰੀਆ, ਚੇਅਰਮੈਨ ਹਰਜਿੰਦਰ ਸਿੰਘ ਰਾਏਪੁਰ ਕਲਾਂ, ਸਰਪੰਚ ਨਰਿੰਦਰ ਸਿੰਘ ਤੋਤਾ ਰਾਮ ਸਿੰਘ, ਸੁਖਬੀਰ ਸਿੰਘ ਸ਼ਾਹ, ਕੁਲਦੀਪ ਸਿੰਘ ਛਾਪਾ, ਬਲਜੀਤ ਸਿੰਘ ਮੇਟ, ਨੰਬਰਦਾਰ ਗੁਰਮੀਤ ਸਿੰਘ ਜੀਵਨ ਪੰਧੇਰ ਆਦਿ ਹਾਜ਼ਰ ਸਨ
 

Have something to say? Post your comment